ਮਾਨਯੋਗ ਗੋਰਵ ਤੂਰਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋਂ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ,ਮਾਧਵੀ ਸ਼ਰਮਾ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਭਾਰਤ ਭੂਸ਼ਣ ਪੀ.ਪੀ.ਐਸ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਇੰਸਪੈਕਟਰ ਸੋਨਮਦੀਪ ਕੌਰ 04/ਜੇ.ਆਰ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਦੀ ਯੋਗ ਅਗਵਾਈ ਹੇਠ ਮੁੱਕਦਮਾ ਨੰ 19 ਮਿਤੀ 15.03.2026 ਅ/ਧ 304 ਬੀਐਨਐਸ ਥਾਣਾ ਸਦਰ ਫਗਵਾੜਾ ਜਿਲਾ ਕਪੂਰਥਲਾ ਬਰਬਿਆਨ ਸ਼ੋਕਤ ਅਲੀ ਪੁੱਤਰ ਲਿਅਕਤ ਅਲੀ ਵਾਸੀ ਪਿੰਡ ਚਿਤਨਪੁਰ ਥਾਣਾ ਬੈਜੋਈ ਜਿਲਾ ਸੰਭਲ ਉਤਰ ਪ੍ਰਦੇਸ਼ ਹਾਲ ਵਾਸੀ ਕਰਿੰਦਾ ਰਾਜ ਕੁਮਾਰ ਪੁੱਤਰ ਰਾਧਾ ਕ੍ਰਿਸ਼ਨ ਗੁਪਤਾ ਵਾਸੀ (ਆਰ.ਕੇ.ਪੇਠਾ) ਗਲੀ ਨੰਬਰ 04 ਮੁਹੱਲਾ ਭਗਤਪੁਰ ਤਹਿਸੀਲ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਮੁਤਾਬਿਕ ਮੁਦਈ ਮੁਕੱਦਮਾ ਪਾਸੋਂ ਅਣਪਛਾਤੇ ਵਿਅਕਤੀ ਵੱਲੋਂ ਮਿਤੀ 15.03.2026 ਨੂੰ ਵਕਤ ਕਰੀਬ 04:50 ਪੀ.ਐਮ ਵਜੇ ਕਰੀਬ 11,000/ਰੁ ਜਬਰੀ ਖੋਹ ਕੀਤੀ ਗਈ ਸੀ। ਜਿਸ ਸਬੰਧੀ ਥਾਣਾ ਸਦਰ ਫਗਵਾੜਾ ਦੀ ਪੁਲਿਸ ਵੱਲੋਂ ਢੁਘਾਈ ਨਾਲ ਤਫਤੀਸ਼ ਕਰਦੇ ਹੋਏ ਮੁਕੱਦਮਾ ਉਕਤ ਵਿੱਚ ਪਰਮਜੀਤ ਸਿੰਘ ਪੁੱਤਰ ਹਰਮੇਸ਼ ਲਾਲ ਪੁੱਤਰ ਪੂਰਨ ਚੰਦ ਵਾਸੀ ਪਿੰਡ ਢੱਕ ਪੰਡੋਰੀ ਤਹਿਸੀਲ ਫਗਵਾੜਾ ਜਿਲਾ ਕਪੂਰਥਲਾ ਦੋਸ਼ੀ ਨਾਮਜਦ ਕਰਕੇ ਕ੍ਰੀਬ 24 ਘੰਟੇ ਦੇ ਵਿੱਚ-ਵਿੱਚ ਮੁਕੱਦਮਾ ਨੂੰ ਟਰੇਸ ਕਰਦੇ ਹੋਏ ਦੋਸ਼ੀ ਪਰਮਜੀਤ ਸਿੰਘ ਪੁੱਤਰ ਹਰਮੇਸ਼ ਲਾਲ ਪੁੱਤਰ ਪੂਰਨ ਚੰਦ ਵਾਸੀ ਪਿੰਡ ਢੱਕ ਪੰਡੋਰੀ ਤਹਿਸੀਲ ਫਗਵਾੜਾ ਜਿਲਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਿਸ ਪਾਸੋ ਖੋਹ ਕੀਤੀ ਗਈ ਰਕਮ ਅਤੇ ਇੱਕ ਮੋਟਰ ਸਾਈਕਲ ਬ੍ਰਾਮਦ ਕੀਤਾ ਗਿਆ।
Phagwara-Police-Traced-The-Case-And-Arrested-The-Accused-Within-24-Hours-sp
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)