ਲੁਧਿਆਣਾ, 24 ਸਤੰਬਰ (ਸੁਰਿੰਦਰ ਅਰੋੜਾ ਸੋਨੀ/ਅਨਿਲ ਪਾਸੀ )- ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਸਨਾਤਨ ਧਰਮ ਦੇ ਉੱਘੇ ਪ੍ਰਚਾਰਕ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 186ਵਾਂ ਜਨਮ ਉਤਸਵ 30 ਸਤੰਬਰ ਨੂੰ ਲਕਸ਼ਮੀ ਨਰਾਇਣ ਮੰਦਿਰ ਬੀ.ਆਰ.ਐੱਸ. ਨਗਰ ਵਿਚ ਮਨਾਉਣ ਸਬੰਧੀ ਪੰਡਿਤ ਸ਼ਰਧਾ ਰਾਮ ਫਿਲੌਰੀ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪੁਰੀਸ਼ ਸਿੰਗਲਾ ਪ੍ਰਧਾਨ ਸੁਸਾਇਟੀ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਸੁਸਾਇਟੀ ਦੇ ਮੁੱਖ ਸਰਪ੍ਰਸਤ ਸਤੀਸ਼ ਮਲਹੋਤਰਾ, ਕਨਵੀਨਰ ਸੁਸਾਇਟੀ ਪੰਜਾਬ ਨਵਦੀਪ ਵਰਮਾ ਨਵੀ, ਸੁਰੇਸ਼ ਮਹਿੰਦੀਰੱਤਾ ਵਿਸ਼ਵ ਪ੍ਰਸਿੱਧ ਭਜਨ ਗਾਇਕ, ਵਾਈਸ ਚਾਂਸਲਰ ਕਾਂਸੀ ਯੂਨੀਵਰਸਿਟੀ ਜਗਤਾਰ ਧੀਮਾਨ, ਸੁਨੀਲ ਮੈਣੀ ਵਾਈਸ ਪ੍ਰਧਾਨ, ਵਾਈਸ ਚੇਅਰਮੈਨ ਸੁਸਾਇਟੀ ਪੰਜਾਬ ਮਨਮੋਹਨ ਕੌੜਾ, ਪਵਨ ਗਰਗ, ਉੱਘੇ ਆਰਟਿਸਟ ਚੰਦਰ ਸ਼ੇਖਰ ਪ੍ਰਭਾਕਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਸਮੇਂ ਸੁਮਿਤ ਗਰਗ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਜਦ ਕਿ ਸੰਜੇ ਸ਼ਰਮਾ ਨੂੰ ਸੁਸਾਇਟੀ ਲੁਧਿਆਣਾ ਦਾ ਪ੍ਰਧਾਨ ਬਣਾਇਆ ਗਿਆ। ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਉੱਘੇ ਲੇਖਕ, ਵਿਦਵਾਨ, ਦੇਸ਼ ਭਗਤ ਅਤੇ ਸੰਗੀਤ ਦੇ ਖੇਤਰ ਵਿਚ ਵੱਖਰੀ ਪਹਿਚਾਣ ਰੱਖਦੇ ਸਨ। ਜਿੱਥੇ ਉਹਨਾਂ ਸੈਕੂਲਰ ਆਰਤੀ ਲਿਖ ਕੇ ਪ੍ਰਭੂ ਦੀ ਆਰਾਧਨਾ ਦਾ ਰਸਤਾ ਦਿਖਾਇਆ, ਉੱਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪਿੰਡਾਂ ਚ ਗਏ। ਉਹਨਾਂ ਦੀ ਲਿਖੀ ਪੁਸਤਕ -ਬਾਤ-ਚੀਤ- ਐੱਮ.ਏ. ਦੀਆਂ ਕਲਾਸਾਂ ਵਿਚ ਪੜਾਈ ਜਾਂਦੀ ਸੀ। ਉਹਨਾਂ ਨੇ ਪੰਜਾਬੀ ਭਾਸ਼ਾ ਦੇ ਮੁਹਾਵਰੇ ਮਾਝਾ, ਦੋਆਬਾ, ਮਾਲਵੇ ਵਿਚ ਕੱਢੀਆਂ ਜਾਂਦੀਆਂ ਗਾਲਾਂ ਦਾ ਵੀ ਪੁਸਤਕ ਚ ਜ਼ਿਕਰ ਕੀਤਾ। ਇਸ ਸਮੇਂ ਸਿੰਗਲਾ ਅਤੇ ਨਵੀ ਨੇ ਕਿਹਾ ਕਿ 30 ਸਤੰਬਰ ਦੇ ਸਮਾਗਮ ਚ ਉੱਘੇ ਸੰਗੀਤਕਾਰ ਮਹਿੰਦੀਰੱਤਾ ਪੁੱਜਣਗੇ ਅਤੇ ਪੰਡਿਤ ਜੀ ਬਾਰੇ ਕਿਤਾਬਾਂ ਲਿਖਣ ਵਾਲੇ ਸਾਬਕਾ ਚਾਂਸਲਰ ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਉਹਨਾਂ ਦੱਸਿਆ ਕਿ ਸ਼ਹਿਰ ਦੀ ਸਤਿਕਾਰਯੋਗ ਸ਼ਖ਼ਸੀਅਤ ਅਤੇ ਪ੍ਰਸ਼ਾਸਨ ਦੇ ਮੁੱਖ ਅਫ਼ਸਰ ਨੂੰ ਵੀ ਸਮਾਗਮ ਚ ਆਉੁਣ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਲਕਸ਼ਮੀ ਨਰਾਇਣ ਮੰਦਿਰ ਦੀ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਕਾਂਤ ਸ਼ਰਮਾ ਅਤੇ ਸਮੂਹ ਅਹੁਦੇਦਾਰਾਂ ਨੇ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਇਸ ਸਮੇਂ ਪਰਮਿੰਦਰ ਗਰੇਵਾਲ ਜਨਰਲ ਸਕੱਤਰ ਫਾਊਂਡੇਸ਼ਨ, ਇੰਦਰਜੀਤ ਸ਼ਰਮਾ, ਮਹਿੰਦਰਪਾਲ ਸਿੰਗਲਾ, ਸੁਖਵਿੰਦਰਪਾਲ, ਇੰਦਰਪਾਲ, ਗੁਰਦੀਪ ਸਿੰਘ, ਰੇਸ਼ਮ ਸੱਗੂ, ਸੁਖਵਿੰਦਰ ਸਿੰਘ ਜਗਦੇਵ, ਨਰਿੰਦਰ ਸਿੰਘ ਫਰੀਦਕੋਟ, ਗੁਲਸ਼ਨ ਬਾਵਾ, ਆਸ਼ਾ ਬਾਵਾ, ਯੂਥ ਨੇਤਾ ਬਲਜੀਤ ਮਾਲੜਾ, ਸੁਖਵਿੰਦਰ ਸ਼ਰਮਾ, ਕੁਲਦੀਪ ਬਾਵਾ ਸਕੱਤਰ ਸੁਸਾਇਟੀ, ਰਾਕੇਸ਼ ਕੁਮਾਰ, ਰਾਮ ਗੋਪਾਲ, ਜਸਵਿੰਦਰ ਬਾਵਾ, ਰਾਹੁਲ ਬੇਦੀ, ਐਡਵੋਕੇਟ ਰਾਕੇਸ਼ ਗੁਪਤਾ, ਮਾਧੋ ਪ੍ਰੇਮੀ, ਦੀਪਕ ਸਿੰਗਲ, ਜਸਵਿੰਦਰ ਸਿੰਘ ਆਹਲੂਵਾਲੀਆ, ਨਰੇਸ਼ ਦਮਨ ਬਾਵਾ, ਠੇਕੇਦਾਰ ਮਨਜੀਤ ਸਿੰਘ, ਇੰਦਰਜੀਤ ਸ਼ਰਮਾ, ਰਾਜੀ ਆਹਲੂਵਾਲੀਆ, ਦੀਪਕ ਅਗਰਵਾਲ, ਰਾਕੇਸ਼ ਸੱਚਦੇਵਾ, ਚਮਨ ਲਾਲ, ਅਜੇ ਭਾਰਤੀ ਵਾਈਸ ਪ੍ਰਧਾਨ, ਵਿਨੇ ਜੈਨ, ਚਮਨ ਲਾਲ, ਰਾਕੇਸ਼ ਕੁਮਾਰ, ਮੋਲਕ ਸਿੰਘ, ਨਿਸ਼ਾਨ ਸਿੰਘ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।
Pundir-Shardha-Ram-Philluri-Birth-Annversary-Celebration-Ludhiana-Kk-Bawa
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)