ਪੋਸ਼ਣ ਪਖਵਾੜੇ ਦੌਰਾਨ ਪੋਸ਼ਣ, ਸਿਹਤਮੰਦ ਜੀਵਨ ਸ਼ੈਲੀ ਅਤੇ ਕੁਪੋਸ਼ਣ ਦੇ ਖਾਤਮੇ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਵਿਆਪੀ ਮੁਹਿੰਮ ਸ਼ੁਰੂ
ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ 8 ਅਪ੍ਰੈਲ ਤੋਂ 22 ਅਪ੍ਰੈਲ, 2025 ਤੱਕ 7ਵਾਂ ਪੋਸ਼ਣ ਪਖਵਾੜਾ ਮਨਾਉਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਇਹ ਪੋਸ਼ਣ ਪਖਵਾੜਾ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਪੋਸ਼ਣ ਸਬੰਧੀ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਦੇਸ਼ ਵਿਆਪੀ ਪਹਿਲਕਦਮੀ ਦੀ ਤਰਜ਼ ‘ਤੇ ਹੈ।
ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪੰਦਰਵਾੜਾ ਮੁਹਿੰਮ ਸੂਬੇ ਭਰ ਵਿੱਚ ਪੋਸ਼ਣ ਜਾਗਰੂਕਤਾ, ਭਾਈਚਾਰਕ ਭਾਗੀਦਾਰੀ ਅਤੇ ਟਿਕਾਊ ਅਭਿਆਸਾਂ 'ਤੇ ਕੇਂਦ੍ਰਿਤ ਗਤੀਵਿਧੀਆਂ ਦੀ ਇੱਕ ਲੜੀ ਰਾਹੀਂ ਚਲਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਪੋਸ਼ਣ ਪਖਵਾੜੇ ਦੌਰਾਨ ਬੱਚੇ ਦੇ ਜਨਮ ਦੇ ਪਹਿਲੇ 1,000 ਦਿਨਾਂ ਦੌਰਾਨ ਪੋਸ਼ਣ ਸਬੰਧੀ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜੋ ਕਿ ਬੱਚਿਆਂ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਪਹਿਲ ਹੈ। ਇਹ ਮੁਹਿੰਮ ਪੋਸ਼ਣ ਟਰੈਕਰ ਵਿੱਚ ਲਾਭਪਾਤਰੀ ਮਾਡਿਊਲ ਦੇ ਪ੍ਰਸਿੱਧੀਕਰਨ 'ਤੇ ਵੀ ਜ਼ੋਰ ਦੇਵੇਗੀ ਤਾਂ ਜੋ ਡਿਜੀਟਲ ਨਿਗਰਾਨੀ ਅਤੇ ਪੋਸ਼ਣ ਸੇਵਾਵਾਂ ਦੀ ਡਿਲੀਵਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸੀ.ਐਮ.ਏ.ਐਮ. ਮਾਡਿਊਲ ਰਾਹੀਂ ਕੁਪੋਸ਼ਣ ਦੇ ਪ੍ਰਬੰਧਨ ‘ਤੇ ਵੀ ਜ਼ੋਰ ਦਿੱਤਾ ਜਾਵੇਗਾ, ਜੋ ਕੁਪੋਸ਼ਿਤ ਬੱਚਿਆਂ ਲਈ ਕਮਿਊਨਿਟੀ-ਅਧਾਰਤ ਇਲਾਜ ਅਤੇ ਦੇਖਭਾਲ ਦਾ ਸਮਰਥਨ ਕਰਦਾ ਹੈ।
ਇਸ ਤੋਂ ਇਲਾਵਾ ਬੱਚਿਆਂ ਲਈ ਸੰਤੁਲਿਤ ਭੋਜਨ, ਸਰੀਰਕ ਗਤੀਵਿਧੀਆਂ ਅਤੇ ਸਿਹਤਮੰਦ ਆਦਤਾਂ ਨੂੰ ਉਤਸ਼ਾਹਿਤ ਕਰਕੇ ਬਚਪਨ ਦੇ ਮੋਟਾਪੇ ਨਾਲ ਨਜਿੱਠਣ ਲਈ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਇਸ ਪੰਦਰਵਾੜੇ ਵਿੱਚ ਜਨਤਕ ਜਾਗਰੂਕਤਾ ਅਤੇ ਸਰਗਰਮ ਭਾਈਚਾਰਕ ਸ਼ਮੂਲੀਅਤ ਰਾਹੀਂ ਕੁਪੋਸ਼ਣ ਨੂੰ ਖਤਮ ਕਰਨ ਲਈ ਵੱਡੇ ਪੱਧਰ 'ਤੇ ਪਹੁੰਚ ਅਤੇ ਸੰਵੇਦਨਸ਼ੀਲਤਾ ਸਬੰਧੀ ਯਤਨ ਵੀ ਸ਼ਾਮਲ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਦੇਖਭਾਲ ਅਤੇ ਸ਼ੁਰੂਆਤ ਵਿੱਚ ਧਿਆਨ ਦੇ ਕੇ ਦਸਤ ਪ੍ਰਬੰਧਨ ਅਤੇ ਅਨੀਮੀਆ ਦੇ ਖਾਤਮੇ ਲਈ ਵੀ ਯਤਨ ਕੀਤੇ ਜਾਣਗੇ।
ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਔਰਤਾਂ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਉਨ੍ਹਾਂ ਦੀ ਭਲਾਈ ਲਈ ਲਗਾਤਾਰ ਯਤਨ ਕਰ ਰਹੀ ਹੈ।
ਡਾ. ਬਲਜੀਤ ਕੌਰ ਨੇ ਸਾਰੇ ਭਾਈਵਾਲਾਂ - ਆਂਗਣਵਾੜੀ ਵਰਕਰਾਂ, ਸਿਹਤ ਕਰਮੀਆਂ , ਪੰਚਾਇਤੀ ਰਾਜ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਨੂੰ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇਸਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਮੰਤਰੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੁਪੋਸ਼ਣ ਮੁਕਤ ਪੰਜਾਬ ਬਣਾਉਣ ਅਤੇ ਬੱਚਿਆਂ ਤੇ ਮਾਵਾਂ ਲਈ ਇੱਕ ਸਿਹਤਮੰਦ ਭਵਿੱਖ ਯਕੀਨੀ ਬਣਾਉਣ ਲਈ ਇੱਕਜੁੱਟ ਹੋਣ।
Powered by Froala Editor
Punjab-Poshan-Pakhwada-Social-Security-Women-And-Child-Development-Minister-Dr-Baljit-Kaur
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)