ਮੋਹਾਲੀ ਪੁਲੀਸ ਵਲੋਂ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦੇ ਖੁਲਾਸੇ ਤੋਂ ਬਾਅਦ ਇਸ ਮਾਮਲੇ ਦੇ ਫਰਾਰ ਚੱਲ ਰਹੇ ਮੁੱਖ ਮੁਲਜਮ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਗ੍ਰਿਫਤਾਰ ਮੁੱਖ ਮੁਲਜਮ ਦੀ ਪਛਾਣ ਮੰਨਨ ਸਚਦੇਵਾ ਵਾਸੀ ਕਾਲਕਾ ਹਰਿਆਣਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਗ੍ਰਿਫਤਾਰ ਮੁਲਜਮ ਮੰਨਨ ਸਚਦੇਵਾ ਇਸ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਮਾਸਟਰ ਮਾਇੰਡ ਹੈ ਅਤੇ ਇਸ ਕੋਲੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਮਾਮਲੇ ਵਿੱਚ ਉਸ ਦੇ ਹੋਰ ਕੌਣ ਕੌਣ ਭਾਈਵਾਲ ਹਨ। ਡੀ. ਐਸ. ਪੀ ਬੱਲ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਨਵੰਬਰ 2024 ਨੂੰ ਪੁਲੀਸ ਵਲੋਂ ਐਮ. ਕੇ. ਟੈਕਨਾਲਜੀ ਪਾਰਕ ਤੰਗੋਰੀ ਵਿਖੇ ਨਕਲੀ ਦਵਾਈਆਂ ਬਣਾਉਣ ਵਾਲੀ ਇਕ ਫੈਕਟਰੀ ਵਿੱਚ ਛਾਪਾ ਮਾਰਿਆ ਗਿਆ ਸੀ। ਇਸ ਛਾਪੇ ਦੌਰਾਨ ਪੁਲੀਸ ਨੇ ਸ਼ਿੰਦਾ ਸਿੰਘ ਵਾਸੀ ਪਿੰਜੋਰ, ਹਰਪ੍ਰੀਤ ਸਿੰਘ ਅਤੇ ਸੁਮਿਤ ਕੁਮਾਰ ਵਾਸੀ ਪਿੰਡ ਸੂਰਜਪੁਰ ਪਿੰਜੋਰ ਨੂੰ ਗ੍ਰਿਫਤਾਰ ਕੀਤਾ ਸੀ। ਉਕਤ ਮੁਲਜਮਾਂ ਤੇ ਦੋਸ਼ ਹੈ ਕਿ ਉਹ ਆਪਸ ਵਿੱਚ ਸਾਜ ਬਾਜ ਹੋ ਕੇ ਨਕਲੀ ਦਵਾਈਆਂ ਬਣਾਉਂਦੇ ਸਨ। ਪੁਲੀਸ ਵਲੋਂ ਉਕਤ ਫੈਕਟਰੀ ਵਿੱਚ ਛਾਪੇਮਾਰੀ ਦੌਰਾਨ ਨਕਲੀ ਗੋਲੀਆਂ ਕਲੇਵ ਐਮ 1470, ਟੈਮਲਾ ਐਮ 11865, ਪੈਕਿੰਗ ਮਟੀਰੀਅਲ, 20 ਕਿਲੋ ਕੱਚਾ ਮਟੀਰੀਅਲ, ਖੁੱਲੀਆਂ ਗੋਲੀਆਂ 2.5 ਕਿਲੋ ਬਰਾਮਦ ਕੀਤੀਆਂ ਗਈਆਂ ਸਨ। ਇਸ ਛਾਪੇਮਾਰੀ ਦੌਰਾਨ ਡਰੱਗ ਇੰਸਪੈਕਟਰ ਵੀ ਨਾਲ ਸੀ ਅਤੇ ਸਾਰਾ ਸਮਾਨ ਡਰੱਗ ਇੰਸਪੈਕਟਰ ਦੀ ਹਾਜਰੀ ਵਿੱਚ ਵਿੱਚ ਕਬਜੇ ਵਿੱਚ ਲਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਥਾਣਾ ਆਈ.ਟੀ ਸਿਟੀ ਮੁਹਾਲੀ
ਵਿਖੇ ਉਕਤ ਮੁਲਜਮਾਂ ਵਿਰੁਧ ਧਾਰਾ 318 (4) 276, 277 ਬੀ. ਐਨ. ਐਸ ਦੇ ਤਹਿਤ ਕੇਸ ਦਰਜ ਕੀਤਾ ਸੀ।
Powered by Froala Editor
Sas-Nagar-Police-Arrested-Accused
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)