ਮੋਹਾਲੀ, 4 ਨਵੰਬਰ
ਗੁਰਵਿੰਦਰ ਸਿੰਘ
ਮੋਹਾਲੀ ਪੁਲੀਸ ਨੇ ਲੁਟੇਰਿਆਂ ਦੇ ਇਕ ਗਿਰੋਹ ਨੂੰ ਕਾਬੂ ਕਰਕੇ ਉਨ੍ਹਾਂ ਵਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਕਤ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ। ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਡੀ.ਆਈ.ਜੀ ਰੂਪਨਗਰ ਰੇਂਜ ਨਿਲੰਬਰੀ ਵਿਜੈ ਜਗਦਲੇ ਅਤੇ ਜਿਲਾ ਪੁਲੀਸ ਮੁਖੀ ਦੀਪਕ ਪਾਰਿਕ ਨੇ ਦਸਿਆ ਕਿ ਬੀਤੀ ਦੇਰ ਰਾਤ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਦੀਪਕ ਅਗਰਵਾਲ ਅਤੇ ਉਸ ਦੀ ਮਹਿਲਾ ਸਾਥਣ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਦੀ ਥਾਰ ਜੀਪ ਖੋਹਣ ਵਾਲੇ ਮਾਮਲੇ ਨੂੰ ਹੱਲ ਕਰਦਿਆਂ ਪੁਲੀਸ ਵਲੋਂ ਅਰਸ਼ਦੀਪ ਸਿੰਘ ਵਾਸੀ ਬਰਕੰਦੀ ਜਿਲਾ ਬਠਿੰਡਾ, ਜਸਪਾਲ ਸਿੰਘ ਵਾਸੀ ਬਰਕੰਦੀ, ਗੁਰਪ੍ਰੀਤ ਸਿੰਘ ਵਾਸੀ ਚਾਂਦੀਪੁਰ ਮੁਹਾਲੀ, ਵਿਕਰਮ ਸਿੰਘ ਵਾਸੀ ਚਾਂਦੀਪੁਰ ਨੂੰ ਕਾਬੂ ਕੀਤਾ ਗਿਆ ਸੀ ਅਤੇ ਫਿਰ ਇਹਨਾਂ ਦੇ ਦੋ ਹੋਰ ਸਾਥੀਆਂ ਅੰਗਦਜੋਤ ਸਿੰਘ ਵਾਸੀ ਸੈਕਟਰ 35 ਡੀ ਚੰਡੀਗੜ੍ਹ ਅਤੇ ਸ਼ਾਇਮਾ ਖਾਨ ਉਰਫ ਖੁਸ਼ੀ ਵਾਸੀ ਬਾਰਾਮੁੱਲਾ ਕਸ਼ਮੀਰ (ਜੋ ਇਸ ਵੇਲੇ ਫੇਜ਼ 11 ਵਿੱਚ ਰਹਿ ਰਹੀ ਹੈ) ਨੂੰ ਵੀ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਉਕਤ ਮੁਲਜਮਾਂ ਨੇ ਜੀਪ ਖੋਹਣ ਦੀ ਗੱਲ ਕਬੂਲ ਕਰ ਲਈ ਹੈ। ਪੁਲੀਸ ਨੇ ਉਕਤ ਮੁਲਜਮਾਂ ਕੋਲੋਂ ਖੋਹ ਕੀਤੀ ਥਾਰ ਜੀਪ, ਆਈ 20 ਕਾਰ, ਇੱਕ ਦੇਸੀ ਕੱਟਾ, ਇਕ ਜਿੰਦਾ ਰੌਂਦ ਅਤੇ ਇਸ ਵਾਰਦਾਤ ਵਿੱਚ ਵਰਤੀ ਸਵਿਫਟ ਕਾਰ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਦਸਿਆ ਕਿ ਇਸ ਗਿਰੋਹ ਵਲੋਂ ਬਾਕਾਇਦਾ ਟਰੈਪ ਲਗਾ ਕੇ ਲੁੱਟ ਖੂਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਅਤੇ ਖੁਸ਼ੀ ਨੂੰ ਟ੍ਰੈਪ ਲਗਾਉਣ ਲਈ ਵਰਤਿਆ ਜਾਂਦਾ ਸੀ। ਖੁਸ਼ੀ ਪਹਿਲਾਂ ਉਕਤ ਵਿਅਕਤੀ ਨਾਲ ਦੋਸਤੀ ਕਰਨ ਦੇ ਬਹਾਨੇ ਉਸ ਕੋਲ ਪਹੁੰਚੀ ਸੀ ਅਤੇ ਫਿਰ ਉਸ ਨੂੰ ਸੁੰਨਸਾਨ ਸੜਕ ਤੇ ਲੈ ਗਈ ਸੀ ਜਿੱਥੇ ਗਿਰੋਹ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਰੋਕ ਕੇ ਪਹਿਲਾਂ ਉਕਤ ਵਿਅਕਤੀ ਨਾਲ ਕੁੱਟਮਾਰ ਕੀਤੀ ਸੀ ਅਤੇ ਫਿਰ ਉਸਦਾ ਵਾਹਨ ਅਤੇ ਸਾਮਾਨ ਖੋਹ ਲਿਆ ਸੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਪੁਲੀਸ ਨੇ ਜ਼ੀਰਕਪੁਰ ਵਿੱਚ ਦਰਜ ਇੱਕ ਮਾਮਲੇ ਦੀ ਜਾਂਚ ਦੌਰਾਨ ਇਕ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਉਕਤ ਮੁਲਜਮ ਲਿਫਟ ਲੈਣ ਦੇ ਬਹਾਨੇ ਲੋਕਾਂ ਨੂੰ ਲੁੱਟਦੇ ਸਨ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਮੁਕੇਸ਼ ਕੁਮਾਰ, ਗੁਰਜੰਟ ਸਿੰਘ ਅਤੇ ਸੰਦੀਪ ਕੌਰ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਪੁਲੀਸ ਨੇ ਜ਼ੀਰਕਪੁਰ ਵਿੱਚ ਦਰਜ ਇੱਕ ਮਾਮਲੇ ਦੀ ਜਾਂਚ ਦੌਰਾਨ ਇਕ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਉਕਤ ਮੁਲਜਮ ਲਿਫਟ ਲੈਣ ਦੇ ਬਹਾਨੇ ਲੋਕਾਂ ਨੂੰ ਲੁੱਟਦੇ ਸਨ । ਗ੍ਰਿਫਤਾਰ ਮੁਲਜਮਾਂ ਦੀ ਪਛਾਣ ਮੁਕੇਸ਼ ਕੁਮਾਰ, ਗੁਰਜੰਟ ਸਿੰਘ ਅਤੇ ਸੰਦੀਪ ਕੌਰ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਮੁਲਜਮਾਂ ਵਲੋਂ ਪੀੜਤ ਸਾਗਰ ਹੀਰ ਨੂੰ ਧਮਕਾ ਕੇ ਉਸਤੋਂ ਪੇਟੀਐਮ ਰਾਹੀਂ 25 ਹਜਾਰ ਰੁਪਏ ਵਸੂਲੇ ਸਨ। ਉਕਤ ਮਾਮਲੇ ਵਿੱਚ ਸੰਦੀਪ ਕੌਰ ਨੇ ਲਿਫਟ ਲੈਣ ਦੇ ਬਹਾਨੇ ਸਾਗਰ ਹੀਰ ਨੂੰ ਰੋਕਿਆ ਸੀ ਅਤੇ ਬਾਅਦ ਵਿੱਚ ਉਸਦੇ ਸਾਥੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ मी।
ਉਨ੍ਹਾਂ ਦਸਿਆ ਕਿ ਪੁਲੀਸ ਵਲੋਂ ਨਸ਼ਾ ਤਸਕਰੀ ਮਾਮਲਿਆਂ ਤੇ ਕਾਬੂ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਦੌਰਾਨ ਨਸ਼ਾ ਤਸਕਰਾਂ ਦੀਆਂ 62,70,800 ਰੁਪਏ ਦੀਆਂ ਜਾਇਦਾਦਾਂ ਜਬਤ ਕੀਤੀਆਂ ਹਨ। ਇਸ ਤੋਂ ਇਲਾਵਾ ਮੁਹਾਲੀ ਪੁਲੀਸ ਨੇ ਗੁੰਡਾਗਰਦੀ ਨੂੰ ਰੋਕਣ ਲਈ ਭੀੜ ਭੜੱਕੇ ਵਾਲੇ ਬਜਾਰਾਂ ਵਿੱਚ ਵੀ ਪੁਲੀਸ ਦੀ ਤੈਨਾਤੀ ਵਧਾਈ ਹੈ। ਉਨ੍ਹਾਂ ਦੱਸਿਆ ਕਿ ਫੇਜ਼ 3ਬੀ2 ਵਿਖੇ ਝਗੜੇ ਅਤੇ ਹੋਰਨਾਂ ਘਟਨਾਵਾਂ ਨੂੰ ਰੋਕਣ ਲਈ ਸੀ.ਸੀ.ਟੀ.ਵੀ ਕੈਮਰੇ ਲਗਵਾਏ ਗਏ ਹਨ।