*- ਖੇਡਾਂ ਵਤਨ ਪੰਜਾਬ ਦੀਆਂ 2024 -* *ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ 'ਚ ਮਲੌਦ, ਜਗਰਾਉਂ, ਮਾਛੀਵਾੜਾ ਪੱਖੋਵਾਲ ਅਤੇ ਐਮ.ਸੀ.ਐਲ. ਸ਼ਹਿਰੀ 'ਚ ਖੇਡ ਮੁਕਾਬਲੇ ਕਰਵਾਏ ਗਏ ਸੁਰੂ*

Sep7,2024 | Gautam Jalandhari | Ludhiana


*- ਵੱਖ-ਵੱਖ ਖੇਡ ਮੈਦਾਨਾਂ 'ਚ ਵਿਧਾਇਕਾਂ ਗੁਰਪ੍ਰੀਤ ਬੱਸੀ ਗੋਗੀ, ਕੁਲਵੰਤ ਸਿੰਘ ਸਿੱਧੂ ਅਤੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ*


ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਅਧੀਨ ਡਾਇਰੈਕਟਰ, ਖੇਡ ਵਿਭਾਗ, ਪੰਜਾਬ ਦੇ ਆਦੇਸਾਂ ਅਤੇ ਜ਼ਿਲ੍ਹਾ ਪ੍ਰਸਾਸਨ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਦੇ 5 ਬਲਾਕਾਂ ਮਲੌਦ, ਜਗਰਾਉਂ, ਮਾਛੀਵਾੜਾ ਪੱਖੋਵਾਲ ਅਤੇ ਐਮ.ਸੀ.ਐਲ. ਸ਼ਹਿਰੀ ਵਿੱਚ ਖੇਡ ਮੁਕਾਬਲੇ ਸੁਰੂ ਕਰਵਾਏ ਗਏ।


ਵਿਧਾਇਕਾਂ ਗੁਰਪ੍ਰੀਤ ਬੱਸੀ ਗੋਗੀ, ਕੁਲਵੰਤ ਸਿੰਘ ਸਿੱਧੂ ਅਤੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਵੱਖ-ਵੱਖ ਖੇਡ ਮੈਦਾਨਾਂ ਵਿੱਚ ਖੇਡਾਂ ਦੀ ਸ਼ੁਰੂਆਤ ਕਰਵਾਈ ਗਈ।

ਬਲਾਕ ਮਿਊਂਸੀਪਲ ਕਾਰਪਰੇਸ਼ਨ ਦੇ ਖੇਡ ਮੁਕਾਬਲੇ ਮਲਟੀਪਰਪਜ ਹਾਲ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਏ ਜਿੱਥੇ ਹਲਕਾ ਆਤਮ ਨਗਰ ਵਿਧਾਇਕ ਐਡਵੋਕੇਟ ਕੁਲਵੰਤ ਸਿੰਘ ਸਿੱਧੂ ਅਤੇ ਹਲਕਾ ਲੁਧਿਆਣਾ ਪੱਛਮੀ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਖੇਡਾਂ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਸਾਂਝੇ ਤੌਰ 'ਤੇ ਪੰਜਾਬ ਸਰਕਾਰ ਦੁਆਰਾ ਖੇਡਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕਰਦਿਆ ਕਿਹਾ ਕਿ ਨਸਿਆ ਤੋਂ ਬਚਣ ਲਈ ਖੇਡਾਂ ਸਭ ਤੋਂ ਉੱਤਮ ਸਾਧਨ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਵਿੱਚ ਖਿਡਾਰੀਆਂ ਦੀ ਵਧ ਰਹੀਂ ਸ਼ਮੂਲੀਅਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਖੇਡਾਂ ਪ੍ਰਤੀ ਉੱਚੀ ਸੋਚ ਦਾ ਨਤੀਜਾ ਹੈ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਸਟੇਟ ਸਪੋਰਟਸ ਸਕੱਤਰ ਪ੍ਰਦੀਪ ਅੱਪੂ, ਜਿਲ੍ਹਾ ਖੇਡ ਅਫਸਰ, ਕੁਲਦੀਪ ਚੁੱਘ, ਸਪੋਰਟਸ ਕੋਆਰਡੀਨੇਟਰ ਸਿੱਖਿਆ ਵਿਭਾਗ ਕੁਲਵੀਰ ਸਿੰਘ ਮਾਨ, ਖੇਡ ਵਿਭਾਗ ਦੇ ਨੋਡਲ ਅਫਸਰ ਸੰਜੀਵ ਸ਼ਰਮਾ ਐਥਲੈਟਿਕਸ ਕੋਚ, ਬਲਾਕ ਕਨਵੀਨਰ ਪ੍ਰਵੀਨ ਠਾਕੁਰ, ਜੂਡੋ ਕੋਚ, ਬਲਾਕ ਕੋ-ਕਨਵੀਨਰ ਸਲੋਨੀ ਬਾਸਕਟਬਾਲ ਕੋਚ, ਅਰੁਣਜੀਤ ਕੌਰ ਹਾਕੀ ਕੋਚ, ਗੁਰਜੀਤ ਸਿੰਘ ਸੂਟਿੰਗ ਕੋਚ ਅਤੇ ਮਿਸ ਪ੍ਰਿਆ ਸੂਟਿੰਗ ਕੋਚ ਸ਼ਾਮਲ ਸਨ।

ਜਿਲ੍ਹਾ ਖੇਡ ਅਫਸਰ, ਕੁਲਦੀਪ ਚੁੱਘ ਵੱਲੋਂ ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਬੱਡੀ ਨੈਸਨਲ ਸਟਾਇਲ ਅੰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰਮ੍ਰਿਤ ਇੰਡੋ ਕਨੇਡੀਅਨ ਸਕੂਲ ਦੀ ਟੀਮ ਨੇ ਪਹਿਲਾ ਸਥਾਨ, ਕ੍ਰਿਤਾ ਭਾਰਤੀ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਅੰ14 ਲੜਕੀਆਂ ਦੇ ਮੁਕਾਬਲਿਆਂ ਵਿੱਚ ਇਯਾਲੀ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਬੀ਼ਵੀ਼ਐਮ ਸਕੂਲ ਕਿਚਲੂ ਨਗਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਐਥਲੈਟਿਕਸ ਅੰ 17 ਲੜਕੀਆਂ ਦੇ ਸਾਟਪੁੱਟ ਦੇ ਮੁਕਾਬਲਿਆਂ ਵਿੱਚ ਧਰੁਵਿਕਾ ਨੇ ਪਹਿਲਾ, ਜਨੰਤ ਨੇ ਦੂਜਾ ਅਤੇ ਅਨੀਸਾ ਨੇ ਤੀਜਾ ਅਤੇ ਦੀਸਿਕਾ ਨੇ ਚੌਥਾ ਸਥਾਨ ; 100 ਮੀਟਰ ਵਿੱਚ - ਅਮਾਨਤ ਸਿੱਧੂ ਨੇ ਪਹਿਲਾ, ਹਨਾਅ ਸਾਰੰਗਲ ਨੇ ਦੂਜਜਾ ਸਥਾਨ, ਜੈਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ 21 ਲੜਕੀਆਂ ਦੇ ਗਰੁੱਪ ਵਿੱਚ - ਅਨਮੋਲਦੀਪ ਕੌਰ ਨੇ ਪਹਿਲਾ, ਰੋਣਕਪ੍ਰੀਤ ਕੌਰ ਨੇ ਦੂਜਾ ਸਥਾਨ, ਧਰਿਤੀ ਜੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਅੰ 17 ਦੇ ਸਾਟਪੁੱਟ ਈਵੈਂਟ ਵਿੱਚ - ਅੰਸਪ੍ਰੀਤ ਸਿੰਘ ਨੇ ਪਹਿਲਾ, ਬਿਸਮਨਜੋਤ ਸਿੰਘ ਨੇ ਦੂਜਾ ਸਥਾਨ, ਅਮਨ ਨੇ ਤੀਜਾ ਸਥਾਨ ਅਤੇ ਨਮਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ।  ਵਾਲੀਬਾਲ ਸਮੈਸਿੰਗ ਅੰ 21 ਲੜਕੀਆਂ ਦੇ ਮੁਕਾਬਲਿਆਂ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ ਸਥਾਨ ਅਤੇ ਬੀ਼ਵੀ਼ਐਮ ਸਕੂਲ ਕਿਚਲੂ ਨਗਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਮਲੌਦ - ਸਥਾਨ ਸ਼ਸ਼ਸ਼ਸ ਸਕੂਲ ਪਿੰਡ ਸਿਆੜ

ਇਸ ਬਲਾਕ ਵਿੱਚ ਮਾਨਯੋਗ ਐਮ਼ਐਲ਼ਏ਼ ਪਾਇਲ ਇੰਜੀਨੀਅਰ ਸ੍ਰੀ ਮਨਵਿੰਦਰ ਸਿੰਘ  ਗਿਆਸਪੁਰਾ ਜੀ ਨੇ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਅਤੇ ਖਿਡਾਰੀਆਂ ਨਾਲ ਮਿਲ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ। ਉਹਨਾਂ ਵੱਲੋਂ ਸਿੱਖਿਆ ਵਿਭਾਗ ਅਤੇ ਪਿੰਡ ਵਾਸੀਆਂ ਦੁਆਰਾ ਟੂਰਨਾਂਮੈਂਟ ਪ੍ਰਤੀ ਕੀਤੇ ਯਤਨਾਂ ਦੀ ਸਲਾਘਾ ਕੀਤੀ । ਇਸ ਮੌਕੇ ਤੇ ਐਸ਼ਡੀ਼ਐਮ ਪਾਇਲ ਸ੍ਰੀਮਤੀ ਕ੍ਰਿਤਿਕਾ ਗੋਇਲ, ਬਲਾਕ ਕਨਵੀਨਰ ਸ੍ਰੀ ਗੁਰਿੰਦਰ ਸਿੰਘ ਵੇਟਲਿਫਟਿੰਗ ਕੋਚ ਸਾਮਿਲ ਸਨ। ਇਸ ਬਲਾਕ ਦੇ ਪਹਿਲੇ ਦਿਨ ਦੇ ਨਤੀਜਿਆਂ ਵਿੱਚ ਖੋ-ਖੋ ਅੰ14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸ਼ ਕੰਨਿਆ ਸਕੂਲ ਸਿਆੜ ਦੀ ਟੀਮ ਨੇ ਪਹਿਲਾ ਸਥਾਨ, ਸ਼ ਮਿਡਲ ਸਕੂਲ ਸਹਾਰਨਮਾਜਰਾ ਦੀ ਟੀਮ ਨੇ ਦੂਜਾ ਸਥਾਨ ਅਤੇ ਸ਼ ਸ਼ਸ਼ਕ਼ਸਕੂਲ ਰਾਮਗੜ੍ਹ ਸਰਦਾਰਾਂ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸਨਲ ਸਟਾਇਲ ਅੰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸ਼ ਮ਼ ਸ ਼ ਗੋਂਸਲ ਦੀ ਟੀਮ ਨੇ ਪਹਿਲਾ  ਸਥਾਨ ਅਤੇ ਸ਼ ਮ਼ ਸ਼ ਚੋਮੋ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਜਗਰਾਉਂ - ਸਥਾਨ ਖੇਡ ਸਟੇਡੀਅਮ ਪਿੰਡ ਭੰਮੀਪੁਰਾ ਨੇੜੇ ਦਾਣਾ ਮੰਡੀ

ਇਸ ਬਲਾਕ ਦੇ ਪਹਿਲੇ ਦਿਨ ਦੇ ਨਤੀਜਿਆਂ ਵਿੱਚ ਐਥਲੈਟਿਕਸ ਅੰ 17 ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ ਸਾਂਤੀ ਦੇਵੀ (ਮੱਲ੍ਹਾ) ਨੇ ਪਹਿਲਾ, ਆਸਾ ਦੇਵੀ (ਮੱਲ੍ਹਾ) ਨੇ ਦੂਜਾ ਸਥਾਨ ਅਤੇ ਮਨਵੀਰ ਕੌਰ (ਛੱਜਾਵਾਲ) ਨੇ ਤੀਜਾ ਸਥਾਨ; 400ਮੀਟਰ ਵਿੱਚ -ਹਰਪ੍ਰੀਤ ਕੌਰ (ਛੱਜਾਵਾਲ) ਨੇ ਪਹਿਲਾ, ਪ੍ਰਬਲੀਨ ਕੌਰ (ਚਕਰ)  ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦ ਕਿ ਐਥਲੈਟਿਕਸ ਅੰ17 ਲੜਕਿਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ - ਤਰਵਿੰਦਰ ਸਿੰਘ (ਮਾਣੂਕੇ) ਨੇ ਪਹਿਲਾ, ਪ੍ਰਭਦੀਪ ਸਿੰਘ (ਅਗਵਾੜ ਲੋਪੋ ਜਗਰਾਉਂ) ਨੇ ਦੂਜਾ ਸਥਾਨ ਅਤੇ ਦਲਜੀਤ ਸਿੰਘ (ਛੱਜਾਵਾਲ) ਨੇ ਤੀਜਾ ਸਥਾਨ; 400 ਮੀਟਰ ਵਿੱਚ - ਅਤਿਸਸ ਜੈਨ (ਸਾਸਤਰੀ ਨਗਰ ਜਗਰਾਉਂ) ਨੇ ਪਹਿਲਾ, ਹੇਮ ਗਰਗ (ਚੀਮਾ) ਨੇ ਦੂਜਾ ਸਥਾਨ ਅਤੇ ਬੌਬੀ ਸਿੰਘ (ਗਗੜਾ) ਨੇ ਤੀਜਾ ਸਥਾਨ; 1500 ਮੀਟਰ ਵਿੱਚ - ਪ੍ਰਭਨੂਰ ਸਿੰਘ (ਮਲਸੀਹਾਂ ਬਾਜਣ) ਨੇ ਪਹਿਲਾ, ਰਾਕੇਸ ਕੁਮਾਰ (ਜਗਰਾਉਂ) ਨੇ ਦੂਜਾ, ਜਸਪ੍ਰੀਤ ਸਿੰਘ (ਜਗਰਾਉਂ) ਨੇ ਤੀਜਾ ਅਤੇ ਲਵਜੋਤ ਸਿੰਘ (ਰਣਧੀਰਗੜ੍ਹ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟਪੁੱਟ ਈਵੈਂਟ ਵਿੱਚ - ਰਣਜੀਤ ਸਿੰਘ (ਛੱਜਾਵਾਲ) ਨੇ ਪਹਿਲਾ ਸਥਾਨ, ਗੁਰਸਿਮਰਨ ਸਿੰਘ (ਛੱਜਾਵਾਲ) ਨੇ ਦੂਜਾ ਅਤੇ ਸਤਬੀਰ ਸਿੰਘ (ਬੁਰਜ ਨੱਕਲੀਆਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸਿੰਗ ਅੰ21 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਮੱਲਾ ਦੀ ਟੀਮ ਨੇ ਪਹਿਲਾ ਅਤੇ ਮੈਪਲ ਇੰਟਰਨੈਸਨਲ ਸਕੂਲ ਹਠੂਰ ਦੀ ਟੀਮ ਨੇ ਦੂਜਾ ਸਥਾਨ  ਪ੍ਰਾਪਤ ਕੀਤਾ। 

ਬਲਾਕ ਮਾਛੀਵਾੜਾ - ਸਥਾਨ ਗੁਰੂ ਗੋਬਿੰਦ ਸਿੰਘ ਸਟੇਡੀਅਮ, ਮਾਛੀਵਾੜਾ

ਬਲਾਕ ਮਾਛੀਵਾੜਾ ਵਿੱਚ ਫੁੱਟਬਾਲ ਅੰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਹੀਦ ਰਣਜੀਤ ਸਿੰਘ ਸਪੋਰਟਸ ਕਲੱਬ ਹੰਬੋਵਾਲ ਬੇਟ ਦੀ ਟੀਮ ਨੇ ਪਹਿਲਾ ਸਥਾਨ ਅਤੇ ਯੂਥ ਵੈਲਫੇਅਰ ਕਲੱਬ ਕੋਟਾਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸਨਲ ਸਟਾਇਲ ਅੰ14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸ਼ਹ਼ਸ ਕੋਟਲਾ ਸਮਸਪੁਰ ਦੀ ਟੀਮ ਨੇ ਪਹਿਲਾ ਸਥਾਨ ਅਤੇ ਸ਼ਹ਼ਸ ਮੁਸਕਾਬਾਦ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ - ਧੀਰਜ ਗੌਡ ਨੇ ਪਹਿਲਾ, ਗੁਨਵੀਰ ਸਿੰਘ ਨੇ ਦੂਜਾ ਅਤੇ ਸੁਖਪ੍ਰੀਤ ਸਿੰਘ ਨੇ ਤੀਜਾ ਸਥਾਨ ; 400 ਮੀਟਰ ਵਿੱਚ - ਅੰਕੁਸ ਰਾਣਾ ਨੇ ਪਹਿਲਾ, ਧੀਰਜ ਗੌਂਡ ਨੇ ਦੂਜਾ ਅਤੇ ਤਨਵੀਰ ਸਿੰਘ ਨੇ ਤੀਜਾ ਸਥਾਨ; 1500 ਮੀਟਰ ਵਿੱਚ - ਏਕਮਪ੍ਰੀਤ ਸਿੰਘ ਨੇ ਪਹਿਲਾ, ਹਰਮਨਪ੍ਰੀਤ ਸਿੰਘ ਨੇ ਦੂਜਾ ਅਤੇ ਏਕਮਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਟਪੁੱਟ ਵਿੱਚ - ਗੁਰਮਨ ਰੰਧਾਵਾ ਨੇ ਪਹਿਲਾ ਸਥਾਨ, ਜੋਵਨਪ੍ਰੀਤ ਸਿੰਘ ਨੇ ਦੂਜਾ ਅਤੇ ਜਤਿਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਐਥਲੈਟਿਕਸ ਲੜਕੀਆਂ ਦੇ ਅੰ17 ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ- ਕਿਰਨਜੋਤ ਕੌਰ ਨੇ ਪਹਿਲਾ, ਆਇਸਾ ਨੇ ਦੂਜਾ ਅਤੇ ਰਮਨਜੀਤ ਕੌਰ ਨੇ ਤੀਜਾ ਸਥਾਨ;  400 ਮੀਟਰ ਵਿੱਚ - ਨਵਦੀਪ ਕੌਰ ਨੇ  ਪਹਿਲਾ, ਗੁਰਲੀਨ ਕੌਰ ਨੇ ਦੂਜਾ ਅਤੇ ਸਰਨਜੀਤ ਕੌਰ ਨੇ ਤੀਜਾ ਸਥਾਨ; 1500 ਮੀਟਰ - ਚਾਂਦਨੀ ਕੁਮਾਰੀ ਨੇ ਪਹਿਲਾ, ਪ੍ਰਿਆ ਕੁਮਾਰੀ ਨੇ ਦੂਜਾ ਸਥਾਨ, ਰਮਨਜੀਤ ਕੌਰ ਨੇ ਤੀਜਾ ਸਥਾਨ; ਸਾਟਪੁੱਟ ਈਵੈਟ ਵਿੱਚ -  ਸੁਖਪ੍ਰੀਤ ਕੌਰ ਨੇ ਪਹਿਲਾ, ਮਹਿਕਪ੍ਰੀਤ ਕੌਰ ਨੇ ਦੂਜਾ ਅਤੇ ਕੁਸਮਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

ਬਲਾਕ ਪੱਖੋਵਾਲ - ਸਥਾਨ ਖੇਡ ਸਟੇਡੀਅਮ ਲਤਾਲਾ

ਬਲਾਕ ਪੱਖੋਵਾਲ ਵਿੱਚ ਦੂਜੇ ਪੜਾਅ ਦੇ ਪਹਿਲੇ ਦਿਨ ਦੇ ਖੇਡ ਮੁਕਾਬਲਿਆਂ ਵਿੱਚ ਫੁੱਟਬਾਲ ਅੰ 14 ਲੜਕੀਆਂ ਵਿੱਚ ਸਰਕਾਰੀ ਕੰਨਿਆ ਹਾਈ ਸਕੂਲ ਪੱਖੋਵਾਲ ਦੀ ਟੀਮ ਨੇ ਪਹਿਲਾ ਸਥਾਨ , ਫੁੱਟਬਾਲ ਅਕੈਡਮੀ ਗੁੱਜਰਵਾਲ ਦੀ ਟੀਮ ਨੇ ਦੂਜਾ ਅਤੇ ਪਿੰਡ ਰੰਗੂਵਾਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਐਥਲੈਟਿਕ ਅੰ17 ਲੜਕਿਆਂ ਦੇ ਸਾਟਪੁੱਟ ਵਿੱਚ ਜਸਕਰਨ ਸਿੰਘ ਨੇ ਪਹਲਿਾ, ਕਰਨਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ21 -100 ਮੀਟਰ ਵਿੱਚ - ਗੁਰਜੀਵਨ ਸਿੰਘ ਨੇ ਪਹਿਲਾ, ਗੁਰਸਾਨ ਸਿੰਘ ਦਿਓਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰ17 ਲੜਕੀਆਂ ਦੇ ਮੁਕਾਬਲਿਆਂ ਵਿੱਚ  100 ਮੀਟਰ ਵਿੱਚ - ਨਵੀ ਗਰੇਵਾਲ (ਪੱਖੋਵਾਲ) ਨੇ ਪਹਿਲਾ, ਸਿਮਰਨਪਾਲ ਕੌਰ ਨੇ ਦੂਜਾ ਸਥਾਨ; 400 ਮੀਟਰ ਵਿੱਚ - ਸੁਖਨੀਤ ਕੌਰ (ਬੱਲੋਵਾਲ) ਨੇ ਪਹਿਲਾ, ਦਿਕਸਾ ਸਰਮਾ (ਸ਼ਸ਼ਸ਼ਸ ਲਤਾਲਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Powered by Froala Editor

Kheda-Watan-Punjab-Diyan-2024-Season-3-Registration-Start-Eservices-punjab-



TOP HEADLINES


2019 ਬੈਚ ਦੇ ਆਈ.ਏ.ਐਸ. ਅਧਿਕਾਰੀ ਹਰਪ੍ਰੀਤ ਸਿੰਘ ਵੱਲੋਂ ਗਲਾਡਾ
ਪੰਜਾਬ ਪੁਲਿਸ ਵੱਲੋਂ ਬੀਤੇ ਢਾਈ ਸਾਲਾਂ ਦੌਰਾਨ 5856 ਵੱਡੀਆਂ ਮੱਛ
*ਆਦਿਤਿਆ ਡੇਚਲਵਾਲ ਨੇ ਨਗਰ ਨਿਗਮ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ ਐਚ.ਆ
ਵਧੀਕ ਡਿਪਟੀ ਕਮਿਸ਼ਨਰ ਨੇ "ਖੇਡਾਂ ਵਤਨ ਪੰਜਾਬ ਦੀਆਂ-2024 " ਅਧੀਨ
ਨਰਸਾਂ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ 18 ਸਤੰਬਰ ਨੂੰ
ਪੰਜਾਬ ਸਰਕਾਰ ਵੱਲੋਂ ਪੈਰਾ ਮਿਲਟਰੀ ਫੋਰਸਿਸ ਦੇ ਲਿਖਤੀ ਪੇਪਰ ਅਤੇ
ਅਨਿੰਦਿਤਾ ਮਿੱਤਰਾ ਨੇ ਸਕੱਤਰ ਸਹਿਕਾਰਤਾ ਅਤੇ ਪੰਜਾਬ ਰਾਜ ਸਹਿਕਾਰ
ਪੰਜਾਬ ਸਰਕਾਰ ਵੱਲੋਂ ਸਕੱਤਰੇਤ ਪੱਧਰ 'ਤੇ ਓ.ਐਸ.ਡੀ (ਲਿਟੀਗੇਸ਼ਨ)
ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਬੈਚ 2024 ਦੇ ਵ
ਪੜੋ : ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਵਲੋਂ ਪੁਲਿਸ ਕਮਿਸ਼ਨਰੇਟ ਲ
ਅਮਨ ਅਰੋੜਾ ਵੱਲੋਂ ਸਨਅਤਕਾਰਾਂ ਨੂੰ ਗਰੀਨ ਊਰਜਾ ਦੇ ਖੇਤਰ ‘ਚ ਨਿਵ
ਜੰਮੂ-ਕਸ਼ਮੀਰ ਦਾ 33 ਕਿਲੋ ਹੈਰੋਇਨ ਬਰਾਮਦਗੀ ਮਾਮਲਾ: ਪੰਜਾਬ ਪੁਲ
ਚੰਡੀਗੜ੍ਹ ਗ੍ਰੇਨੇਡ ਹਮਲਾ: ਅਮਰੀਕਾ-ਅਧਾਰਤ ਗੈਂਗਸਟਰ ਹੈਪੀ ਪਾਸੀਆ
ਡੀ.ਐਨ.ਕੋਟਨਿਸ ਐਕੂਪੰਕਚਰ ਹਸਪਤਾਲ ਵੱਲੋਂ ਅੰਤਰਰਾਸ਼ਟਰੀ ਦੋਸਤੀ ਅ
ਈਐਸਆਈਸੀ ਹਸਪਤਾਲ ਵਿੱਚ ਨਵਾਂ ਆਈਸੀਯੂ ਵਾਰਡ ਬਣ ਕੇ ਹੋਇਆ ਤਿਆਰ:
ਸੂਬੇ ਭਰ ਵਿੱਚ ਕੌਮੀ ਲੋਕ ਅਦਾਲਤ ਲਗਾਈ: 366 ਬੈਂਚਾਂ ਨੇ 3.76 ਲ
ਜਤਿੰਦਰ ਜੋਰਵਾਲ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਵਜੋਂ ਅਹੁੱਦਾ ਸੰਭਾ
ਪੰਜਾਬ ਸਰਕਾਰ ਦੇ ਭਰੋਸੇ ਮਗਰੋਂ ਪੀ.ਸੀ.ਐਮ.ਐਸ.ਏ. ਦੇ ਡਾਕਟਰਾਂ ਨ
ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਹੜਤਾਲ ਖਤਮ ਸਿਹਤ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image News in Hindi Ad Image News in Hindi Ad Image News in Hindi Ad Image News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 43063952

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us