ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਾਦਲ - ਲੰਬੀ ਰੋਡ) ਵੱਲੋਂ ਜਿਲ੍ਹਾ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਦੇ ਯੁਵਕਾਂ ਲਈ ਭਾਰਤ ਸਰਕਾਰ ਵੱਲੋਂ ਵੱਖ-ਵੱਖ ਫੋਰਸਾ ਲਈ ਕੱਢੀਆ 39481 ਪੋਸਟਾ ਜਿਸ ਵਿਚ ਪੈਰਾ ਮਿਲਟਰੀ ਫੋਰਸਿਸ ਦੀਆਂ ਐਸਐਸਸੀ ਰਾਹੀਂ ਕੱਢੀਆਂ ਪੋਸਟਾਂ ਸ਼ਾਮਿਲ ਹਨ ਦੇ ਲਿਖਤੀ ਪੇਪਰ ਅਤੇ ਪੰਜਾਬ ਪੁਲਿਸ ਦਾ ਟੈਸਟ ਪਾਸ ਕਰ ਚੁੱਕੇ ਯੁਵਕਾਂ ਦੀ ਫਿਜੀਕਲ ਟ੍ਰੇਨਿੰਗ ਦੀ ਤਿਆਰੀ ਲਈ ਸਿਖਲਾਈ ਕੈਂਪ ਸੁਰੂ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆ ਟ੍ਰੇਨਿੰਗ ਅਧਿਕਾਰੀ, ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਪੋਸਟਾ ਲਈ ਆਨ-ਲਾਈਨ ਅਪਲਾਈ ਮਿਤੀ 05 ਸਤੰਬਰ 2024 ਤੋਂ 14 ਅਕਤੂਬਰ 2024 ਤੱਕ https://ssc.gov.in ਵੈੱਬਸਾਈਟ ਤੇ ਕੀਤਾ ਜਾ ਸਕਦਾ ਹੈ । ਸਿਖਲਾਈ ਲੈਣ ਦੇ ਚਾਹਵਾਨ ਯੁਵਕ ਹੇਠ ਲਿਖੇ ਦਸਤਾਵੇਜ ਲੈ ਕੇ ਬਾਦਲ – ਲੰਬੀ ਮੇਨ ਰੋਡ ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਨਿੱਜੀ ਤੌਰ ਤੇ ਕੈਂਪ ਵਿਖੇ ਮਿਤੀ 18 ਸਤੰਬਰ 2024 ਤੋਂ ਸਹੀ ਸਵੇਰੇ 09:00 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ:- ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, 02 ਪਾਸਪੋਰਟ ਸਾਈਜ਼ ਫੋਟੋ, ਪੋਸਟ ਵਾਸਤੇ ਕੀਤੇ ਆਨ-ਲਾਈਨ ਅਪਲਾਈ ਫਾਰਮ ਦੀ ਫੋਟੋਕਾਪੀ ।
ਉਨ੍ਹਾਂ ਦੱਸਿਆ ਕਿ ਸੀ-ਪਾਈਟ ਪੰਜਾਬ ਸਰਕਾਰ ਦਾ ਅਦਾਰਾ ਹੈ । ਇੱਥੇ ਯੁਵਕਾਂ ਦੀ ਲਿਖਤੀ ਟ੍ਰੇਨਿੰਗ, ਫਿਜੀਕਲ ਟ੍ਰੇਨਿੰਗ, ਖਾਣਾ ਅਤੇ ਰਿਹਾਇਸ਼ ਦਾ ਕੋਈ ਖਰਚਾ ਚਾਰਜ਼ ਨਹੀ ਕੀਤਾ ਜਾਂਦਾ । ਵਧੇਰੇ ਜਾਣਕਾਰੀ ਲਈ 94641-52013, 93167-13000, 94638-31615 ਤੇ ਸੰਪਰਕ ਕੀਤਾ ਜਾ ਸਕਦਾ ਹੈ ।
Powered by Froala Editor
Para-Military-Forces-Recruitment-Written-Paper-Punjab-Police-Physical-Training-2024-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)