ਮਾਨਸਾ (ਰੀਤਵਾਲ) ਸਥਾਂਨਕ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸੁਣਵਾਈ ਹੋਈ ਪਰ ਗਵਾਹ ਨਾ ਆਉਣ ਕਾਰਨ ਅਦਾਲਤ ਵੱਲੋਂ ਅਗਲੀ ਪੇਸ਼ੀ 26 ਜੁਲਾਈ ਨਿਸ਼ਚਿਤ ਕੀਤੀ ਗਈ ਹੈ।ਜ਼ਿਲ੍ਹਾ ਅਦਾਲਤ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਘ ਨੂੰ ਅਗਲੀ ਤਰੀਕ ਤੇ ਗਵਾਹ ਵਜੋਂ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਗੁਰਵਿੱਦਰ ਸਿੱਘ ਅਤੇ ਗੁਰਪ੍ਰੀਤ ਸਿੱਘ ਨੂੰ ਵੀ ਗਵਾਹ ਵਜੋਂ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਮੂਸੇਵਾਲਾ ਦੇ ਕਤਲ ਵੇਲੇ ਉਸ ਨਾਲ ਥਾਰ ਗੱਡੀ ਵਿਚ ਗੁਰਵਿੱਦਰ ਸਿੱਘ ਅਤੇ ਗੁਰਪ੍ਰੀਤ ਸਿੱਘ ਮੌਜੂਦ ਸਨ।ਵਕੀਲ ਸਤਿੱਦਰਪਾਲ ਮਿੱਤਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕੇਸ ’ਚ ਪੇਸ਼ੀ ਦੌਰਾਨ ਦੋ ਗਵਾਹ ਗੁਰਵਿੱਦਰ ਸਿੱਘ ਤੇ ਗੁਰਪ੍ਰੀਤ ਸਿੱਘ, ਜੋ ਸਿੱਧੂ ਮੂਸੇਵਾਲਾ ਨਾਲ ਥਾਰ ’ਚ ਸਵਾਰ ਸਨ, ਉਨ੍ਹਾਂ ਨੂੰ ਅਦਾਲਤ ਨੇ ਗਵਾਹੀ ’ਤੇ ਬੁਲਾਇਆ ਹੋਇਆ ਸੀ ਪਰ ਕਿਸੇ ਕਾਰਨਾਂ ਕਰਕੇ ਦੋਵੇਂ ਗਵਾਹ ਅੱਜ ਪੇਸ਼ ਨਹੀਂ ਹੋ ਸਕੇ। ਇਸ ਕਰਕੇ ਅਦਾਲਤ ਵੱਲੋਂ ਇਸ ਮਾਮਲੇ ’ਚ ਅਗਲੀ ਤਰੀਕ 26 ਜੁਲਾਈ 2024 ਤੈਅ ਕੀਤੀ ਹੈ। ਇਸ ਤਰੀਕ ’ਤੇ ਦੋਵਾਂ ਗਵਾਹਾਂ ਨੂੰ ਕੋਰਟ ’ਚ ਹਾਜ਼ਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਗਵਾਹੀ ਸ਼ੁਰੂ ਹੋ ਸਕੇ। ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸ਼ੁੱਭਦੀਪ ਸਿੱਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਪੱਜਾਬ-ਹਰਿਆਣਾ ਦੇ 6 ਸ਼ੂਟਰਾਂ ਨੇ ਜਵਾਹਰਕੇ ਪਿੱਡ ਵਿਚ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
Sidhu-Musewala-Murder-Case-Court-Hearing-Mansa-Court-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)