ਬਿਕਰਮ ਸਿੰਘ ਮਜੀਠੀਆ ਬਨਾਮ ਸੰਜੇ ਸਿੰਘ, ਰਾਜ ਸਭਾ ਮੈਂਬਰ ਵਾਲੇ ਮਾਣਹਾਨੀ ਮਾਮਲੇ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ, ਬਿਕਰਮ ਸਿੰਘ ਮਜੀਠੀਆ ਦੀ ਪੂਰੀ ਜਿਰਾਹ ਅੱਜ ਸਮਾਪਤ ਹੋ ਗਈ ਹੈ।
ਜਿਰਾਹ ਮਾਨਯੋਗ ਹਾਈ ਕੋਰਟ ਦੁਆਰਾ ਦਿੱਤੇ ਗਏ ਆਖਰੀ ਮੌਕੇ 'ਤੇ ਕੀਤੀ ਗਈ ਸੀ ਅਤੇ ਆਮ ਆਦਮੀ ਪਾਰਟੀ ਦੇ ਕਾਨੂੰਨੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਆਕਾਸ਼ ਬਜਾਜ ਅਤੇ ਜ਼ਿਲ੍ਹਾ ਸਕੱਤਰ ਕਮਲਜੀਤ ਸਿੰਘ ਆਨੰਦ ਦੁਆਰਾ ਕੀਤੀ ਗਈ। ਜਿਸ ਨਾਲ ਬਾਦ ਗਵਾਹੀਆਂ ਨੂੰ ਹੁਣ ਬੰਦ ਕਰਦਿੱਤਾ ਗਿਆ ਹੈ ਅਤੇ ਕੇਸ ਨੂੰ ਹੁਣ ਬਹਿਸ ਲਾਇ ਰੱਖਿਆ ਗਿਆ ਹੈ।
ਇਸ ਜਿਰਾਹ ਦੇ ਪੂਰੇ ਹੋਣ ਦੇ ਨਾਲ, ਮਾਮਲਾ 19 ਮਈ 2026 ਨੂੰ ਲੁਧਿਆਣਾ ਦੇ ਏ.ਸੀ.ਜੇ.ਐਮ. ਸ਼੍ਰੀਮਤੀ ਡੇਜ਼ੀ ਬੰਗੜ ਦੀ ਅਦਾਲਤ ਵਿੱਚ ਅੰਤਿਮ ਬਹਿਸਾਂ ਲਈ ਸੂਚੀਬੱਧ ਕੀਤਾ ਗਿਆ ਹੈ, ਜੋ ਕਿ ਇੱਕ ਕੇਸ ਦੇ ਫੈਸਲੇ ਵਿੱਚ ਆਖਰੀ ਤਾਰੀਕ ਹੋਵੇਗੀ|