ਖੰਨਾ ਚ ਦਰਦਨਾਕ ਸੜਕ ਹਾਦਸਾ ਵਾਪਰਿਆ। ਦੀਵਾਲੀ ਲਈ ਖਰੀਦਦਾਰੀ ਕਰ ਰਹੀ ਇੱਕ ਔਰਤ ਨੂੰ ਪੁਲਸ ਮੁਲਾਜਮ ਨੇ ਸਰਕਾਰੀ ਗੱਡੀ ਨਾਲ ਕੁਚਲ ਦਿੱਤਾ। ਰੇਲਵੇ ਚੌਂਕ ਚ ਹੋਏ ਇਸ ਹਾਦਸੇ ਚ ਮੌਕੇ ਤੇ ਹੀ ਔਰਤ ਦੀ ਮੌਤ ਹੋ ਗਈ। ਜਦਕਿ ਉਸਦਾ ਪੁੱਤਰ ਗੰਭੀਰ ਜਖ਼ਮੀ ਹੋ ਗਿਆ। ਹਾਦਸੇ ਮਗਰੋਂ ਪੁਲਸ ਮੁਲਾਜਮ ਗੱਡੀ ਸਮੇਤ ਮੌਕੇ ਤੇ ਫ਼ਰਾਰ ਹੋ ਗਿਆ। ਮ੍ਰਿਤਕਾ ਸਵਿਤਾ ਵਰਮਾ ਦੇ ਪੁੱਤਰ ਪ੍ਰਣਵ ਨੇ ਦੱਸਿਆ ਕਿ ਉਹ ਆਪਣੀ ਮਾਤਾ ਸਮੇਤ ਬਾਜ਼ਾਰ ਚ ਸ਼ੌਪਿੰਗ ਕਰ ਰਹੇ ਸੀ ਤਾਂ ਰੇਲਵੇ ਚੌਂਕ ਚ ਪੁਲਸ ਮੁਲਾਜ਼ਮ ਨੇ ਤੇਜ਼ ਰਫ਼ਤਾਰ ਸਰਕਾਰੀ ਗੱਡੀ ਨਾਲ ਓਹਨਾਂ ਨੂੰ ਟੱਕਰ ਮਾਰ ਦਿੱਤੀ। ਰੁਕਣ ਦੀ ਥਾਂ ਪੁਲਸ ਮੁਲਾਜਮ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਕਰਕੇ ਉਹ ਉਸਦੀ ਮੰਮੀ ਨੂੰ ਦੂਰ ਤੱਕ ਘਸੀਟ ਕੇ ਲੇ ਗਏ। ਮੌਕੇ ਤੇ ਪੁੱਜੇ ਕੌਂਸਲਰ ਦੇ ਪਤੀ ਰਣਵੀਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਦੀ ਵਜ੍ਹਾ ਪ੍ਰਸ਼ਾਸਨ ਹੈ। ਮੌਕੇ ਤੇ ਪੁੱਜੇ ਥਾਣਾ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਜਖ਼ਮੀ ਪ੍ਰਣਵ ਦੇ ਬਿਆਨ ਲਏ ਜਾ ਰਹੇ ਹਨ। ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)