ਅੱਜ਼ ਬਾਅਦ ਦੁਪਹਿਰ ਜਿਲੇ੍ਹ ਦੇ ਕਸਬਾ ਭਗਤਾ ਭਾਈ ਕਾ ਦੇ ਨੇੜਲੇ ਪਿੰਡ ਕਾਂਗੜ੍ਹ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਰਾਮਪੁਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਹਾਲਾਕ ਹੋਣ ਦੀ ਖਬਰ ਪ੍ਰਾਪਤ ਹੋਈ ਹੈ।ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਇੱਕ ਨਿੱਜੀ ਸਕੂਲ ਦੀ ਵੈਨ ਦੀਨਾ ਸਾਹਿਬ ਤੋਂ ਬੱਚਿਆਂ ਨੂੰ ਉਤਾਰ ਕੇ ਜਦੋਂ ਕਾਂਗੜ੍ਹ ਪਿੰਡ ਲੰਘਦੀ ਹੋਈ ਆਰ.ਓ ਨਜਦੀਕ ਵਾਲੀ ਫਿਰਨੀ ਮੁੜਲ ਲੱਗੀ ਤੋਂ ਮੋੜ ਤੋਂ ਸਾਹਮਣੇ ਤੋਂ ਆਉਂਦਾ ਮੋਟਰਸਾਇਕਲ ਸਵਾਰ ਨੌਜਵਾਨ ਬੱਸ ਨਾਲ ਟਕਰਾ ਗਿਆ ਤੇ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।ਜਖਮੀ ਨੌਜਵਾਨ ਨੂੰ ਇਕੱਤਰ ਲੋਕਾਂ ਵੱਲੋਂ ਸਿਵਲ ਹਸਪਤਾਲ ਭਗਤਾ ਵਿਖੇ ਭੇਜ ਦਿੱਤਾ ਗਿਆ।ਉਧਰ ਮੌਕੇ ਤੇ ਚੋਂਕੀ ਦਿਆਲਪੁਰਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ ਪਰ ਐਕਸੀਡੈਂਟ ਦੀ ਸੂਚਨਾ ਮਿਲਣ ‘ਤੇ ਜਦੋਂ ਸਲਾਬਤਪੁਰਾ ਟੀ-ਪੁਆਇੰਟ ‘ਤੇ ਖੜੇ੍ਹ ਥਾਣਾ ਮੁਖੀ ਨੂੰ ਇਸ ਹਾਦਸੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਇਸ ਹਾਦਸੇ ਸੰਬੰਧੀ ਅਣਜਾਨਤਾ ਪ੍ਰਗਟਾਈ ਗਈ ਜਦਕਿ ਗੰਭੀਰ ਰੂਪ ਵਿੱਚ ਜਖਮੀ ਇਸ ਹਾਦਸੇ ਦੇ ਨੌਜਵਾਨ ਨੂੰ ਸਿਵਲ ਹਸਪਤਾਲ ਭਗਤਾ ਰੈਫਰ ਕਰ ਦਿੱਤਾ ਗਿਆ ਸੀ,ਜਿੱਥੇ ਉਕਤ ਨੌਜਵਾਨ ਵਿਕਾਸ ਸਿੰਗਲਾ (48) ਪੁੱਤਰ ਨਰੇਸ਼ ਸਿੰਗਲਾ ਵਾਸੀ ਰਾਮਪੁਰਾ ਦੀ ਮੌਤ ਹੋ ਗਈ।ਥਾਣਾ ਦਿਆਲਪੁਰਾ ਦੀ ਪੁਲਿਸ ਵੱਲੋਂ ਦੋਹਾਂ ਵਹੀਕਲਾਂ ਨੂੰ ਕਬਜੇ,ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)