ਖੰਨਾ ਦੇ ਪਿੰਡ ਜਗੇੜਾ ਨੇੜੇ ਨੌਜੁਆਨ ਦੀ ਲਾਸ਼ ਮਿਲੀ, ਮਾਮਲਾ ਕਤਲ ਦਾ ਨਿਕਲਿਆ
May16,2026
| Ravinder Singh Dhillon | Khannna
ਪੁਲਸ ਜ਼ਿਲ੍ਹਾ ਖੰਨਾ ਅਧੀਨ ਥਾਣਾ ਮਲੌਦ ਅਧੀਨ ਪੈਂਦੀ ਸਿਆੜ ਚੌਕੀ ਦੇ ਪਿੰਡ ਜਗੇੜਾ ਦੇ ਸਕੂਲ ਨਜਦੀਕ ਪੁਲਿਸ ਨੂੰ ਇੱਕ ਨੌਜੁਆਨ ਦੀ ਲਾਸ ਮਿਲੀ। ਮੌਕੇ ਤੇ ਪੁੱਜੇ ਚੌਕੀ ਇੰਚਾਰਜ ਹਰਜਿੰਦਰ ਸਿੰਘ ਅਤੇ ਥਾਣਾ ਮੁਖੀ ਚਰਨਜੀਤ ਸਿੰਘ ਨੂੰ ਮਾਮਲਾ ਸੱਕੀ ਜਾਪਿਆ, ਜਿਨ੍ਹਾਂ ਨੇ ਸਾਰਾ ਮਾਮਲਾ ਉੱਚ ਅਫਸਰਾਂ ਦੇ ਧਿਆਨ ਵਿੱਚ ਲਿਆ ਕਿ ਤਫਤੀਸ ਸ਼ੁਰੂ ਕੀਤੀ। ਮ੍ਰਿਤਕ ਨੌਜੁਆਨ ਦੀ ਪਹਿਚਾਣ ਉਂਕਾਰ ਸਿੰਘ ਉਰਫ ਗੁਰੀ ਪੁੱਤਰ ਲਖਵੀਰ ਸਿੰਘ ਵਾਸੀ ਘੁੰਗਰਾਣਾ ਵਜੋਂ ਹੋਈ। ਉਸ ਦੇ ਪਿਤਾ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਮੈਨੂੰ ਮੇਰੇ ਲੜਕੇ ਦਾ ਰਾਤ ਲਗਭਗ 9 ਵਜੇ ਕਰੀਬ ਮੈਨੂੰ ਮੇਰੇ ਪੁੱਤਰ ਦਾ ਬਹੁਤ ਹੀ ਸਹਿਮੇ ਹੋਏ ਦਾ ਫੋਨ ਆਇਆ ਕਿ ਉਸ ਨੂੰ 5 ਵਿਕਤੀ ਡਿਜਾਇਰ ਗੱਡੀ ਵਿੱਚ ਸੁੱਟ ਕੇ ਕਿਸੇ ਅਗਿਆਤ ਜਗਾ ਵੱਲ ਲਿਜਾ ਰਹੇ ਹਨ ਅਤੇ ਸਵੇਰੇ ਹੀ ਪਤਾ ਲੱਗਾ ਕਿ ਮੇਰੇ ਲੜਕਾ ਦਾ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ। ਜਦੋਂ ਪੁਲਿਸ ਨੇ ਸਾਰੇ ਮਾਮਲੇ ਦੀ ਤਫਤੀਸ਼ ਕੀਤੀ ਤਾਂ ਪਤਾ ਲੱਗਾ ਕਿ ਪਿੰਡ ਘੁੰਗਰਾਣਾ ਦੀ ਹੀ ਇੱਕ ਲੜਕੀ ਜਿਸ ਨਾਲ ਮ੍ਰਿਤਕ ਦੇ ਪ੍ਰੇਮ ਸਬੰਧ ਸਨ, ਉਸ ਨੂੰ ਆਪਣੇ ਸਕੂਟਰ ਤੇ ਰਾਤ ਨੂੰ ਉਹ ਨੌਜੁਆਨ ਕਿਸੇ ਢਾਬੇ ਵਿਚ ਲੈ ਗਿਆ। ਜਿਥੇ ਪਿੱਛਾ ਕਰਦੇ ਲੜਕੀ ਦੇ ਭਰਾ, ਭਰਾ ਦਾ ਦੋਸਤ, ਇੱਕ ਭੂਆ ਦਾ ਪੁੱਤਰ ਅਤੇ ਇਕ ਕਾਰ ਡਰਾਇਵਰ ਢਾਬੇ ਤੇ ਪਹੁੰਚ ਕੇ ਪੁਛ ਪੜਤਾਲ ਕਰਨ ਲੱਗੇ ਤਾਂ ਪਹਿਲੇ ਢਾਬੇ ਵਾਲੇ ਟਾਲ ਮਟੋਲ ਕੀਤੀ ਅਤੇ ਫਿਰ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਉਥੋਂ ਭਜਾ ਦਿਤਾ। ਜਿਹਨਾ ਨੂੰ ਲੜਕੀ ਦੇ ਭਰਾਵਾ ਨੇ ਕਾਬੂ ਕਰਕੇ ਗੱਡੀ ਵਿੱਚ ਸੁੱਟ ਲਿਆ ਅਤੇ ਕੁੱਟਮਾਰ ਕੀਤੀ ਅਤੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਸਕੂਲ ਕੋਲ ਸੁੱਟ ਦਿੱਤੀ ਅਤੇ ਸਕੂਟਰ ਥੋੜਾ ਪਰੇ ਸੁੱਟ ਦਿੱਤਾ ਤਾਂ ਕਿ ਮਾਮਲਾ ਲੁੱਟ ਖੋਹ ਦਾ ਹੀ ਜਾਪੇ। ਮੌਕੇ ਤੇ ਪੁਜੇ ਡੀ.ਐਸ.ਪੀ. ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਸਾਰੇ ਮਾਮਲੇ ਨੂੰ ਘੋਖ ਕਰਕੇ ਲਖਵੀਰ ਸਿੰਘ ਦੇ ਬਿਆਨਾਂ ਤੇ ਗੁਰਪ੍ਰੀਤ ਸਿੰਘ ਉਰਫ ਗੁਰੀ, ਤਰਨਪ੍ਰੀਤ ਸਿੰਘ ਉਰਫ ਹਨੀ ਪੁੱਤਰ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਉਰਫ ਸੁੱਖਾ, ਲਾਡੀ ਚਾਹਲ ਅਤੇ ਇਕ ਅਣਪਛਾਤੇ ਵਿਅਕਤੀਆ ਖਿਲਾਫ ਧਾਰਾ 140,(3), 103, 191, 190 ਬੀ.ਐਨ.ਐਸ. ਤਹਿਤ ਮੁੱਕਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਦੋਸ਼ੀ ਜਲਦ ਹੀ ਪੁਲਸ ਦੀ ਪਕੜ ਵਿੱਚ ਹੋਣਗੇ।
Body-Of-Youth-Found-Near-Jageda-Village-In-Khanna