*-ਖੇਡਾ ਵਤਨ ਪੰਜਾਬ ਦੀਆਂ – 2026 –* *ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਚੌਥੇ ਸੀਜ਼ਨ ਲਈ ਕਿਊ ਆਰ (qr) ਕੋਡ ਜਾਰੀ*

Aug26,2026 | Jagrati Lahar Bureau | Ludhiana



*- ਖਿਡਾਰੀ ਮੁਫ਼ਤ ਰਜਿਸਟਰੇਸ਼ਨ ਦੀ ਸਹੂਲਤ ਦਾ ਲੈ ਸਕਦੇ ਹਨ ਲਾਭ* 

 ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੌਥੇ ਸੀਜ਼ਨ ਲਈ ਕਿਊ ਆਰ (QR) ਕੋਡ ਜਾਰੀ ਕੀਤਾ ਗਿਆ ਹੈ ਜਿਸਦੇ ਤਹਿਤ ਖਿਡਾਰੀ ਮੁਫ਼ਤ ਰਜਿਸਟਰੇਸ਼ਨ ਦੀ ਸਹੂਲਤ ਦਾ ਲਾਭ ਸਕਦੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਪਹਿਲੀ ਵਾਰ ਕਿਊ ਆਰ (QR) ਕੋਡ ਅਧਾਰਤ ਮੁਫ਼ਤ ਰਜਿਸਟ੍ਰੇਸ਼ਨ ਦੀ ਸਹੂਲਤ ਜਾਰੀ ਕੀਤੀ ਗਈ ਹੈ। ਖਿਡਾਰੀ ਇਸ QR ਕੋਡ ਨੂੰ ਸਕੈਨ ਕਰਕੇ ਬਿਨਾਂ ਕਿਸੇ ਫ਼ੀਸ ਦੇ ਆਸਾਨੀ ਨਾਲ ਕਿਸੇ ਵੀ ਸਮੇਂ ਅਤੇ ਕਿਤੋਂ ਵੀ ਇਨ੍ਹਾਂ ਖੇਡਾਂ ਲਈ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਨਾਲ ਜ਼ਿਲ੍ਹਾ ਖੇਡ ਅਫ਼ਸਰ ਮਨਦੀਪ ਕੌਸ਼ਲ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਜੈਨ ਨੇ ਦੱਸਿਆ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਮੋੜਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ-2026' ਦਾ ਆਯੋਜਨ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ ਜਿਸਦਾ ਰਸਮੀ ਆਗਾਜ਼ 5 ਸਤੰਬਰ ਨੂੰ ਬਠਿੰਡਾ ਤੋਂ ਹੋਵੇਗਾ ਜਦਕਿ 29 ਨਵੰਬਰ ਨੂੰ ਪਟਿਆਲਾ ਵਿਖੇ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਖੇਡਾਂ ਸੰਪੰਨ ਹੋਣਗੀਆਂ।

ਜ਼ਿਲ੍ਹਾ ਖੇਡ ਅਫ਼ਸਰ ਮਨਦੀਪ ਕੌਸ਼ਲ ਨੇ ਦੱਸਿਆ ਕਿ 6 ਸਤੰਬਰ ਤੋਂ ਇਹ ਖੇਡ ਮੁਕਾਬਲੇ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ 13 ਬਲਾਕਾਂ ਵਿੱਚ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਲੁਧਿਆਣਾ-1, ਲੁਧਿਆਣਾ-2, ਨਗਰ ਨਿਗਮ, ਮੁੱਲਾਂਪੁਰ, ਮਲੌਦ, ਸਮਰਾਲਾ, ਕੂਮ ਕਲਾਂ, ਡੇਹਲੋਂ, ਜਗਰਾਉਂ, ਦੋਰਾਹਾ, ਮਾਛੀਵਾੜਾ, ਖੰਨਾ ਅਤੇ ਰਾਏਕੋਟ ਸ਼ਾਮਲ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਇਹ ਖੇਡ ਮੁਕਾਬਲੇ 38 ਵੱਖ-ਵੱਖ ਖੇਡ ਵੰਨਗੀਆਂ ਵਿੱਚ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਅੰਡਰ-14 ਉਮਰ ਵਰਗ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਖਿਡਾਰੀ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਇਸ ਵਾਰ ਖਾਸ ਆਕਰਸ਼ਨ ਦੇ ਤੌਰ 'ਤੇ ਪਹਿਲੀ ਵਾਰ ਟੈਨਿਸ ਬਾਲ ਕ੍ਰਿਕਟ ਨੂੰ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪੈਰਾ-ਐਥਲੀਟਾਂ ਲਈ ਐਥਲੈਟਿਕਸ, ਪਾਵਰਲਿਫਟਿੰਗ, ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ ਵਰਗੀਆਂ ਚਾਰ ਪ੍ਰਮੁੱਖ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ।

ਜ਼ਿਲ੍ਹਾ ਖੇਡ ਅਫ਼ਸਰ ਮਨਦੀਪ ਕੌਸ਼ਲ ਨੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਦੀ ਪ੍ਰਕਿਰਿਆ ਬਿਲਕੁਲ ਮੁਫ਼ਤ ਰੱਖੀ ਗਈ ਹੈ, ਜਿਸ ਲਈ ਖੇਡ ਵਿਭਾਗ ਦੇ ਪੋਰਟਲ ਜਾਂ ਕਿਊ.ਆਰ. (QR) ਕੋਡ ਦੀ ਵਰਤੋਂ ਕੀਤੀ ਜਾ ਸਕਦੀ ਹੈ।

-khedanwatanpunjabdiyan2026-ludhianasports-punjabsports-himanshujain-freeregistration-sportsculture-punjabyouth



TOP HEADLINES


*-ਖੇਡਾ ਵਤਨ ਪੰਜਾਬ ਦੀਆਂ – 2026 –* *ਡਿਪਟੀ ਕਮਿਸ਼ਨਰ ਹਿਮਾਂਸ਼
*ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵੱਖ-ਵੱਖ ਯੂਨੀਅਨਾਂ ਅਤੇ ਵੈਟਰਨਰ
ਪੀ.ਐਸ.ਪੀ.ਸੀ.ਐਲ. ਵੱਲੋਂ ਬਿਜਲੀ ਬਿੱਲਾਂ ਨਾਲ ਸਬੰਧਤ ਸ਼ਿਕਾਇਤਾਂ
*ਰੱਖੜੀ ਦੇ ਤਿਉਹਾਰ 'ਤੇ ਭਗਵੰਤ ਸਿੰਘ ਮਾਨ ਨੇ ਨਿਭਾਇਆ ਭਰਾ ਦਾ ਫ਼
ਸੀ-ਪ੍ਰਾਈਟ ਕੈਂਪ ਥੇਹ ਕਾਂਜਲਾ ਵਿਖੇ ਆਰਮੀ ਅਗਨੀਵੀਰ, ਪੰਜਾਬ ਪੁਲ
*ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਲਮ
ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀਕਲਾ ਲਈ ਤਖਤ ਸ੍ਰੀ ਦਮਦਮਾ ਸਾ
*ਨਗਰ ਕੌਂਸਲ ਪਾਇਲ ਦੇ ਪ੍ਰਧਾਨ ਬਲਜਿੰਦਰ ਕੌਰ, ਸੀਨੀਅਰ ਮੀਤ ਪ੍ਰਧ
ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਦਾ ਪਾਰਦਰਸ਼ੀ, ਨਿਰਪੱਖ ਅਤੇ ਸਮਾ
ਪੰਜਾਬ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ
‘ਗਮਾਡਾ ਭ੍ਰਿਸ਼ਟਾਚਾਰ ਦਾ ਅੱਡਾ, ਰਿਸ਼ਵਤਖੋਰਾਂ ਨੂੰ ਛੋਟ ਤੇ ਗਰੀ
ਨੌਜਵਾਨਾਂ ਦੇ ਭਵਿੱਖ ਲਈ ਉਦਯੋਗ, ਕਾਰੋਬਾਰ ਅਤੇ ਸਵੈ-ਰੁਜ਼ਗਾਰ ਨੂ
*ਭਗਵੰਤ ਮਾਨ ਸਰਕਾਰ ਦੀਆਂ ਹਾਰਮ-ਰਿਡਕਸ਼ਨ ਸਰਵਿਸਿਜ਼ (ਨੁਕਸਾਨ-ਨਿ
ਮਾਛੀਵਾੜਾ ਪੁਲਸ ਨੇ ਲਾਪਤਾ ਵਿਦਿਆਰਥੀ ਰਾਜਸਥਾਨ ਤੋਂ ਕੀਤੇ ਬਰਾਮਦ
ਔਰਤਾਂ ਦੀਆਂ ਖੁਸ਼ੀਆਂ, ਸਤਿਕਾਰ ਅਤੇ ਅਧਿਕਾਰਾਂ ਨੂੰ ਤੀਜ ਦੇ ਜਸ਼
ਗੋਆ-ਯੂਪੀ ਵਿੱਚ ਭਾਜਪਾ ਨੂੰ ਹਰਾਓ, ਤਾਂ ਹੀ ਈ-20 ਵਾਪਸ ਲਵੇਗੀ ਮ
ਗੋਆ-ਯੂਪੀ ਵਿੱਚ ਭਾਜਪਾ ਨੂੰ ਹਰਾਓ, ਤਾਂ ਹੀ ਈ-20 ਵਾਪਸ ਲਵੇਗੀ ਮ
ਫੂਡ ਇੰਸਪੈਕਟਰ ਲੈਪਟਾਪਾਂ ਨਾਲ ਹੋਣਗੇ ਹਾਈਟੈੱਕ; ਲਾਲ ਚੰਦ ਕਟਾਰੂ
*ਜਲੰਧਰ ’ਚ 28 ਤੇ 29 ਅਗਸਤ ਨੂੰ ਹੋਣਗੇ ‘ਹਮਾਰੇ ਰਾਮ’ ਪ੍ਰਸਿੱਧ
*ਜਲੰਧਰ ’ਚ 28 ਤੇ 29 ਅਗਸਤ ਨੂੰ ਹੋਣਗੇ ‘ਹਮਾਰੇ ਰਾਮ’ ਪ੍ਰਸਿੱਧ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51517748

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us