*ਜਨਰਲ, ਪੁਲਿਸ ਅਤੇ ਖਰਚਾ ਨਿਰੀਖਕ ਲੁਧਿਆਣਾ ਪਹੁੰਚੇ*
Jun3,2025
| Balraj Khanna | Ludhiana
*ਚੋਣ ਸੰਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਲਈ ਉਨ੍ਹਾਂ ਨਾਲ ਮੋਬਾਈਲ ਨੰਬਰਾਂ 'ਤੇ ਜਾਂ ਈ-ਮੇਲ ਰਾਹੀਂ ਸੰਪਰਕ ਕਰੋ*
ਜਨਰਲ ਆਬਜ਼ਰਵਰ ਰਾਜੀਵ ਕੁਮਾਰ ਆਈ.ਏ.ਐਸ, ਪੁਲਿਸ ਆਬਜ਼ਰਵਰ ਸੁਰਿੰਦਰ ਪਾਲ ਆਈ.ਪੀ.ਐਸ ਅਤੇ ਖਰਚਾ ਨਿਰੀਖਕ ਇੰਦਾਨਾ ਅਸ਼ੋਕ ਕੁਮਾਰ ਆਈ.ਆਰ.ਐਸ, ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ) ਆਬਜ਼ਰਵਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਲੁਧਿਆਣਾ ਵਿੱਚ ਪਹੁੰਚ ਗਏ ਹਨ।
ਆਬਜ਼ਰਵਰ ਇੰਟਰਨੈਸ਼ਨਲ ਗੈਸਟ ਹਾਊਸ, ਪੀ.ਏ.ਯੂ ਲੁਧਿਆਣਾ ਵਿਖੇ ਠਹਿਰੇ ਹੋਏ ਹਨ। ਕੋਈ ਵੀ ਚੋਣ ਸੰਬੰਧੀ ਕਿਸੇ ਵੀ ਕਿਸਮ ਦੇ ਮੁੱਦੇ ਜਾਂ ਸ਼ਿਕਾਇਤ ਲਈ ਜਨਰਲ ਆਬਜ਼ਰਵਰ ਨਾਲ 62831-78975 'ਤੇ ਸੰਪਰਕ ਕਰ ਸਕਦਾ ਹੈ। ਪੁਲਿਸ ਆਬਜ਼ਰਵਰ ਨਾਲ 62831-78144 'ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਖਰਚਾ ਨਿਰੀਖਕ ਨਾਲ 62831-99460 'ਤੇ ਸੰਪਰਕ ਕੀਤਾ ਜਾ ਸਕਦਾ ਹੈ।
Powered by Froala Editor
General-Police-And-Expenditure-Observers-Reach-Ludhiana