ਨਸ਼ਿਆਂ ਖ਼ਿਲਾਫ ਮੋਹਾਲੀ ਪੁਲੀਸ ਦੀ ਵੱਡੀ ਕਾਮਯਾਬੀ: ਪੌਣੇ ਤਿੰਨ ਕਿਲੋ ਹੈਰੋਇਨ ਸਮੇਤ ਤਸਕਰ ਕਾਬੂ
Mar21,2026
| Gurvinder Singh Mohali | Mohali
ਮੋਹਾਲੀ, 21 ਮਾਰਚ
ਗੁਰਵਿੰਦਰ ਸਿੰਘ
ਮੋਹਾਲੀ ਪੁਲੀਸ ਵੱਲੋਂ 2 ਕਿਲੋ 720 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।
ਡੀ ਐਸ ਪੀ ਸ਼ਹਿਰੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਹੇਠ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੀ ਜਾ ਰਹੀ ਕਾਰਵਾਈ ਦੌਰਾਨ ਥਾਣਾ ਫੇਜ਼-11 ਮੁਹਾਲੀ ਦੀ ਟੀਮ ਵਲੋਂ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਨਾਕੇਬੰਦੀ ਦੌਰਾਨ 1 ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਜਿਸਨੇ ਆਪਣਾ ਨਾਮ ਵਿਸ਼ਵਜੀਤ ਤਿਵਾਰੀ ਵਾਸੀ ਜਿਲਾ ਬਕਸਰ, ਬਿਹਾਰ (ਹਾਲ ਵਾਸੀ ਪਿੰਡ ਨਾਨੂਮਾਜਰਾ, ਥਾਣਾ ਸੋਹਾਣਾ) ਦੱਸਿਆ। ਉਹਨਾਂ ਦੱਸਿਆ ਕਿ ਇਸ ਵਿਅਕਤੀ ਦੀ ਕਾਰ ਵਿੱਚੋਂ 2 ਕਿਲੋ 720 ਗ੍ਰਾਮ ਅਫੀਮ ਬ੍ਰਾਮਦ ਹੋਈ ਜਿਸਤੇ ਪੁਲੀਸ ਵਲੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਦੇ ਖਿਲਾਫ ਐਨ ਡੀ ਪੀ ਐਸ ਦੀ ਧਾਰਾ 18-61-85 ਅਤੇ 29 ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਆਰੋਪੀ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸਦਾ 3 ਦਿਨ ਦਾ ਪੁਲੀਸ ਰਿਮਾਂਡ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਤਫਤੀਸ ਦੌਰਾਨ ਮੁਲਜਮ ਦੇ ਸਾਥੀ ਕੁਲਦੀਪ ਸਿੰਘ ਉਰਫ ਕੁਲਦੀਪ ਗਿਰ ਵਾਸੀ ਪਿੰਡ ਗੋਬਿੰਦਗੜ ਨੂੰ ਵੀ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਹੈ।
Mohali-Police-Arrested-Acused