-10 ਅਪ੍ਰੈਲ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ
- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੋਰ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਲ 2025-2026 ਲਈ ਭਾਰਤੀ ਫੌਜ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 12 ਮਾਰਚ ਤੋ ਸ਼ੁਰੂ ਹੋ ਗਈ ਹੈ ਜੋਕਿ 10 ਅਪ੍ਰੈਲ 2025 ਤੱਕ ਜਾਰੀ ਰਹੇਗੀ।
ਲੁਧਿਆਣਾ, ਮੋਗਾ, ਰੂਪਨਗਰ (ਰੋਪੜ) ਅਤੇ ਐਸ.ਏ.ਐਸ. ਨਗਰ (ਮੋਹਾਲੀ) ਜ਼ਿਲ੍ਹਿਆਂ ਦੇ 17½ ਤੋ 21 ਸਾਲ (01 ਅਕਤੂਬਰ 2004 ਤੋ 01 ਅਪ੍ਰੈਲ 2008 ਦੋਵਾਂ ਸਮੇਤ) ਦੀ ਉਮਰ ਦੇ ਸਾਰੇ ਯੋਗ ਅਣਵਿਆਹੇ ਲੜਕੇ/ਲੜਕੀਆਂ ਉਮੀਦਵਾਰ ਵੈਬਸਾਈਟ joinindianarmy.nic.in 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਅਗਨੀਪਥ ਸਕੀਮ ਅਧੀਨ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਕਲਰਕ ਅਤੇ ਸਟੋਰਕੀਪਰ ਟੈਕਨੀਕਲ, ਅਗਨੀਵੀਰ ਟੈਕਨੀਕਲ, ਲਈ ਅਪਲਾਈ ਕਰ ਸਕਦੇ ਹਨ।
ਅਗਨੀਵੀਰ ਟਰੇਡਸਮੈਨ 10ਵੀਂ ਪਾਸ, ਅਗਨੀਵੀਰ ਟਰੇਡਸਮੈਨ 8ਵੀਂ ਪਾਸ ਅਤੇ ਅਗਨੀਵੀਰ ਮਹਿਲਾ ਮਿਲਟਰੀ ਪੁਲਿਸ (ਏ.ਵੀ.ਡਬਲਯੂ.ਐਮ.ਪੀ.ਸਿਰਫ ਔੌਰਤਾਂ) ਸ਼੍ਰੇਣੀਆਂ ਅਪਲਾਈ ਕਰ ਸਕਦੀਆਂ ਹਨ। ਉਮੀਦਵਾਰ ਸੋਲਜਰ ਟੈਕਨੀਕਲ ਨਰਸਿੰਗ ਅਸਿਸਟੈਂਟ, ਕਾਂਸਟੇਬਲ ਫਾਰਮਾ, ਧਾਰਮਿਕ ਅਧਿਆਪਕ, ਹੌਲਦਾਰ (ਸਰਵੇਅਰ ਆਟੋਮੇਟਿਡ ਕਾਰਟੋਗ੍ਰਾਫਰ), ਜੇ.ਸੀ.ਓ (ਕੇਟਰਿੰਗ) ਲਈ ਅਪਲਾਈ ਕਰ ਸਕਦੇ ਹਨ ਅਤੇ ਹੌਲਦਾਰ ਵੀ ਸਿੱਖਿਆ ਦੀਆਂ ਰੈਗੂਲਰ ਸ਼੍ਰੇਣੀਆਂ ਲਈ ਅਪਲਾਈ ਕਰ ਸਕਦੇ ਹਨ, ਜਿਸ ਦੇ ਵੇਰਵੇ ਉਪਰੋਕਤ ਵੈਬਸਾਈਟ 'ਤੇ ਉਪਲਬਧ ਹਨ।
ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰਜਿਸਟ੍ਰੇਸ਼ਨ ਤੋ ਪਹਿਲਾਂ ਆਪਣੇ ਮੋਬਾਇਲ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਅਤੇ ਤਰਜਿਹੀ ਤੌਰ 'ਤੇ ਡਿਜੀਲਾਕਰ ਖਾਤਾ ਰੱਖਣ।
ਮੌਜੂਦਾ ਸਾਲ ਤੋ, ਆਨਲਾਈਨ ਕਾਮਨ ਐਂਟਰੈਂਸ ਪ੍ਰੀਖਿਆ (ਸੀ.ਸੀ.ਈ.) ਪੰਜਾਬੀ ਸਮੇਤ 13 ਭਾਸ਼ਾਵਾਂ ਵਿੱਚ ਕਰਵਾਈ ਜਾ ਰਹੀ ਹੈ। ਸੀ.ਈ.ਈ. ਦੀ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਦੇ ਦੂਜੇ ਪੜਾਅ ਵਿੱਚ ਸਰੀਰਕ ਰੈਲੀ ਵਿੱਚ ਹਿੱਸਾ ਲੈਣ ਲਈ ਬੁਲਾਇਆ ਜਾਵੇਗਾ। ਦੌੜ ਟੈਸਟ ਵਿੱਚ ਇੱਕ ਮਹੱਤਵਪੂਰਨ ਬਦਲਾਅ ਕੀਤਾ ਗਿਆ ਹੈ ਜਿਸ ਵਿੱਚ ਪਾਸ ਕਰਨ ਦਾ ਸਮਾਂ ਵਧਾ ਕੇ 6 ਮਿੰਟ 15 ਸਕਿੰਟ ਕਰ ਦਿੱਤਾ ਗਿਆ ਹੈ।
ਆਨਲਾਈਨ ਸੀ.ਈ.ਈ. ਦੌਰਾਨ ਅਗਨੀਵੀਰ ਕਲਰਕ ਅਤੇ ਸਟੋਰਕੀਪਰ ਟੈਕਨੀਕਲ ਲਈ ਟਾਈਪਿੰਗ ਟੈਸਟ ਲਿਆ ਜਾਵੇਗਾ, ਜਿਸ ਵਿੱਚ ਟੈਸਟ ਦੌਰਾਨ ਅੰਗਰੇਜ਼ੀ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਫਾਇਦੇਮੰਦ ਹੈ। ਉਮੀਦਵਾਰਾਂ ਨੂੰ ਟੈਸਟ ਸ਼ੁਰੂ ਹੋਣ ਤੋ ਪਹਿਲਾਂ ਜ਼ਰੂਰੀ ਅਭਿਆਸ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਹੈਲਪਲਾਈਨ ਨੰ: 77400-01682 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Powered by Froala Editor
Indian-Army-Day-Recruitment-2025
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)