ਲੁਧਿਆਣਾ ਦੇ ਜੱਸੀਆਂ ਰੋੜ ਉਪਰ ਕੁਝ ਦਿਨ ਪਹਿਲਾਂ ਗੈਸ ਸਿਲੰਡਰ ਦੀ ਅੱਗ ਨਾਲ ਕਈ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ ਸਨ । ਅੱਗ ਇੰਨੀ ਭਿਆਨਕ ਸੀ ਕਿ ਝੁਗੀਆਂ ਵਿੱਚ ਪਿਆ ਸਮਾਨ ਵੀ ਪੂਰੀ ਤਰਹਾਂ ਖਾਕ ਹੋ ਗਿਆ ਸੀ ਅਤੇ ਕਈ ਪਰਿਵਾਰ ਸੜਕਾਂ ਤੇ ਆ ਗਏ ਸਨ। ਉਹਨਾਂ ਲੋਕਾਂ ਦੀ ਮਦਦ ਲਈ ਐਨਜੀਓ ਅੱਗੇ ਆਈ ਆ ਤੇ ਝੁੱਗੀਆਂ ਦਾ ਪੁਨਰ ਨਿਰਮਾਣ ਕੀਤਾ ਗਿਆ । ਅਤੇ ਲੋਕਾਂ ਨੂੰ ਸਮਾਨ ਲੈ ਕੇ ਵੀ ਦਿੱਤਾ ਜਾ ਰਿਹਾ ਹੈ।। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਐਨਜੀਓ ਨਾਲ ਸੰਬੰਧਿਤ ਅਤੇ ਆਮ ਆਦਮੀ ਪਾਰਟੀ ਦੇ ਆਗੂ ਰੂਚੀ ਬਾਬਾ ਨੇ ਦੱਸਿਆ ਕਿ ਐਨਜੀਓ ਨਾਲ ਮਿਲ ਕੇ ਉਹਨਾਂ ਵੱਲੋਂ ਝੁੱਗੀਆਂ ਦਾ ਨਿਰਮਾਣ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕਰੋਨਾ ਕਾਲ ਦੇ ਦੌਰਾਨ ਉਹਨਾਂ ਦੀ ਐਨਜੀਓ ਵੱਲੋਂ ਇਹਨਾਂ ਲੋਕਾਂ ਦੀ ਮਦਦ ਕੀਤੀ ਗਈ ਸੀ ਅਤੇ ਇਹ ਲੋਕ ਉਹਨਾਂ ਦੇ ਪਰਿਵਾਰ ਦਾ ਹਿੱਸਾ ਬਣ ਗਏ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਬੜਾ ਦੁੱਖ ਲੱਗਾ ਤੇ ਐਨਜੀਓ ਦੇ ਸਹਿਯੋਗ ਨਾਲ ਝੁੱਗੀਆਂ ਦਾ ਪੁਨ ਨਿਰਮਾਣ ਕੀਤਾ ਗਿਆ ਹੈ। ਉਹਨਾਂ ਹੋਰਾਂ ਲੋਕਾਂ ਨੂੰ ਵੀ ਪੀੜਤਾਂ ਦੀ ਬਾਂਹ ਫੜਨ ਦਾ ਸੁਨੇਹਾ ਦਿੱਤਾ ਤਾਂ ਜੋ ਕੋਈ ਵੀ ਦੁਖੀ ਨਾ ਹੋਵੇ। ਪੀੜਤ ਪਰਿਵਾਰਾਂ ਨੇ ਐਨਜੀਓ ਦਾ ਧੰਨਵਾਦ ਕੀਤਾ । ਉਹਨਾਂ ਨੇ ਕਿਹਾ ਉਹ ਧੰਨਵਾਦ ਕਰਦੇ ਹਨ ਕਿ ਉਹਨਾਂ ਦੀ ਬਾਂਹ ਫੜੀ ਹੈ ਜਿਸ ਨੂੰ ਲੈ ਕੇ ਉਹਨਾਂ ਦੀਆਂ ਮੁੜ ਤੋਂ ਝੁੱਗੀਆਂ ਬਣਾਈਆਂ ਗਈਆਂ ਹਨ। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਹੋਰ ਸਮਾਨ ਵੀ ਲੈ ਕੇ ਦਿੱਤਾ ਜਾ ਰਿਹਾ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)