2 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 2 ਚੋਰੀਸੁਦਾ ਮੋਟਰਸਾਈਕਲ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਰਤੇ ਔਜਾਰਾਂ ਦੀ ਬ੍ਰਾਮਦਗੀ ਕੀਤੀ

Apr7,2026 | Ravinder Singh Dhillon | Khanna

ਡੀ.ਆਈ.ਜੀ. ਲੁਧਿਆਣਾ, ਰੇਂਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੋਰਾਨ ਸ਼੍ਰੀ ਪਵਨਜੀਤ, ਪੀ.ਪੀ.ਐਸ, ਕਪਤਾਨ ਪੁਲਿਸ (ਆਈ) ਦੀ ਅਗਵਾਈ ਹੇਠ  ਇੰਸਪੈਕਟਰ ਸੰਦੀਪ ਕੁਮਾਰ, ਮੁੱਖ ਅਫਸਰ, ਥਾਣਾ ਸਦਰ, ਖੰਨਾ ਵਿੱਚ 2 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 2 ਚੋਰੀਸੁਦਾ ਮੋਟਰਸਾਈਕਲ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਰਤੇ ਔਜਾਰਾਂ ਦੀ ਬ੍ਰਾਮਦਗੀ ਕੀਤੀ।
 ਸਬ-ਇੰਸ: ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਥਾਣਾ ਸਦਰ, ਖੰਨਾ ਬਾ-ਸਿਲਸਿਲਾ ਇਲਾਕਾ ਗਸਤ, ਬਾ-ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬੀਜਾ ਚੌਕ ਵਿਖੇ ਮੌਜੂਦ ਸੀ, ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵਿਸ਼ਾਲ ਸਿੰਘ ਪੁੱਤਰ ਅਮਰੀਕ ਸਿੰਘ ਅਤੇ ਸ਼ਮਸ਼ਾਦ ਮੁਹੰਮਦ ਉਰਫ ਮੰਗੂ ਪੁੱਤਰ ਰਮਜਾਨ ਖਾਨ ਵਾਸੀਆਨ ਪਿੰਡ ਇਕੋਲਾਹਾ, ਥਾਣਾ ਸਦਰ ਖੰਨਾ, ਜਿਲ੍ਹਾ ਲੁਧਿਆਣਾ ਜੋ ਲੰਮੇ ਸਮੇਂ ਤੋਂ ਚੋਰੀ ਦੀਆਂ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਆ ਰਹੇ ਹਨ। ਜਿਨਾਂ ਪਾਸ ਮਾਰੂ ਹਥਿਆਰ ਵੀ ਹੁੰਦੇ ਹਨ, ਜਿਹਨਾਂ ਨੂੰ ਦਿਖਾ ਕੇ ਡਰਾ ਧਮਕਾ ਕੇ ਭੋਲੇ ਭਾਲੇ ਬਜ਼ੁਰਗਾਂ ਤੇ ਪ੍ਰਵਾਸੀਆ ਤੋਂ ਉਨ੍ਹਾਂ ਦੇ ਸੋਨੇ ਦੇ ਗਹਿਣੇ, ਮੋਬਾਇਲ ਵਗੈਰਾ ਖੋਹ ਲੈਂਦੇ ਹਨ, ਜੋ ਕਿ ਚੋਰੀਆ ਕਰਨ ਅਤੇ ਚੋਰੀਸੁਦਾ ਸਮਾਨ ਵੇਚਣ ਅਤੇ ਨਸ਼ਾ ਕਰਨ ਦੇ ਆਦੀ ਹਨ। ਜਿਹਨਾਂ ਦੇ ਖਿਲਾਫ ਪਹਿਲਾ ਵੀ ਥਾਣਾ ਸਿਟੀ-1 ਖੰਨਾ, ਥਾਣਾ ਸਿਟੀ-2, ਖੰਨਾ ਅਤੇ ਥਾਣਾ ਦੋਰਾਹਾ ਵਿਖੇ ਕਈ ਮੁਕੱਦਮੇ ਦਰਜ ਹਨ। ਜੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੇ ਚੋਰੀਸੁਦਾ ਮੋਟਰਸਾਈਕਲਾਂ ਪਰ ਮੰਜੀ ਸਾਹਿਬ ਤੋ ਖੰਨੇ ਵੱਲ ਜਾ ਰਹੇ ਹਨ। ਜਿਸਤੇ ਤੁਰੰਤ ਕਰਵਾਈ ਕਰਦੇ ਹੋਏ ਪੁਲਿਸ ਪਾਰਟੀ  ਸੂਆ ਪੁਲੀ ਮਡਿਆਲਾ ਕਲਾਂ ਪਰ ਨਾਕਾਬੰਦੀ ਕਰਕੇ ਦੋਸੀਆਂ ਉਕਤਾਨ ਨੂੰ ਕਾਬੂ ਕੀਤਾ ਅਤੇ ਉਹਨਾਂ ਦਾ ਨਾਮ, ਪਤਾ ਪੁੱਛਿਆ ਜਿਹਨਾਂ ਨੇ ਆਪਣਾ ਨਾਮ ਵਿਸ਼ਾਲ ਸਿੰਘ ਪੁੱਤਰ ਅਮਰੀਕ ਸਿੰਘ ਅਤੇ ਸ਼ਮਸ਼ਾਦ ਮੁਹੰਮਦ ਉਰਫ ਮੰਗੂ ਪੁੱਤਰ ਰਮਜਾਨ ਖਾਨ ਵਾਸੀਆਨ ਪਿੰਡ ਇਕੋਲਾਹਾ, ਥਾਣਾ ਸਦਰ ਖੰਨਾ, ਜਿਲ੍ਹਾ ਲੁਧਿਆਣਾ ਦੱਸਿਆ, ਜਿਹਨਾਂ ਪਾਸੋ 02 ਚੋਰੀਸੁਦਾ ਮੋਟਰਸਾਈਕਲ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਰਤੇ ਔਜਾਰ ਬ੍ਰਾਮਦ ਹੋਏ। ਜਿਸ ਤੇ ਦੋਸ਼ੀਆਂ ਉਕਤਾਨ ਦੇ ਖਿਲਾਫ ਮੁਕੱਦਮਾ ਨੰਬਰ 84  ਅ/ਧ 309(4),61(2),111(2) BNS ਥਾਣਾ ਸਦਰ, ਖੰਨਾ ਵਿੱਚ ਦਰਜ ਰਜਿਸਟਰ ਕਰਕੇ ਹਸਬ ਜਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।

ਦੋਸ਼ੀਆਂ ਪਾਸੋਂ ਪੁੱਛਗਿੱਛ ਪਰ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਉਕਤਾਨ ਮੁਕੱਦਮਾ ਨੰਬਰ 20 ਮਿਤੀ  ਅ/ਧ 304(2), 317(2) ਬੀਐਨਐਸ, ਥਾਣਾ ਸਿਟੀ-1, ਖੰਨਾ ਨਾਮਜਦ ਵੀ ਸਨ। ਜਿਹਨਾਂ ਨੇ ਆਪਣੇ ਇੱਕ ਸਾਥੀ ਅਰਸ਼ਦੀਪ ਸਿੰਘ ਉਰਫ ਬੱਬੂ ਨਾਲ ਮਿਲਕੇ ਇੱਕ ਬਜੁਰਗ ਅੋਰਤ ਦੀਆਂ ਸੋਨੇ ਦੀਆਂ ਵਾਲੀਆਂ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ। ਇਸ ਤੋ ਇਲਾਵਾ ਇਹਨਾਂ ਨੇ ਪੁਲਿਸ ਜਿਲ੍ਹਾਂ ਖੰਨਾ ਦੇ ਏਰੀਆ (ਖੰਨਾ, ਦੋਰਾਹਾ, ਸਮਰਾਲਾ) ਅਤੇ ਹੋਰ ਕਈ ਜਿੱਲਿਆਂ ਦੇ ਏਰੀਆਂ (ਮੋਹਾਲੀ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ, ਅਮਲੋਹ ਅਤੇ ਮੰਡੀ ਗੋਬਿੰਦਗੜ੍ਹ) ਵਿੱਚ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ 12 ਤੋ ਵੱਧ ਵਾਰਦਾਤਾਂ ਕੀਤੀਆ ਹਨ। ਇਹਨਾਂ ਵੱਲੋ ਮੋਟਰ ਸਾਇਕਲ ਮਾਰਕਾ ਪਲਸਰ ਰੰਗ ਕਾਲਾ ਬਿਨਾਂ ਨੰਬਰੀ ਚੰਡੀਗੜ੍ਹ ਤੋ ਚੋਰੀ ਕੀਤਾ ਸੀ ਅਤੇ ਮੋਟਰ ਸਾਇਕਲ ਮਾਰਕਾ ਹੀਰੋ ਡੀਲਕਸ ਮੰਡੀ ਗੋਬਿੰਦਗੜ੍ਹ ਤੋਂ ਚੋਰੀ ਕੀਤਾ ਸੀ। ਦੋਸ਼ੀਆਂ ਉਕਤਾਨ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਿਸ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮਾੜੇ ਅਨਸਰਾਂ ਵਿਰੁੱਧ ਖੰਨਾ ਪੁਲਿਸ ਵੱਲੋਂ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

Khanna-Police-Arrested-Accused-



TOP HEADLINES


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਵਿਧਾਨ ਸਭਾ ਵਿ
*ਵਿਸ਼ਵ ਲਿਵਰ ਦਿਵਸ 2026: ‘ਦ ਲੈਂਸੇਟ’ ਨੇ ਵਿਸ਼ਵ ਪੱਧਰ ‘ਤੇ ਲਿ
*ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਆਲਮੀ ਨਿਵੇਸ਼
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਬੁਨਿਆਦੀ ਢਾ
ਸੁਖਬੀਰ ਬਾਦਲ ਦਾ ‘ਮੰਡੀ ਦੌਰਾ’ ਇੱਕ ‘ਸਿਆਸੀ ਡਰਾਮਾ’ ਸਾਬਤ ਹੋਇਆ
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਲਿਆ ਰਹੀ ਰੰਗ, 80% ਸਫਲਤਾ ਦਰ
*ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਏ.ਆਈ. ਬਾਰੇ ਕਰਵਾਈ ਗਈ ਦੋ-ਰ
*ਕੈਬਿਨਟ ਮੰਤਰੀ ਮੋਹਿੰਦਰ ਭਗਤ ਵੱਲੋਂ ਰੱਖਿਆ ਸੇਵਾਵਾਂ ਭਲਾਈ ਵਿਭ
*ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਵਿਅਕਤੀ
ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਸੰਭਾਵੀ ਅਧਿਆਪਕਾਂ ਨੇ
*ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਨੂੰ ਪੰਜਾਬ ਸਰਕਾਰ ਵ
*ਪਟਿਆਲਾ ਦੇ ਡਰਾਈਵਰ ਦੀ ਮਾਂ ਨੇ ਕੈਂਸਰ ਨੂੰ ਹਰਾਇਆ ; ਮੁੱਖ ਮੰਤ
ਲੁਧਿਆਣਾ ਚ ਕੈਬਨਟ ਮੰਤਰੀ ਸੰਜੀਵ ਅਰੋੜਾ ਦੇ ਘਰ ਤੋਂ ਨਿਕਲੀ ਈਡੀ
ਖੰਨਾ ਦੀ ਮੰਜਾ ਮਾਰਕੀਟ ਚ ਕੱਪੜਿਆਂ ਦੀ ਦੁਕਾਨ ਚ ਭਿਆਨਕ ਅੱਗ, ਲੱ
ਅੰਮ੍ਰਿਤਸਰ ਦੇ ਅਟਾਰੀ ਵਿਧਾਨ ਸਭਾ ਹਲਕੇ ਦੀਆਂ ਸਾਰੀਆਂ ਪ੍ਰਮੁੱਖ
ਦੀਪਕ ਬਾਲੀ ਦਾ ਕੇਂਦਰ 'ਤੇ ਹਮਲਾ: ਈਡੀ ਦੀ ਕਾਰਵਾਈ ਇੱਕ ਰਾਜਨੀਤਿ
ਈਡੀ ਦੇ ਛਾਪੇ ਵਿਰੋਧੀ ਧਿਰ ਦੀ ਆਵਾਜ਼ ਨੂੰ ਕੁਚਲਣ ਲਈ ਭਾਜਪਾ ਦੀ
*ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ
ਇੰਨੋਸੈਂਟ ਹਾਰਟਸ ਵਿੱਚ ਦਸਵੀਂ ਦੀ ਪ੍ਰੀਖਿਆ ਵਿੱਚ ਗ੍ਰੀਨ ਮਾਡਲ ਟ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਕਣਕ ਖਰੀ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49844408

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us