ਮੋਹਾਲੀ ਪੁਲੀਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ 3 ਨੌਜਵਾਨ ਕਾਬੂ 16 ਮੋਬਾਇਲ ਫੋਨ, 2 ਮੋਟਰਸਾਈਕਲ ਅਤੇ 1 ਐਕਟਿਵਾ ਬਰਾਮਦ
Nov22,2025
| Gurvinder Singh Mohali | Mohali
ਫੇਜ਼ 1 ਪੁਲੀਸ ਵੱਲੋਂ 3 ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਤੋਂ 16 ਮੋਬਾਇਲ ਫੋਨ, 2 ਮੋਟਰਸਾਈਕਲ ਅਤੇ 1 ਐਕਟਿਵਾ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 1 ਪ੍ਰਿਥਵੀ ਸਿੰਘ ਚਹਿਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਥਾਣਾ ਫੇਜ਼-1 ਮੁਹਾਲੀ ਦੀ ਪੁਲੀਸ ਫੋਰਸ ਵਲੋਂ ਐਸ ਐਸ ਪੀ ਹਰਮਨਦੀਪ ਸਿੰਘ ਹੰਸ ਦੀਆਂ ਹਿਦਾਇਤਾਂ ਤੇ ਮੁਹਾਲੀ ਸ਼ਹਿਰ ਵਿੱਚ ਹੋ ਰਹੀਆ ਚੋਰੀ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਤੇ ਕਾਬੂ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਥਾਣਾ ਫੇਜ਼ 1 ਦੇ ਮੁੱਖ ਅਫਸਰ ਇੰਸ: ਸੁਖਬੀਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਟੀਮ ਵੱਲੋਂ ਈ. ਐਸ. ਆਈ ਹਸਪਤਾਲ, ਉਦਯੋਗਿਕ ਖੇਤਰ ਫੇਜ਼-7 ਮੁਹਾਲੀ ਵਿਖੇ ਨਾਕਾਬੰਦੀ ਕਰਕੇ ਸਤਨਾਮ ਕੁਮਾਰ ਉਰਫ ਸੰਨੀ ਅਤੇ ਅਰਸ ਅਲੀ ਉਰਫ ਮੁੰਨਾ ਵਾਸੀ ਦੇਸੂਮਾਜਰਾ ਅਤੇ ਕਰਨ ਉਰਫ ਭੋਲਾ ਵਾਸੀ ਸੰਨੀ ਇੰਕਕਲੇਵ ਖਰੜ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋ ਚੋਰੀ ਦਾ ਇਥ ਮੋਟਰ ਸਾਈਕਲ ਬ੍ਰਾਮਦ ਕੀਤਾ ਗਿਆ। ਇਸ ਸੰਬੰਧੀ ਬੀ ਐਨ ਐਸ ਦੀ ਧਾਰਾ 304, 3(5) ਤਹਿਤ ਮਾਮਲਾ ਦਰਜ ਕਰਕੇ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਦੇ ਆਧਾਰ ਤੇ ਵੱਖ ਵੱਖ ਜਗ੍ਹਾ ਤੋ ਖੋਹ ਕੀਤੇ 16 ਮੋਬਾਇਲ ਫੋਨ, ਦੋ ਮੋਟਰਸਾਈਕਲ ਅਤੇ ਇੱਕ ਐਕਟਿਵਾ ਬ੍ਰਾਮਦ ਕੀਤੇ ਗਏ ਹਨ।
Powered by Froala Editor
Mohali-Police-Arrested-Acused