ਖੰਨਾ ਪੁਲਿਸ ਨੇ ਪਿੰਡ ਨਾਨਕਪੁਰ ਜਗੇੜਾ ਨੇੜੇ ਮਲੌਦ ਵਿਖੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਕੁੱਝ ਹੀ ਘੰਟਿਆਂ ਵਿੱਚ ਸੁਲਝਾਇਆ ਦੋਸ਼ੀ ਕੀਤਾ ਕਾਬੂ
May16,2026
| Ravinder Singh Dhilllon | Khanna
ਡਾ. ਦਰਪਣ ਆਹਲੂਵਾਲੀਆ IPS, ਸੀਨੀਅਰ ਪੁਲਿਸ ਕਪਤਾਨ, ਖੰਨਾ ਜੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਹਰਮਨਪ੍ਰੀਤ ਸਿੰਘ PPS, ਉਪ ਕਪਤਾਨ ਪੁਲਿਸ (ਪਾਇਲ) ਦੀ ਅਗਵਾਈ ਹੇਠ ਬਣਾਈਆਂ ਗਈਆਂ ਟੀਮਾਂ ਥਾਣਾ ਮਲੌਦ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 109 ਮਿਤੀ 15.05.26 ਅ/ਧ 140, 103, 191(3), 190 BNS ਥਾਣਾ ਮਲੌਦ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਅਤੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਹੈ।
ਮਿਤੀ 15.05.2026 ਨੂੰ ਪਿੰਡ ਨਾਨਕਪੁਰ ਜਗੇੜਾ, ਨਹਿਰ ਪੁਲ ਪਾਸ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਓਂਕਾਰ ਸਿੰਘ ਉਰਫ ਗੁਰੀ ਪੁੱਤਰ ਲਖਵੀਰ ਸਿੰਘ ਉਰਫ ਬੀਰੀ ਵਾਸੀ ਪਿੰਡ ਘੁੰਗਰਾਣਾ, ਥਾਣਾ ਜੋਧਾਂ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ। ਜਿਸਤੇ ਥਾਣੇਦਾਰ ਚਰਨਜੀਤ ਸਿੰਘ, ਮੁੱਖ ਅਫਸਰ, ਥਾਣਾ ਮਲੌਦ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਲਖਵੀਰ ਸਿੰਘ ਉਰਫ ਬੀਰੀ ਦੇ ਬਿਆਨ ਤੇ ਮੁਕੱਦਮਾ ਨੰਬਰ 109 ਮਿਤੀ 15.05.26 ਅ/ਧ 140, 103, 1913), 190 BNS ਥਾਣਾ ਮਲੌਦ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆ ਕੇ ਹਿਊਮਨ ਸੋਰਸ ਅਤੇ ਟੈਕਨੀਕਲ ਸੋਰਸਾਂ ਦੀ ਮੱਦਦ ਰਾਂਹੀ ਮੁਕੱਦਮਾ ਦੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਸਵ: ਸਿਕੰਦਰ ਸਿੰਘ ਵਾਸੀ ਪਿੰਡ ਘੁੰਗਰਾਣਾ, ਥਾਣਾ ਜੋਧਾਂ, ਜ਼ਿਲ੍ਹਾ ਲੁਧਿਆਣਾ ਨੂੰ ਕੁੱਝ ਹੀ ਘੰਟਿਆਂ ਵਿੱਚ ਕਾਬੂ ਕਰਕੇ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ।
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਓਂਕਾਰ ਸਿੰਘ ਉਰਫ ਗੁਰੀ ਦੇ ਦੋਸ਼ੀ ਗੁਰਪ੍ਰੀਤ ਸਿੰਘ ਦੀ ਭੈਣ ਨਾਲ ਪ੍ਰੇਮ ਸਬੰਧ ਹਨ। ਜਿਸਦੇ ਚਲਦੇ ਮਿਤੀ 14-15.05.26 ਦੀ ਦਰਮਿਆਨੀ ਰਾਤ ਨੂੰ ਮ੍ਰਿਤਕ ਓਂਕਾਰ ਸਿੰਘ ਉਰਫ ਗੁਰੀ ਜੋ ਦੋਸ਼ੀ ਗੁਰਪ੍ਰੀਤ ਸਿੰਘ ਦੀ ਭੈਣ ਨੂੰ ਨਾਲ ਲੈ ਕੇ ਪਿੰਡ ਨਾਨਕਪੁਰ ਜਗੇੜਾ ਆਇਆ ਸੀ, ਜਿਹਨਾਂ ਦੇ ਪਿੱਛੇ-ਪਿੱਛੇ ਦੋਸ਼ੀ ਗੁਰਪ੍ਰੀਤ ਸਿੰਘ ਆਪਣੇ ਹੋਰ ਸਾਥੀਆਂ ਨਾਲ ਆ ਗਿਆ ਤੇ ਜਿਹਨਾਂ ਨੇ ਮ੍ਰਿਤਕ ਓਂਕਾਰ ਸਿੰਘ ਉਰਫ ਗੁਰੀ ਨੂੰ ਫੜ ਲਿਆ ਤੇ ਇਸੇ ਰੰਜਿਸ਼ ਵਿੱਚ ਉਸਦੀ ਕੁੱਟਮਾਰ ਕੀਤੀ ਤੇ ਉਸਨੂੰ ਜਾਨੋਂ ਮਾਰ ਕੇ ਲਾਸ਼ ਨਾਨਕਪੁਰ ਜਗੇੜਾ ਸਾਹਮਣੇ ਹਾਈ ਸਕੂਲ ਦੀ ਕੰਧ ਨਾਲ ਮੇਨ ਰੋਡ ਪਾਸ ਸੁੱਟ ਦਿੱਤੀ ਸੀ। ਜਿਸਤੇ ਮੁਕੱਦਮਾ ਦੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਮੁਕੱਦਮਾ ਹਜ਼ਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਰੇਡਾਂ ਕੀਤੀਆਂ ਜਾ ਰਹੀਆਂ ਹਨ, ਜਿਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
Khanna-Police-Arrested-Accused