ਸ਼੍ਰੀ ਅਜੀਤਪਾਲ ਸਿੰਘ, ਵਧੀਕ ਸੈਸ਼ਨ ਜੱਜ ਫਾਜ਼ਿਲਕਾ ਦੀ ਅਦਾਲਤ ਵੱਲੋਂ ਮ੍ਰਿਤਕ ਪਰਮਜੀਤ ਸਿੰਘ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
ਫਾਜਿਲਕਾ 30 ਜੁਲਾਈ 2025…
ਮਿਤੀ 17 ਅਪ੍ਰੈਲ 2022 ਦੀ ਇੱਕ ਘਟਨਾ ਵਿੱਚ ਪਰਮਜੀਤ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਹੋਰਾਂ ਨੂੰ ਸ਼ਿੰਦਾ ਸਿੰਘ, ਜਸਪ੍ਰੀਤ ਸਿੰਘ, ਜਸਵਿੰਦਰ ਸਿੰਘ ਅਤੇ ਸਰੋਜ ਰਾਣੀ ਨੂੰ ਵੀ ਜ਼ਖਮੀ ਕਰ ਦਿੱਤਾ ਸੀ। ਇਸ ਕੇਸ ਵਿਚ ਦੋਸ਼ੀਆਣ ਸੁਖਚੈਨ ਸਿੰਘ, ਬਲਜਿੰਦਰ ਸਿੰਘ, ਕਮਲਜੀਤ ਸਿੰਘ ਉਰਫ਼ ਕਮਲ, ਹੈਪੀ ਸਿੰਘ ਦੇ ਖਿਲਾਫ ਪੁਲਿਸ ਨੇ 17 ਅਪ੍ਰੈਲ 2022 ਨੂੰ ਥਾਣਾ ਸਦਰ ਫਾਜ਼ਿਲਕਾ ਵਿਖੇ ਧਾਰਾ 302, 324, 323, 148, 149, 120-ਬੀ ਆਈਪੀਸੀ ਦੇ ਤਹਿਤ ਐਫਆਈਆਰ ਨੰਬਰ 66 ਦਰਜ ਕੀਤੀ ਸੀ। ਜਿਸ ਦੇ ਕਾਰਵਾਈ ਅਮਲ ਵਿੱਚ ਲਿਆਉਂਦਿਆ ਸ੍ਰੀ. ਅਜੀਤ ਪਾਲ ਸਿੰਘ, ਵਧੀਕ ਸੈਸ਼ਨ ਜੱਜ ਫਾਜ਼ਿਲਕਾ ਦੀ ਅਦਾਲਤ ਨੇ ਦੋਸ਼ੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ ਜੁਰਮਾਨਾ ਵੀ ਲਗਾਇਆ ਹੈ।
ਤੱਥਾਂ ਅਨੁਸਾਰ ਸ਼ਿੰਦਾ ਸਿੰਘ ਵੱਲੋਂ ਇੱਕ ਚਿਕਨ ਸੈਂਟਰ ਚਲਾਇਆ ਜਾ ਰਿਹਾ ਸੀ ਜਿੱਥੇ ਦੋਸ਼ੀ ਰਾਤ ਦੇ ਸਮੇਂ ਗਏ ਅਤੇ ਸ਼ਿੰਦਾ ਸਿੰਘ ਨੂੰ ਚਿਕਨ ਮੁਹੱਈਆ ਕਰਵਾਉਣ ਲਈ ਕਿਹਾ। ਸ਼ਿੰਦਾ ਸਿੰਘ ਇਸ ਸਮੇਂ ਚਿਕਨ ਸੈਂਟਰ ਬੰਦ ਕਰ ਰਿਹਾ ਸੀ, ਇਸ ਲਈ ਉਸਨੇ ਦੋਸ਼ੀਆਂ ਨੂੰ ਚਿਕਨ ਅਤੇ ਅੰਡੇ ਆਦਿ ਸਪਲਾਈ ਕਰਨ ਤੋਂ ਇਨਕਾਰ ਕਰ ਦਿੱਤਾ। ਦੋਸ਼ੀਆਂ ਨੇ ਗੁੱਸੇ ਵਿੱਚ ਆ ਕੇ ਸ਼ਿੰਦਾ ਸਿੰਘ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ, ਜਸਵਿੰਦਰ ਸਿੰਘ ਅਤੇ ਸਰੋਜ ਰਾਣੀ 'ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਪਰਮਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ (ਹਸਪਤਾਲ) ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਉਸਦੀ ਮੌਤ ਹੋ ਗਈ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)