*ਦਾਤਰ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਦੋ ਦੋਸ਼ੀ ਕਾਬੂ,03 ਚੋਰੀਸ਼ੁਦਾ ਵਾਹਨ, 06 ਮੋਬਾਇਲ ਫੋਨ ਅਤੇ ਦਾਤਰ ਬਰਾਮਦ*
May11,2026
| Paras Dania | Ludhiana
ਪੁਲੀਸ ਕਮਿਸ਼ਨਰ ਲੁਧਿਆਣਾ ਆਈਪੀਐਸ ਸਵੱਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦੀ ਰੋਕਥਾਮ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਕਮਿਸ਼ਨਰੇਟ ਦੀ ਜ਼ੋਨ-1 ਦੇ ਏਡੀਸੀਪੀ ਸਮੀਰ ਵਰਮਾ PPS ਅਤੇ ਕਿੱਕਰ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਉੱਤਰੀ ਦੀ ਅਗਵਾਈ ਹੇਠ ਇੰਸਪੈਕਟਰ ਹਰਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਦੀ ਦੇਖ-ਰੇਖ ਵਿੱਚ ਸਬ ਇੰਸਪੈਕਟਰ ਜਿੰਦਰ ਲਾਲ ਸਿਧੂ ਇੰਚਾਰਜ ਚੌਂਕੀ ਐਲਡੀਕੋ ਅਤੇ ਓਨਾ ਦੀ ਪੁਲੀਸ ਪਾਰਟੀ ਦੇ ਏ.ਐਸ.ਆਈ.ਮੇਜਰ ਸਿੰਘ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਅਪਰਾਧਿਕ ਗਤੀਵਿਧੀਆਂ ਖਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਪਾਰਟੀ ਜਦੋਂ ਮੇਨ ਜੀ.ਟੀ. ਰੋਡ ਬੈਕ ਸਾਈਡ ਮੈਟਰੋ ਸਟੋਰ ਨੇੜੇ ਗਸ਼ਤ ਦੌਰਾਨ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਮਿਤ ਕੁਮਾਰ ਅਤੇ ਰੋਹਿਤ ਨਾਮਕ ਵਿਅਕਤੀ ਚੋਰੀਸ਼ੁਦਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਖੋਹ ਕੀਤੇ ਮੋਬਾਇਲ ਫੋਨ ਅਤੇ ਚੋਰੀਸ਼ੁਦਾ ਵਾਹਨ ਵੇਚਣ ਲਈ ਆ ਰਹੇ ਹਨ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਹਾਂ ਨੂੰ ਕਾਬੂ ਕੀਤਾ ਗਿਆ।
ਤਲਾਸ਼ੀ ਦੌਰਾਨ ਦੋਸ਼ੀਆਂ ਪਾਸੋਂ 06 ਮੋਬਾਇਲ ਫੋਨ, ਇੱਕ ਦਾਤਰ ਅਤੇ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਇੱਕ ਹੋਰ ਚੋਰੀਸ਼ੁਦਾ ਮੋਟਰਸਾਈਕਲ ਅਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਗਈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀਆਂ ਵੱਲੋਂ ਮਿਤੀ 07-05-2026 ਨੂੰ ਥਾਣਾ ਦਰੇਸੀ ਇਲਾਕੇ ਵਿੱਚ ਇਕ ਹੋਜਰੀ ਕਾਰੋਬਾਰੀ ਪਾਸੋਂ ਮੋਬਾਇਲ ਫੋਨ ਖੋਹਿਆ ਗਿਆ ਸੀ। ਇਸ ਸਬੰਧੀ ਦਰਜ ਮੁਕੱਦਮੇ ਵਿੱਚ ਲੋੜੀਂਦਾ ਮੋਬਾਇਲ ਫੋਨ ਵੀ ਦੋਸ਼ੀਆਂ ਪਾਸੋਂ ਬਰਾਮਦ ਕਰ ਲਿਆ ਗਿਆ ਹੈ।
ਇਸ ਸਬੰਧੀ ਥਾਣਾ ਸਲੇਮ ਟਾਬਰੀ ਵਿਖੇ ਮੁਕੱਦਮਾ ਨੰਬਰ 74 ਮਿਤੀ 09-05-2026 ਅਧੀਨ ਧਾਰਾਵਾਂ 304, 303(2), 3(5), 317(2) BNS ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
Ludhiana-Police-Arrested-Accused-