ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਐਮ/ਐਸ ਲਾਰੈਂਸ ਇੰਗਲਿਸ਼ ਐਕੇਡਮ, ਨੇੜੇ ਡਾ. ਮਹੇਸ਼ਵਰੀ ਐਂਡ 100 ਫੁੱਟ ਰੋਡ ਬਠਿੰਡਾ ਜੋ ਕਿ ਰਜਨੀ ਲਾਰੇਂਸ ਪਤਨੀ ਅਨਲ ਲਾਰੇਂਸ ਵਾਸੀ ਹਾਊਸ 100 ਫੁੱਟ ਰੋਡ ਬਠਿੰਡਾ ਦੇ ਨਾਮ ֈ’ਤੇ ਰਜਿਸਟਰਡ ਹੈ। ਉਕਤ ਫਰਮ ਦੇ ਲਾਇਸੰਸ ਦੀ ਮਿਆਦ ਖਤਮ ਹੋਣ ਉਪਰੰਤ ਲਾਇਸੰਸ ਨੂੰ ਮਿਆਦ ਖਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾ ਫਾਰਮ ਨੰਬਰ 3 ਭਰ ਕੇ ਰੀਨਿਊ ਕਰਵਾਉਣਾ ਜ਼ਰੂਰੀ ਸੀ, ਇਸ ਸਬੰਧੀ ਉਕਤ ਫਰਮ ਨੂੰ 25 ਅਗਸਤ 2023 ਅਤੇ 10 ਜੁਲਾਈ 2024 ਨੂੰ ਨੋਟਿਸ ਜਾਰੀ ਕਰਕੇ ਲਾਇਸੰਸ ਰੀਨਿਊ ਕਰਨ ਸਬੰਧੀ ਹਦਾਇਤ ਵੀ ਕੀਤੀ ਗਈ ਸੀ, ਪਰ ਉਕਤ ਫਰਮ ਵਲੋਂ ਲਾਇਸੰਸ ਰੀਨਿਊ ਨਹੀਂ ਕਰਵਾਇਆ ਗਿਆ। ਇਸ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੇਗੂਲੇਸ਼ਨ ਦੇ ਸੈਕਸ਼ਨ ਤਹਿਤ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਐਮ/ਐਸ ਹਾਲਜ ਆਫ ਆਇਲੈਟਸ, ਅਜੀਤ ਰੋਡ ਬਠਿੰਡਾ ਜੋ ਕਿ ਸੰਦੀਪ ਪੁਰੀ ਪੁੱਤਰ ਦਵਿੰਦਰ ਪੁਰੀ ਵਾਸੀ ਭਗਤਾ ਭਾਈਕਾ ਦੇ ਨਾਮ ’ਤੇ ਦਰਜ ਸੀ, ਨੂੰ ਵੀ ਲਾਇਸੰਸ ਰੀਨਿਊ ਨਾ ਕਰਵਾਉਣ ਕਰਕੇ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਐਮਐਸ ਗਲੋਬ ਟਰੋਟਿੰਗ ਇੰਮੀਗ੍ਰੇਸ਼ਨ ਐਂਡ ਆਈਲੈਟਸ ਇੰਸਟੀਚਿਊਟ 100 ਫੁੱਟ ਰੋਡ ਬਠਿੰਡਾ ਜੋ ਕਿ ਹਰਜਿੰਦਰ ਸਿੰਘ ਸਿੱਧੂ ਪੁੱਤਰ ਲਾਲ ਸਿੰਘ ਵਾਸੀ ਮਕਾਨ ਨੰਬਰ ਗਲੀ ਨੰਬਰ 4/2 ਬਾਬਾ ਫਰੀਦ ਨਗਰ ਨੂੰ ਲਾਇਸੰਸ ਰੀਨਿਊ ਨਾ ਕਰਵਾਉਣ ਕਰਕੇ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਕਤ ਫਰਮਾਂ ਦੇ ਖਿਲਾਫ਼ ਜੋਕਰ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਫਰਮਾਂ ਖੁਦ ਇਸ ਦਾ ਜਿੰਮੇਵਾਰ ਹੋਣਗੀਆਂ।