ਰੋਜਾ ਇਨਸਾਨ ਨੰੂ ਬੁਰਾਈਆਂ ਤੋਂ ਰੋਕ ਕੇ ਨੇਕ ਰਾਹ ਤੇ ਲੈ ਜਾਂਦਾ ਹੈ : ਸ਼ਾਹੀ ਇਮਾਮ ਪੰਜਾਬ ਪਵਿੱਤਰ ਰਮਜਾਨ ਮਹੀਨੇ ਦੇ ਅੱਜ ਪਹਿਲੇ ਜੁੰਮੇ ਦੀ ਨਮਾਜ ਮੌਕੇ ਸ਼ਹਿਰ ਭਰ ਵਿੱਚ ਲੱਖਾਂ ਮੁਸਲਮਾਨਾਂ ਨੇ ਅਲਗ-ਅਲਗ ਮਸਜਿਦਾਂ ਚ ਅਦਾ ਕੀਤੀ | ਇਸ ਮੌਕੇ ਤੇ ਫੀਲਡਗੰਜ ਚੌਕ ਵਿਖੇ ਇਤਿਹਾਸਿਕ ਜਾਮਾ ਮਸਜਿਦ ਵਿੱਚ ਹਜਾਰਾਂ ਮੁਸਲਮਾਨਾਂ ਨੰੂ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰੋਜਾ ਇਨਸਾਨ ਨੰੂ ਬੁਰਾਈਆਂ ਤੋਂ ਰੋਕ ਕੇ ਚੰਗੇ ਰਾਹ ਵੱਲ ਲੈ ਕੇ ਜਾਂਦਾ ਹੈ | ਉਹਨਾਂ ਦੱਸਿਆ ਕਿ ਹਜਰਤ ਮੁਹੰਮਦ ਸਲਲੱਲਾਹੂ ਅਲੈਹੀਵਸੱਲਮ ਦਾ ਫਰਮਾਨ ਹੈ ਕਿ ਰੋਜਾ ਇਨਸਾਨ ਦੇ ਲਈ ਢਾਲ ਹੈ ਜਦੋ ਤੱਕ ਉਹ ਇਸਨੰੂ ਫਾੜ ਨਾ ਦਵੇ | ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਕਿਹਾ ਕਿ ਰੋਜਾ ਰੱਖਣ ਦਾ ਮੱਤਲਬ ਸਿਰਫ ਭੁੱਖੇ-ਪਿਆਸੇ ਰਹਿਣਾ ਨਹੀਂ ਹੈ | ਰੋਜੇਦਾਰ ਤੇ ਲਾਜ਼ਮੀ ਹੈ ਕਿ ਉਹ ਅਪਣੀਆਂ ਅੱਖਾਂ, ਅਪਣੀ ਜੁਬਾਨ ਅਤੇ ਕੰਨਾਂ ਦਾ ਵੀ ਰੋਜਾ ਰੱਖੇ ਅਤੇ ਕਿਸੇ ਵੱਲ ਵੀ ਗਲਤ ਨਿਗ੍ਹਾਂ ਨਾਲ ਨਾ ਵੇਖੇ ਅਤੇ ਆਪਣੀ ਜੁਬਾਨ ਨਾਲ ਲੋਕਾਂ ਨੰੂ ਤਕਲੀਫ ਨਾ ਪਹੁੰਚਾਵੇ | ਸ਼ਾਹੀ ਇਮਾਮ ਨੇ ਕਿਹਾ ਕਿ ਰੋਜੇਦਾਰਾਂ ਨੰੂ ਚਾਹੀਦਾ ਹੈ ਕਿ ਉਹ ਆਪਣੇ ਗੁਆਢੀਆਂ, ਰਿਸ਼ਤੇਦਾਰਾਂ ਦੇ ਨਾਲ-ਨਾਲ ਉਹਨਾਂ ਲੋਕਾਂ ਦਾ ਖਿਆਲ ਰੱਖਣ ਜੋ ਕਿ ਗਰੀਬੀ ਕਰਕੇ ਰਮਜਾਨ ਵਿੱਚ ਪ੍ਰੇਸ਼ਾਨ ਨਜਰ ਆਉਂਦੇ ਹਨ | ਉਹਨਾਂ ਕਿਹਾ ਕਿ ਗਰੀਬ ਦੀ ਮਦਦ ਕਰਨਾ ਸਾਡੇ ਲਈ ਲਾਜ਼ਿਮ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਰੋਜਾ ਖਾਸ ਅੱਲ੍ਹਾਹ ਦੇ ਲਈ ਰੱਖਿਆ ਜਾਂਦਾ ਹੈ | ਉਹਨਾਂ ਕਿਹਾ ਕਿ ਅੱਲ੍ਹਾਹ ਤਾਆਲਾ ਨੰੂ ਰੋਜੇਦਾਰ ਦੇ ਮੁੰਹ ਦੀ ਬੂ ਬਹਿਸ਼ਤ (ਜੱਨਤ) ਦੀ ਖੁਸ਼ਬੂ ਨਾਲੋਂ ਜਿਆਦਾ ਚੰਗੀ ਲੱਗਦੀ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਰੋਜੇਦਾਰ ਨੰੂ ਚਾਹੀਦਾ ਹੈ ਕਿ ਉਹ ਰਮਜਾਨ ਵਿੱਚ ਨੇਕੀ ਕਰਨ ਦੀ ਆਦਤ ਪਾਉਣ ਤਾਂਕਿ ਰਮਜਾਨ ਤੋਂ ਬਾਅਦ ਉਹ ਨੇਕੀ ਕਰਦਾ ਰਹੇ | ਉਹਨਾਂ ਕਿਹਾ ਕਿ ਜੇਕਰ ਸਾਡਾ ਰੋਜਾ ਸਾਨੰੂ ਝੂਠ ਬੋਲਣ, ਬੁਰੀ ਨਿਗ੍ਹਾ ਨਾਲ ਦੇਖਣ, ਮੰਦੀਆਂ ਗੱਲਾਂ ਕਰਨ, ਹਰਾਮ ਕਮਾਉਣ, ਸ਼ਰਾਬ ਪੀਣ ਤੋਂ ਨਹੀਂ ਰੋਕਦਾ ਤਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਉਹ ਇਨਸਾਨ ਰੋਜੇਦਾਰ ਨਹੀਂ ਹੈ | ਉਹਨਾਂ ਕਿਹਾ ਕਿ ਰਮਜਾਨ ਦੇ 30 ਦਿਨ ਸਾਨੰੂ ਬੁਰਾਈਆਂ ਨੰੂ ਛੱਡ ਕੇ ਖੁਦਾ ਦੇ ਹੁਕਮ ਮੁਤਾਬਿਕ ਜੀਵਨ ਜੀਉਣਾ ਚਾਹੀਦਾ ਹੈ | ਵਰਣਨਯੋਗ ਹੈ ਕਿ ਅੱਜ ਪਵਿੱਤਰ ਰਮਜਾਨ ਦੇ ਪਹਿਲੇ ਜੁੰਮੇ ਦੀ ਨਮਾਜ ਦੇ ਮੌਕੇ ਤੇ ਲੱਖਾਂ ਮੁਸਲਮਾਨ ਮਸਜਿਦਾਂ ਚ ਇਕੱਠੇ ਹੋਏ ਜਿੱਥੇ ਨਮਾਜ ਤੋਂ ਬਾਅਦ ਵਿਸ਼ਵ ਸ਼ਾਂਤੀ ਦੀ ਦੁਆ ਵੀ ਕਰਵਾਈ ਗਈ |
Jama-Masjid-Ludhiana-Shahi-Imam-Punjab-Maulana-Usman-Rahmani-Ludhianvi
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)