-ਵਿਦਿਆਰਥੀਆਂ ਨੂੰ ਤਕਨੀਕੀ ਹੁਨਰ ਅਤੇ ਡਿਜੀਟਲ ਮਾਰਕੀਟਿੰਗ ਬਾਰੇ ਜਾਣਕਾਰੀ ਮਿਲੇਗੀ-
ਲੁਧਿਆਣਾ, 18 ਅਕਤੂਬਰ: ਇਕ ਨਵੇਕਲੀ ਪਹਿਲ ਕਰਦੇ ਹੂਏ ਡੀਸੀਐਮ ਗਰੁੱਪ ਆਫ਼ ਸਕੂਲਜ਼ ਦੁਆਰਾ ਅੱਜ ਦੇ ਤਕਨੀਕੀ ਯੁੱਗ ਵਿੱਚ ਵਿਦਿਆਰਥੀਆਂ ਨੂੰ ਡਿਜੀਟਲ ਮਾਰਕੀਟਿੰਗ ਸਿਖਾਉਣ ਅਤੇ ਤਕਨੀਕੀ ਹੁਨਰ ਨੂੰ ਤੇਜ਼ੀ ਨਾਲ ਵਿਕਸਤ ਕਰਨ ਦੇ ਉਦੇਸ਼ ਨਾਲ ਅਡੋਬ ਇੰਡੀਆ ਨਾਲ ਇੱਕ ਸਮਝੌਤਾ (ਐਮਓਯੂ) ਕੀਤਾ ਹੈ। ਇਸ ਐਮਓਯੂ ਤਹਿਤ ਵਿਦਿਆਰਥੀਆਂ ਨੂੰ ਨਵੀਂ ਪੀੜ੍ਹੀ ਦੇ ਡਿਜੀਟਲ ਉਪਕਰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਜਲਦੀ ਹੀ ਲੁਧਿਆਣਾ ਵਿੱਚ ਅਡੋਬ ਐਕਸਪ੍ਰੈਸ ਸਕਿੱਲ ਸੈਂਟਰ ਦੀ ਸਥਾਪਨਾ ਵੀ ਕੀਤੀ ਜਾਵੇਗੀ। ਇਹ ਸਮਝੌਤਾ ਡੀਸੀਐਮ ਯੰਗ ਐਂਟਰਪ੍ਰੀਨਿਓਰ ਸਕੂਲ ( ਡੀਸੀਐਮ ਯੈਸ) ਵਿੱਚ ਦਸਤਖਤ ਕੀਤਾ ਗਿਆ।
ਡਿਪਟੀ ਸੀਈਓ ਡਾ: ਗੋਪਨ ਗੋਪਾਲਕ੍ਰਿਸ਼ਨਨ ਨੇ ਕਿਹਾ ਕਿ ਅਡੋਬ ਇੰਡੀਆ ਇੱਕ ਗਲੋਬਲ ਟੈਕਨਾਲੋਜੀ ਕੰਪਨੀ ਹੈ, ਜੋ ਕਿ ਡਿਜੀਟਲ ਮੀਡੀਆ ਅਤੇ ਡਿਜੀਟਲ ਮਾਰਕੀਟਿੰਗ ਖੇਤਰ ਵਿੱਚ ਦੁਨੀਆ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦਾ ਉਦੇਸ਼ ਵਿਦਿਆਰਥੀਆਂ ਨੂੰ ਟੈਕਨਾਲੋਜੀ ਟੂਲਸ ਦਾ ਪ੍ਰੈਕਟੀਕਲ ਅਨੁਭਵ ਦੇਣਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਅਦਾਰੇ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨਗੇ, ਤਾਂ ਜੋ ਵਿਦਿਆਰਥੀਆਂ ਨੂੰ ਵਿਅਕਤੀਗਤ ਅਤੇ ਪ੍ਰਭਾਵਸ਼ਾਲੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।
ਗਰਿਮਾ ਬੱਬਰ, ਹੈੱਡ ਐਜੂਕੇਸ਼ਨ ਐਂਡ ਸਕਿੱਲਜ਼, ਅਡੋਬ ਇੰਡੀਆ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਅਡੋਬ ਡੀਸੀਐਮ ਗਰੁੱਪ ਆਫ਼ ਸਕੂਲਜ਼ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਡਿਜੀਟਲ ਰਚਨਾਤਮਕਤਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਿਖਲਾਈ ਦੇਵੇਗੀ, ਤਾਂ ਜੋ ਉਹ ਭਵਿੱਖ ਵਿੱਚ ਆਪਣਾ ਕਰੀਅਰ ਬਣਾ ਸਕਣ। ਉਹਨਾਂ ਦੱਸਿਆ ਕਿ ਡੀ.ਸੀ.ਐਮ ਦੇ ਵਿਦਿਆਰਥੀ ਅਡੋਬ ਵੱਲੋਂ ਆਯੋਜਿਤ ਸ੍ਕਿਲ ਡਿਵੈਲਪਮੈਂਟ ਬੂਟ ਕੈਂਪਾਂ ਵਿੱਚ ਵੀ ਭਾਗ ਲੈਣਗੇ।
ਡੀਸੀਐਮ ਗਰੁੱਪ ਦੇ ਸੀਈਓ ਡਾ. ਅਨਿਰੁਧ ਗੁਪਤਾ ਨੇ ਕਿਹਾ ਕਿ ਅਡੋਬ ਐਕਸਪ੍ਰੈਸ ਸਕਿੱਲ ਸੈਂਟਰ ਨਾ ਸਿਰਫ਼ ਵਿਦਿਆਰਥੀਆਂ ਲਈ ਸਗੋਂ ਅਧਿਆਪਕਾਂ ਲਈ ਵੀ ਸਿੱਖਣ ਅਤੇ ਵਧਣ ਦਾ ਮੌਕਾ ਹੈ। ਅਧਿਆਪਕਾਂ ਨੂੰ ਅਡੋਬ ਕਰੀਏਟਿਵ ਐਜੂਕੇਟਰ ਵਜੋਂ ਵੀ ਸਿਖਲਾਈ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪਾਠਕ੍ਰਮ ਦੇ ਵਿਸ਼ਿਆਂ ਵਿੱਚ ਡਿਜੀਟਲ ਰਚਨਾਤਮਕਤਾ ਅਤੇ ਅਰਟੀਫਿਸ਼ਲ ਇੰਟੈਲੀਜੇਂਸ ਦੇ ਹੁਨਰ ਨੂੰ ਸ਼ਾਮਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਡਿਜ਼ਾਈਨ ਥਿੰਕਿੰਗ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਹੋਵੇਗਾ, ਜੋ ਵਿਦਿਆਰਥੀਆਂ ਨੂੰ ਇੰਟਰਪਰੇਨੁਰ ਬਣਨ ਦੇ ਸਫ਼ਰ ਵਿਚ ਮਦਦ ਕਰੇਗਾ।
ਇਸ ਮੌਕੇ ਏ.ਜੀ.ਐਮ ਵੈਲਫੇਅਰ ਐਂਡ ਆਊਟਰੀਚ ਡਿਪਲਿਨ ਕੌਰ ਚੱਢਾ, ਏ.ਸੀ.ਟੀ.ਓ ਦੀਪਾਲੀ, ਪੂਜਾ ਬੁੱਧੀਰਾਜਾ, ਅਵਿਨਾਸ਼ ਕੌਰ, ਕਨਿਕਾ ਸ਼ਰਮਾ ਆਦਿ ਹਾਜ਼ਰ ਸਨ।
Powered by Froala Editor
Adobe-Join-Hands-With-Dcm-To-Provide-New-Age-Digital-Tools-To-Student-Community-In-Ludhiana
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)