ਪੰਚਕੂਲਾ ’ਚ ਰਾਵਣ ਦੇ ਪੁਤਲੇ ਬਣਾਉਣ ਵਾਲਾ ਠੇਕੇਦਾਰ ਡੇਢ ਲੱਖ ਰੁਪਏ ਲੈ ਕੇ ਫਰਾਰ
Oct18,2026
| Gurvinder Singh Mohali | Panchkula
ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾਉਣ ਦਾ ਕੰਮ ਅਧੂਰਾ ਛੱਡਿਆ, ਤਿੰਨ ਦਿਨ ਤੋਂ ਫੋਨ ਬੰਦ
ਪੰਚਕੂਲਾ, 18 ਅਕਤੂਬਰ
ਗੁਰਵਿੰਦਰ ਸਿੰਘ
ਦੁਸਹਿਰਾ ਉਤਸਵ ਹਿੰਦੂ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਸਾਰਿਆਂ ਨੂੰ 20 ਅਕਤੂਬਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਇਸੇ ਦਰਮਿਆਨ ਪੰਚਕੂਲਾ ਦੇ ਸੈਕਟਰ 5 ਸਥਿਤ ਨਿਵਾਸੀਆਂ ਨੂੰ ਉਨ੍ਹਾਂ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ। ਧੂਮਧਾਮ ਨਾਲ ਤਿਉਹਾਰ ਮਨਾਏ ਜਾਣ ਦੀਆਂ ਖੁਸ਼ੀਆਂ ਮੱਧਮ ਜਿਹੀਆਂ ਹੋ ਗਈਆਂ ਹਨ। ਇਸ ਦੀ ਵਜ੍ਹਾ ਇਹ ਹੈ ਕਿ ਸੈਕਟਰ-5 ਦੇ ਪਰੇਡ ਗਰਾਊਂਡ ਵਿੱਚ ਰਾਵਣ, ਕੁਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਦਾ ਅਧੂਰਾ ਰਹਿਣਾ। ਪੁਤਲੇ ਬਣਾਉਣ ਦਾ ਠੇਕਾ ਲੈਣ ਵਾਲਾ ਕਾਰੀਗਰ ਡੇਢ ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਪਿਛਲੇ ਤਿੰਨ ਦਿਨਾਂ ਤੋਂ ਆਗਰਾ ਨਿਵਾਸੀ ਕਾਰੀਗਰ ਉਸਮਾਨ ਕੁਰੈਸ਼ੀ ਅਤੇ ਉਸ ਦੇ ਸਾਥੀਆਂ ਦੇ ਫੋਨ ਬੰਦ ਆ ਰਹੇ ਹਨ। ਇਹ ਮਹਿਜ਼ ਕੁਝ ਰੁਪਿਆਂ ਦਾ ਮਾਮਲਾ ਨਹੀਂ ਹੈ, ਸਗੋਂ ਆਸਥਾ ਨਾਲ ਜੁੜਿਆ ਮਾਮਲਾ ਹੈ। ਸ਼੍ਰੀ ਰਾਮਲੀਲਾ ਯੁਵਾ ਮੰਚ ਵੱਲੋਂ ਤਿੰਨੋਂ ਪੁਤਲੇ ਬਣਾਉਣ ਦਾ ਠੇਕਾ ਢਾਈ ਲੱਖ ਰੁਪਏ ਵਿੱਚ ਦਿੱਤਾ ਗਿਆ ਸੀ। ਆਯੋਜਕਾਂ ਮੁਤਾਬਕ ਕਰੀਬ 15 ਦਿਨ ਪਹਿਲਾਂ ਉਸਮਾਨ ਆਪਣੀ ਟੀਮ ਨਾਲ ਪਰੇਡ ਗਰਾਊਂਡ ਪਹੁੰਚਿਆ ਸੀ ਅਤੇ ਅੱਠ ਦਿਨ ਤੱਕ ਨਿਰਮਾਣ ਕਾਰਜ ਕੀਤਾ। ਜ਼ਿਆਦਾਤਰ ਕੰਮ ਪੂਰਾ ਕਰਨ ਤੋਂ ਬਾਅਦ ਉਸ ਨੇ ਭਰੋਸਾ ਦਿੱਤਾ ਸੀ ਕਿ ਬਾਕੀ ਕੰਮ ਦੁਸਹਿਰੇ ਤੋਂ ਚਾਰ ਦਿਨ ਪਹਿਲਾਂ ਆ ਕੇ ਪੂਰਾ ਕਰ ਦੇਵੇਗਾ। ਇਸੇ ਭਰੋਸੇ ਵਿੱਚ ਆਯੋਜਕ ਉਸ ਦਾ ਇੰਤਜ਼ਾਰ ਕਰਦੇ ਰਹੇ, ਪਰ ਸ਼ੁੱਕਰਵਾਰ ਨੂੰ ਨਾ ਉਹ ਪਹੁੰਚਿਆ ਅਤੇ ਨਾ ਹੀ ਉਸ ਨਾਲ ਸੰਪਰਕ ਹੋ ਸਕਿਆ। ਉਸਦੇ ਨਾਲ ਆਏ ਕਾਰੀਗਰਾਂ ਦੇ ਫੋਨ ਵੀ ਬੰਦ ਮਿਲੇ।
-panchkula-dussehra2026-ravaneffigy-dussehracelebrations-haryananews