ਕੈਬਨਿਟ ਮੰਤਰੀ ਸੰਜੀਵ ਅਰੋਫ਼ਾ ਨੇ ਆਈ.ਟੀ.ਸੀ. ਹੋਟਲਜ਼ ਲਿਮਟਿਡ ਮੋਹਾਲੀ-ਚੰਡੀਗੜ੍ਹ ਦੇ ਵੈਲਕਮ ਹੋਟਲ ਦਾ ਰਸਮੀ ਉਦਘਾਟਨ ਕੀਤਾ , ਜੋ ਕਿ ਖੇਤਰ ਵਿਚ ਪ੍ਰੀਮੀਅਮ ਪਰਾਹੁਣਚਾਰੀ ਸਹੂਲਤਾਂ ਉੱਪਲੱਬਧ ਕਰਾਉਣ ਲਈ ਇੱਕ ਅਹਿਮ ਵਾਧਾ ਹੈ ਅਤੇ ਪੰਜਾਬ ਵਿੱਚ ਸੈਲਾਨੀਆਂ, ਨਿਵੇਸ਼ਕਾਂ ਅਤੇ ਕਾਰੋਬਾਰੀਆਂ ਲਈ ਇੱਕ ਨਵਾਂ ਗੇਟਵੇ ਹੈ।
ਸਮਾਗਮ ਦੀ ਸ਼ੁਰੂਆਤ ਮਾਨਯੋਗ ਮੰਤਰੀ ਵੱਲੋਂ ਰਿਬਨ ਕੱਟਣ ਨਾਲ ਕੀਤੀ ਗਈ , ਇਸ ਤੋਂ ਬਾਅਦ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਰਵਾਇਤੀ ਦੀਵਾ ਜਗਾਉਣ ਦੀ ਰਸਮ ਹੋਈ। ਇਸ ਸਮਾਗਮ ਵਿੱਚ ਆਈ.ਟੀ.ਸੀ. ਹੋਟਲਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਨਿਲ ਚੱਢਾ, ਗੁਜਰਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਭੁਪਿੰਦਰ ਸਿੰਘ ਗੁਜਰਾਲ ਅਤੇ ਗਗਨਜੀਤ ਸਿੰਘ ਗੁਜਰਾਲ ਸਮੇਤ ਉੱਘੇ ਉਦਯੋਗਿਕ ਆਗੂਆਂ ਨੇ ਸ਼ਿਰਕਤ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਸੰਜੀਵ ਅਰੋੜਾ ਨੇ ਮੋਹਾਲੀ ਦੇ ਸਕਾਈਲਾਈਨ ਵਿੱਚ ਵੈਲਕਮਹੋਟਲ ਦੇ ਸ਼ਾਮਲ ਹੋਣ ਦਾ ਨਿੱਘਾ ਸਵਾਗਤ ਕੀਤਾ ਅਤੇ ਉੱਤਰੀ ਭਾਰਤ ਵਿਚ ਤੇਜ਼ੀ ਨਾਲ ਵਧ ਰਹੇ ਆਰਥਿਕ ਅਤੇ ਸੰਸਥਾਗਤ ਹੱਬਾਂ ਵਜੋਂ ਉਭਰ ਰਹੇ ਇਸ ਸ਼ਹਿਰ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਆਈਟੀ ਸਿਟੀ, ਐਰੋਸਿਟੀ, ਸਿਹਤ ਸੰਭਾਲ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਕਨਵੈਨਸ਼ਨ ਬੁਨਿਆਦੀ ਢਾਂਚੇ ਦੇ ਤੇਜ ਵਿਸਥਾਰ ਦੇ ਨਾਲ, ਮੋਹਾਲੀ ਵਿਚ ਬੜੀ ਤੇਜ਼ੀ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਲੋਕਾਂ ਦੀ ਆਮਦ ਵਿਚ ਨਿਰੰਤਰ ਵਾਧਾ ਦੇਖਿਆ ਜਾ ਰਿਹਾ ਹੈ।
ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਿਕਾਸ ਦੇ ਰਾਹ ਨੇ ਵਪਾਰਕ ਨੁਮਾਇੰਦਿਆ, ਵਿਸ਼ਵਵਿਆਪੀ ਨਿਵੇਸ਼ਕਾਂ, ਸੈਲਾਨੀਆਂ ਅਤੇ ਖੇਤਰ ਵਿੱਚ ਆਯੋਜਿਤ ਕੀਤੇ ਜਾ ਰਹੇ ਵੱਡੇ ਪੱਧਰ ਦੇ ਸਮਾਗਮਾਂ ਨੂੰ ਨੇਪਰੇ ਚੜਾਉਣ ਲਈ ਬਹੁਤ ਸਾਰੇ ਉੱਚ-ਗੁਣਵੱਤਾ ਵਾਲੇ ਹੋਟਲ ਕਮਰਿਆਂ ਦੀ ਸਪੱਸ਼ਟ ਅਤੇ ਵਧਦੀ ਲੋੜ ਪੈਦਾ ਕੀਤੀ ਹੈ।
ਮੰਤਰੀ ਨੇ ਕਿਹਾ, “ਮੋਹਾਲੀ ਹੁਣ ਵਿਕਾਸ ਦੇ ਸਿਖਰ 'ਤੇ ਹੈ। ਆਈਟੀ, ਸਿੱਖਿਆ, ਸਿਹਤ ਸੰਭਾਲ ਅਤੇ ਉਦਯੋਗਿਕ ਵਾਤਾਵਰਣ ਪ੍ਰਣਾਲੀਆਂ ਦੇ ਵਿਸਥਾਰ ਦੇ ਨਾਲ, ਵਿਸ਼ਵ ਪੱਧਰੀ ਪਰਾਹੁਣਚਾਰੀ ਬੁਨਿਆਦੀ ਢਾਂਚੇ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਆਈਟੀਸੀ ਹੋਟਲਾਂ ਦੁਆਰਾ ਇਸ ਨਿਵੇਸ਼ ਦਾ ਸਵਾਗਤ ਕਰਦਾ ਹੈ, ਅਤੇ ਅਸੀਂ ਅਜਿਹੇ ਹੋਰ ਬਹੁਤ ਸਾਰੇ ਪ੍ਰੋਜੈਕਟਾਂ ਦੀ ਉਮੀਦ ਕਰਦੇ ਹਾਂ ਜੋ ਸਾਡੇ ਸੈਰ-ਸਪਾਟਾ ਜਗਤ ਅਤੇ ਸੇਵਾ ਆਰਥਿਕਤਾ ਨੂੰ ਮਜ਼ਬੂਤ ਕਰਨਗੇ,” ।
ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਪਾਰਦਰਸ਼ੀ ਪ੍ਰਵਾਨਗੀਆਂ, ਨੀਤੀਗਤ ਸਹਾਇਤਾ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਰਾਹੀਂ ਪਰਾਹੁਣਚਾਰੀ ਨਿਵੇਸ਼ਾਂ ਲਈ ਇੱਕ ਬਹੁਤ ਹੀ ਸਾਜ਼ਗਾਰ ਮਾਹੌਲ ਬਣਾਉਣ ਲਈ ਵਚਨਬੱਧ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬਾ ਉੱਚ ਪੱਧਰੇ ਪਰਾਹੁਣਚਾਰੀ ਵਿਕਾਸ ਲਈ ਢੁਕਵੀਂ ਵਿਰਾਸਤ ਅਤੇ ਸੰਸਥਾਗਤ ਜਾਇਦਾਦਾਂ ਦੀ ਸੁਚੱਜੇ ਢੰਗ ਨਾਲ ਮੁੜ ਵਰਤੋਂ ਕਰਨ ਲਈ ਸਰਗਰਮੀ ਨਾਲ ਖੋਜ ਕਰ ਰਿਹਾ ਹੈ I ਇਸ ਦੇ ਨਾਲ ਹੀ ਸੈਰ-ਸਪਾਟਾ ਪ੍ਰੋਤਸਾਹਨ ਅਤੇ ਸੱਭਿਆਚਾਰਕ ਸੰਪਤੀਆਂ ਦੀ ਸੰਭਾਲ ਦੋਵਾਂ ਨੂੰ ਯਕੀਨੀ ਬਨਾਇਆ ਜਾ ਰਿਹਾ ਹੈ।
ਸਰਕਾਰ ਦੀ ਦੂਰ ਅੰਦੇਸ਼ ਸੋਚ ਦੀ ਪੁਸ਼ਟੀ ਕਰਦੇ ਹੋਏ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪਰਾਹੁਣਚਾਰੀ-ਅਗਵਾਈ ਵਾਲਾ ਵਿਕਾਸ ਪੰਜਾਬ ਦੇ ਆਰਥਿਕ ਰੋਡਮੈਪ ਦਾ ਅਨਿਖੜਵਾ ਅੰਗ ਹੈ, ਕਿਉਂਕਿ ਇਹ ਹੁਨਰ ਦੇ ਅਧਾਰ 'ਤੇ ਕਾਫ਼ੀ ਰੁਜ਼ਗਾਰ ਮੌਕੇ ਪੈਦਾ ਕਰਦਾ ਹੈ, ਐਮ. ਐਸ.ਐਮ.ਈ. ਦਾ ਸਮਰਥਨ ਕਰਦਾ ਹੈ ਅਤੇ ਮੋਹਾਲੀ ਵਰਗੇ ਉੱਭਰ ਰਹੇ ਵਿਕਾਸ ਕੇਂਦਰਾਂ ਦੇ ਸਮੁੱਚੇ ਨਿਵੇਸ਼ ਆਕਰਸ਼ਣ ਨੂੰ ਵਧਾਉਂਦਾ ਹੈ।
ਆਪਣੇ ਭਾਸ਼ਣ ਵਿੱਚ ਸ਼੍ਰੀ ਭੁਪਿੰਦਰ ਸਿੰਘ ਗੁਜਰਾਲ ਨੇ ਪੰਜਾਬ ਸਰਕਾਰ ਦਾ ਇਸ ਸੁਵਿਧਾਜਨਕ ਅਤੇ ਜਵਾਬਦੇਹ ਪਹੁੰਚ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਮੋਹਾਲੀ ਦਾ ਵਿਕਸਤ ਹੋ ਰਿਹਾ ਕਾਰੋਬਾਰ ਅਤੇ ਸੈਰ-ਸਪਾਟਾ ਵਾਤਾਵਰਣ ਇਸਨੂੰ ਪ੍ਰੀਮੀਅਮ ਪਰਾਹੁਣਚਾਰੀ ਪ੍ਰੋਜੈਕਟਾਂ ਲਈ ਇੱਕ ਆਦਰਸ਼ ਸਥਾਨ ਬਣਾਉਂਦਾ ਹੈ। ਉਨ੍ਹਾਂ ਹੋਟਲ ਨੂੰ ਪੰਜਾਬ ਦੀ ਵਿਕਾਸ ਕਹਾਣੀ ਵਿੱਚ ਇੱਕ ਮਾਣਮੱਤਾ ਯੋਗਦਾਨ ਦੱਸਿਆ।
ਆਈ.ਟੀ.ਸੀ.ਹੋਟਲਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਨਿਲ ਚੱਢਾ ਨੇ ਬ੍ਰਾਂਡ ਦੀ ਉੱਚ-ਵਿਕਾਸ ਵਾਲੇ ਸ਼ਹਿਰਾਂ ਵਿੱਚ ਵਿਸਥਾਰ ਕਰਨ ਦੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਮੋਹਾਲੀ ਦੀ ਰਣਨੀਤਕ ਸਥਿਤੀ, ਮਜ਼ਬੂਤ ਬੁਨਿਆਦੀ ਢਾਂਚਾ ਅਤੇ ਮਜ਼ਬੂਤ ਆਰਥਿਕ ਗਤੀ ਇਸਨੂੰ ਵਿਸ਼ਵ ਪੱਧਰੀ ਪਰਾਹੁਣਚਾਰੀ ਲਈ ਇੱਕ ਕੁਦਰਤੀ ਅਤੇ ਢੁਕਵੇਂ ਵਿਕਲਪ ਵਜੋਂ ਪੇਸ਼ ਕਰ ਰਹੀ ਹੈ।
ਸਮਾਗਮ ਇੱਕ ਪ੍ਰਤੀਕਾਤਮਕ ਕੁੰਜੀ ਅਤੇ ਮਮੈਂਟੋ ਨਾਲ ਸਮਾਪਤ ਹੋਇਆ, ਜਿਸ ਨਾਲ ਰਸਮੀ ਤੌਰ 'ਤੇ ਕਾਰਜਾਂ ਦੀ ਸ਼ੁਰੂਆਤ ਹੋਈ ਅਤੇ ਮੋਹਾਲੀ ਅਤੇ ਪੰਜਾਬ ਲਈ ਨਿਰੰਤਰ ਵਿਕਾਸ, ਵਧ ਵਿਜ਼ਟਰ ਸਮਰੱਥਾ ਅਤੇ ਜੀਵੰਤ ਪਰਾਹੁਣਚਾਰੀ ਭਵਿੱਖ ਦੇ ਸਾਂਝੇ ਉੱਦਮ ਦਾ ਜਸ਼ਨ ਮਨਾਇਆ ਗਿਆ।
Powered by Froala Editor
Cabinet-Minister-Sanjeev-Arora-Inaugurates-Welcomhotel-By-Itc-Hotels-In-Mohali
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)