ਮੋਹਾਲੀ ਪੁਲੀਸ ਵੱਲੋਂ ਨਾਜਾਇਜ ਹਥਿਆਰਾਂ ਸਮੇਤ ਤਿੰਨ ਵਿਅਕਤੀ ਕਾਬੂ
Jan14,2026
| Gurvinder Singh Mohali | Mohali
ਮੋਹਾਲੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਨਾਜਾਇਜ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਐਸ ਐਸ ਪੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਡੀ.ਆਈ.ਜੀ. ਰੋਪੜ ਰੇਂਜ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸੀ. ਆਈ. ਏ. ਸਟਾਫ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲੀਸ ਪਾਰਟੀ ਖਾਨਪੁਰ ਪਿੰਡ ਦੇ ਨੇੜੇ ਮੌਜੂਦ ਸੀ ਜਿੱਥੇ ਮੁਖਬਰ ਦੀ ਇਤਲਾ ਮਿਲੀ ਕਿ ਸਹਿਜਪ੍ਰੀਤ ਸਿੰਘ ਵਾਸੀ ਪਿੰਡ ਸਫਾਰੀ ਵਿੰਡ ਜਿਲਾ ਅੰਮ੍ਰਿਤਸਰ (ਹਾਲ ਵਾਸੀ ਸੰਨੀ ਅਰਬਨ ਹੇਮਜ ਖਰੜ), ਅਮਨਪ੍ਰੀਤ ਸਿੰਘ ਉਰਫ ਆਸੂ ਪਿੰਡ ਰਾਏਪੁਰ ਕਲਾਂ, ਜਿਲਾ ਮੁਹਾਲੀ ਅਤੇ ਸਚਿਨ ਸਿੰਘ ਵਾਸੀ ਪਿੰਡ ਮੋਹਕਮ ਰਾਏ ਜਿਲਾ ਫਾਜਿਲਕਾ (ਹਾਲ ਵਾਸੀਸੰਨੀ ਅਰਬਨ ਹੋਮਜ, ਖਰੜ) ਨਜਾਇਜ਼ ਹਥਿਆਰਾਂ ਨਾਲ ਲੈਸ ਹਨ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਟਾਟਾ ਸਫਾਰੀ ਕਾਰ ਵਿੱਚ ਸਵਾਰ ਹੋ ਕੇ ਅਮਾਇਰਾ ਗਰੀਨਜ ਖਰੜ-ਕੁਰਾਲੀ ਰੋਡ ਵਾਲੀ ਸਾਈਡ ਘੁੰਮ ਰਹੇ ਹਨ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲੀਸ ਵਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਆਰੋਪੀਆਂ ਨੂੰ ਅਮਾਇਰਾ ਗਰੀਨਜ ਸੋਸਾਇਟੀ ਖਰੜ ਨੇੜਿਉਂ ਗ੍ਰਿਫਤਾਰ ਕਰਕੇ ਉਹਨਾਂ ਤੋਂ ਨਜਾਇਜ ਅਸਲਾ ਅਤੇ ਗੋਲੀ ਸਿੱਕਾ ਬ੍ਰਾਮਦ ਕੀਤਾ ਗਿਆ। ਉਹਨਾਂ ਦੱਸਿਆ ਕਿ ਆਰੋਪੀਆਂ ਤੋਂ ਇੱਕ ਪਿਸਟਲ .32 ਬੋਰ ਸਮੇਤ 2 ਜਿੰਦਾ ਰੋਦ .32 ਬੋਰ, ਇੱਕ ਪਿਸਟਲ .315 ਬੋਰ ਸਮੇਤ 2 ਜਿੰਦਾ ਰੌਦ .315 ਬੋਰ, ਇੱਕ ਪਿਸਟਲ. 12 ਬੋਰ ਸਮੇਤ 2 ਜਿੰਦਾ ਰੋਂਦ. 12 ਬੋਰ, ਸਫਾਰੀ ਕਾਰ ਬਰਾਮਦ ਹੋਏ ਹਨ। ਉਹਨਾਂ ਦੱਸਿਆ ਕਿ ਆਰੋਪੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਇਹਨਾਂ ਤਿੰਨਾਂ ਨੇ ਰਿਆਤ ਐਂਡ ਬਾਹਰਾ ਕਾਲਜ ਵਿੱਚ ਪੜਾਈ ਕੀਤੀ ਹੈ ਅਤੇ ਤਿੰਨੋ ਇੱਕ ਦੂਸਰੇ ਨੂੰ ਜਾਣਦੇ ਸਨ । ਜਿਨਾਂ ਨੇ ਆਪਸੀ ਰੰਜਿਸ਼ ਦੇ ਚੱਲਦੇ ਅਗਸਤ ਮਹੀਨੇ ਵਿੱਚ ਇਹ ਹਥਿਆਰ ਰਾਮਪੁਰ, ਯੂ.ਪੀ. ਤੋਂ ਲੈ ਕੇ ਆਏ ਸੀ। ਤਿੰਨੇ ਵਿਅਕਤੀ ਪੁਲੀਸ ਰਿਮਾਂਡ ਅਧੀਨ ਹਨ, ਜਿਨਾਂ ਪਾਸੋਂ ਹੋਰ ਵੀ ਬ੍ਰਾਮਦਗੀ ਹੋਣ ਦੀ ਉਮੀਦ ਹੈ।
Powered by Froala Editor
Mohali-Police-Arrested-Acused