ਇੰਨੋਸੈਂਟ ਹਾਰਟਸ ਨੇ ਆਪਣੇ ਸਾਰੇ ਕੈਂਪਸ — ਗਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ — ਵਿੱਚ ਮੈਟਾਵਰਸਿਸ ਗਤੀਵਿਧੀ ਦਾ ਦੂਜਾ ਸੈਸ਼ਨ ਆਯੋਜਿਤ ਕੀਤਾ ਅਤੇ ਭਵਿੱਖ-ਤਿਆਰ ਸਿੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ। ਇਹ ਸੈਸ਼ਨ ਕਲਾਸ III ਤੋਂ VIII ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ, ਜਿਸ ਨੇ ਉਨ੍ਹਾਂ ਨੂੰ ਇੱਕ ਡੂੰਘੇ ਅਤੇ ਤਕਨੀਕੀ ਤੌਰ ’ਤੇ ਅੱਗੇ ਵਧੇ ਸਿੱਖਣ ਦਾ ਤਜਰਬਾ ਪ੍ਰਦਾਨ ਕੀਤਾ।
ਇਹ ਪ੍ਰੋਗਰਾਮ ਦ੍ਰਿਸ਼ਟਾ ਮੈਟਾਵਰਸਿਸ, ਗੁਰਗ੍ਰਾਮ — ਜੋ ਕਿ ਭਾਰਤ ਦੀ ਅਗੇਤੀ ਵੀ ਆਰ ਲਰਨਿੰਗ ਕੰਪਨੀ ਅਤੇ ਇਮਰਸਿਵ ਸਿੱਖਿਆ ਦੀ ਪਾਇਨੀਅਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਕਲਾਸ III ਤੋਂ V ਦੇ ਵਿਦਿਆਰਥੀਆਂ ਨੇ “ਦੁਨੀਆ ਦੀ ਖੋਜ: ਯੂਨੈਸਕੋ ਹੈਰੀਟੇਜ ਸਾਈਟਸ” ਵਿਸ਼ੇ ਦੀ ਪੜਚੋਲ ਕੀਤੀ, ਜਦਕਿ ਕਲਾਸ ਛੇਵੀਂ ਤੋਂ ਅੱਠਵੀਂ ਦੇ ਸਿਖਿਆਰਥੀਆਂ ਨੇ “ਕਲਾਈਮੇਟ ਚੇਂਜ ਸੇਵਿੰਗ ਦ ਪਲੈਨਟ” ਵਿਸ਼ੇ ਨੂੰ ਸਮਝਿਆ।
ਅਧੁਨਿਕ ਵੀ ਆਰ ਅਤੇ ਏ ਆਰ ਸਿਮੂਲੇਸ਼ਨ ਰਾਹੀਂ ਵਿਦਿਆਰਥੀਆਂ ਨੇ ਇੱਕ ਵਿਲੱਖਣ ਗਲੋਬਲ ਵਰਚੁਅਲ ਯਾਤਰਾ ਦਾ ਅਨੁਭਵ ਕੀਤਾ, ਜਿਸ ਨੇ ਕਲਾਸਰੂਮ ਦੇ ਸੰਕਲਪਾਂ ਨੂੰ ਜੀਵੰਤ ਬਣਾ ਦਿੱਤਾ। ਇਸ ਗਤੀਵਿਧੀ ਨੇ ਵਿਦਿਆਰਥੀਆਂ ਨੂੰ ਮੈਟਾਵਰਸਿਸ ਦੇ ਮੂਲ ਤੱਤਾਂ — ਔਰਗੂਮੈਂਟ ਰਿਐਲਿਟੀ ਵਰਚੁਅਲ ਰਿਐਲਿਟੀ ਐਂਡ ਆਰਟੀਫਿਸ਼ਅਲ ਇੰਟੈਲੀਜਸ ਬਾਰੇ ਸਮਝ ਪ੍ਰਦਾਨ ਕੀਤੀ। ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਇਮਰਸਿਵ ਵਾਤਾਵਰਣ ਦਾ ਪੂਰੀ ਤਰ੍ਹਾਂ ਆਨੰਦ ਮਾਣਿਆ।
ਉਨ੍ਹਾਂ ਦੀ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ, ਜਾਣਕਾਰੀਭਰਪੂਰ ਹੈਂਡਬੁੱਕ ਵੀ ਦਿੱਤੇ ਗਏ। ਮੈਟਾਵਰਸਿਸ ਗਤੀਵਿਧੀ ਸਫਲਤਾਪੂਰਵਕ ਸੰਪੰਨ ਹੋਈ, ਜਿਸ ਨੇ ਮੁੱਖਧਾਰਾ ਸਿੱਖਿਆ ਵਿੱਚ ਭਵਿੱਖ ਦੀ ਡਿਜ਼ਿਟਲ ਤਕਨਾਲੋਜੀ ਦੇ ਸਮਾਧਾਨ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਚਿੰਨ੍ਹਿਆ।
Powered by Froala Editor
Innocent-Hearts-School-Organises-Metaverse-Activity
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)