ਮਣੀ ਮਹੇਸ਼ ਤੋਂ ਸੁਰੱਖਿਅਤ ਵਾਪਸ ਪਹੁੰਚੇ ਹੁਸ਼ਿਆਰਪੁਰ ਦੇ ਸ਼ਰਧਾਲੂ ਮਣੀ ਮਹੇਸ਼ ਵਿੱਚ ਕੁਦਰਤੀ ਆਫਤੋ ਬਾਅਦ ਫਸੇ ਸੈਂਕੜੇ ਲੋਕ ਜੰਗਲਾਂ ਅਤੇ ਪਹਾੜੀ ਕੱਚੇ ਰਸਤਿਆਂ ਤੋਂ ਜਾਨ ਬਚਾ ਕੇ ਆਏ ਲੋਕਾਂ ਨੇ ਦੱਸੀ ਦਿਲ ਕੰਬਾਉਣ ਵਾਲੀ ਦਾਸਤਾਨ
Sep1,2025
| Vikas Sood | Hoshiarpur
ਹਿਮਾਚਲ ਦੇ ਮਣੀ ਮਹੇਸ਼ ਵਿੱਚ ਫਸੇ ਲੋਕਾਂ ਦਾ ਹਾਲੇ ਤੱਕ ਵੀ ਨਹੀਂ ਹੋ ਰਿਹਾ ਘਰਾਂ ਨਾਲ ਸੰਪਰਕ
ਮਨੀ ਮਹੇਸ਼ ਯਾਤਰਾ ਤੇ ਗਏ ਸ਼ਰਧਾਲੂ ਸੁਰੱਖਿਤ ਪਹੁੰਚੇ ਆਪਣੇ ਘਰ
ਹਰ ਸਾਲ ਲੱਖਾਂ ਲੋਕ ਹਿਮਾਚਲ ਵਿੱਚ ਮਨੀ ਮਹੇਸ਼ ਦੀ ਯਾਤਰਾ ਕਰਨ ਲਈ ਜਾਂਦੇ ਨੇ ।। ਥੋੜਾ ਜਿਹਾ ਪਰ ਇਸ ਵਾਰੀ ਕੁਦਰਤ ਦੇ ਕਹਿਰ ਕਾਰਨਾਂ ਰਸਤੇ ਬੰਦ ਹੋ ਜਾਣ ਕਾਰਨ ਮਣੀ ਮਹੇਸ਼ ਇਲਾਕੇ ਵਿੱਚ ਸੈਂਕੜੇ ਹਜ਼ਾਰਾਂ ਯਾਤਰੀ ਬੁਰੀ ਤਰ੍ਹਾਂ ਫਸ ਗਏ ਅਤੇ ਨੈਟਵਰਕ ਨਾ ਹੋਣ ਕਾਰਨ ਘਰ ਵਾਲਿਆਂ ਨਾਲ ਸੰਪਰਕ ਨਾ ਹੋਣ ਕਾਰਨ ਘਰ ਦੇ ਵੀ ਚਿੰਤਤ ਹਨ ।।
ਮਣੀ ਮਹੇਸ਼ ਤੋਂ ਹੁਸ਼ਿਆਰਪੁਰ ਨਿਵਾਸੀ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਮਨੀਮੇਸ਼ ਦੀ ਯਾਤਰਾ ਲਈ ਗਏ ਸਨ ਪ੍ਰੰਤੂ ਉੱਥੇ ਕੁਦਰਤੀ ਆਫਤ ਆ ਜਾਣ ਤੋਂ ਬਾਅਦ ਅਫਰਾ ਤਫਰੀ ਦਾ ਮਾਹੌਲ ਬਣ ਗਿਆ ।।
ਉਹਨਾਂ ਦੱਸਿਆ ਕਿ ਹਿੰਮਤ ਕਰਕੇ ਜਿਹੜੇ ਲੋਕ ਤਾਂ ਪਹਾੜਾਂ ਦੀਆਂ ਚੋਟੀਆਂ ਅਤੇ ਜੰਗਲਾਂ ਵਿੱਚੋਂ ਹੁੰਦੇ ਹੋਏ ਵਾਪਸ ਸੁਰੱਖਿਅਤ ਘਰ ਜਿੱਦਾਂ ਕਿੱਦਾਂ ਕਰ ਪਹੁੰਚ ਗਏ ਪਰ ਬਹੁਤ ਸਾਰੇ ਲੋਕ ਹਾਲੇ ਵੀ ਉੱਥੇ ਫਸੇ ਹੋਏ ਹਨ ਅਤੇ ਖਾਣ ਪੀਣ ਦੇ ਲਈ ਸਿਰਫ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੀਆਂ ਸੰਸਥਾਵਾਂ ਵੱਲੋਂ ਲਗਾਏ ਲੰਗਰਾਂ ਤੇ ਹੀ ਲੋਕ ਨਿਰਭਰ ਸਨ ਅਤੇ ਹੁਣ ਉੱਥੇ ਲੋਕ ਭੁੱਖਣ ਭਾੜੇ ਬੈਠੇ ਹਨ ਨੈਟਵਰਕ ਨਾ ਹੋਣ ਕਾਰਨ ਲੋਕਾਂ ਦਾ ਘਰਾਂ ਵਿੱਚ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਨਹੀਂ ਹੋ ਰਿਹਾ ਜਿਸ ਕਾਰਨ ਪਰਿਵਾਰਿਕ ਮੈਂਬਰ ਵੀ ਚਿੰਤਾ ਦੇ ਆਲਮ ਵਿੱਚ ਨੇ ।।
ਉਹਨਾਂ ਦੱਸਿਆ ਕਿ ਉੱਥੇ ਉਹਨ੍ਾਂ ਨੇ ਅੱਖੀਂ ਦੇਖਿਆ ਕਿ ਲਾਸ਼ਾਂ ਤੇ ਢੇਰ ਲੱਗੇ ਪਏ ਨੇ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਕਾਰਜਾਂ ਦੇ ਨਾਮ ਤੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਸਿਵਾਏ ਸਿਰਫ ਇਹ ਧਰਵਾਸ ਦੇਣ ਦੇ ਕਿ ਅਸੀਂ ਜਲਦ ਤੁਹਾਨੂੰ ਇੱਥੋਂ ਕੱਢ ਲਵਾਂਗੇ ।।
ਇਹਨਾਂ ਹਾਲਾਤਾਂ ਵਿੱਚੋਂ ਬਚ ਕੇ ਆਏ ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉੱਥੇ ਦੇ ਵਪਾਰ ਮੰਡਲ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਇੱਥੇ ਰੋਕ ਕੇ ਰੱਖਿਆ ਜਾਵੇ ਤਾਂ ਕਿ ਉੱਥੇ ਮਹਿੰਗੇ ਭਾਅ ਦੀਆਂ ਵਸਤੂਆਂ ਦੀ ਬਿਕਰੀ ਹੋ ਸਕੇ ਅਤੇ ਇਸ ਲਈ ਉੱਥੇ ਲੰਗਰਾਂ ਦਾ ਵੀ ਵਿਰੋਧ ਹੋ ਰਿਹਾ ਸੀ ਜਿਸ ਤੋਂ ਬਾਅਦ ਉੱਥੇ ਪੰਜਾਬ ਦੇ ਨੌਜਵਾਨਾਂ ਨੇ ਧਰਨਾ ਲਗਾ ਦਿੱਤਾ ਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਪਰ ਪਰਿਵਾਰਿਕ ਮੈਂਬਰਾਂ ਨਾਲ ਕੁਝ ਸਕਿੰਟ ਹੀ ਗੱਲ ਹੋ ਪਾਉਂਦੀ ਸੀ ਕਿਉਂਕਿ ਉੱਥੇ ਕਈ ਕਿਲੋਮੀਟਰ ਲੰਬੀ ਲਾਈਨ ਲੱਗ ਗਈ ਘਰ ਪਰਿਵਾਰਿਕ ਮੈਂਬਰਾਂ ਨਾਲ ਗੱਲ ਕਰਨ ਦੇ ਲਈ ।।
Powered by Froala Editor
Mani-Maher-Tatea-2025-Flood-Landslide-