ਪੰਜਾਬ ਸਿਵਲ ਸਕੱਤਰੇਤ ਅਤੇ ਸੈਕਟਰ-35 ਸਥਿਤ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਮੁੱਖ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Jan29,2026
| Gurvinder Singh Mohali | Chandigarh
ਚੰਡੀਗੜ੍ਹ, 29 ਜਨਵਰੀ (ਗੁਰਵਿੰਦਰ ਸਿੰਘ) ਪੰਜਾਬ ਸਿਵਲ ਸਕੱਤਰੇਤ ਅਤੇ ਸੈਕਟਰ-35 ਸਥਿਤ ਪੰਜਾਬ ਲੋਕਲ ਬਾਡੀ ਦੇ ਹੈਡ ਆਫਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੈਕਟਰ- 1 ਸਥਿਤ ਪੰਜਾਬ ਸਿਵਲ ਸਕੱਤਰੇਤ ਨੂੰ ਈ.ਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਚਨਾ ਮਿਲਦੇ ਹੀ ਸੀ. ਆਰ. ਪੀ. ਐਫ਼. ਦੇ ਜਵਾਨਾਂ ਨੇ ਪੂਰੇ ਸਿਵਲ ਸਕੱਤਰੇਤ ਦੇ ਅਹਾਤੇ ਨੂੰ ਖਾਲੀ ਕਰਵਾ ਦਿੱਤਾ। ਇਸ ਮੌਕੇ ਆਈ. ਏ. ਐਸ. ਅਧਿਕਾਰੀ ਤੇ ਹੋਰ ਮੁਲਾਜ਼ਮ ਤੇ ਕਰਮਚਾਰੀ, ਜੋ ਸਵੇਰੇ 9 ਵਜੇ ਹਾਜ਼ਰ ਹੋਏ ਸਨ, ਉਨ੍ਹਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਵਲ ਸਕੱਤਰੇਤ ਦੀ ਘੇਰਾਬੰਦੀ ਕੀਤੀ ਗਈ ਅਤੇ ਬੰਬ ਸਕੂਏਡ ਟੀਮਾਂ ਨੂੰ ਬੁਲਾ ਕੇ ਪੂਰੀ ਤਲਾਸ਼ੀ ਲਈ ਗਈ।
ਪੰਜਾਬ ਸਿਵਲ ਸਕੱਤਰ ਦੇ ਪ੍ਰਬੰਧਕੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਰੇ ਕਰਮਚਾਰੀਆਂ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਬੰਬ ਧਮਕੀ ਦੇ ਮੱਦੇਨਜ਼ਰ ਛੁੱਟੀ ਕਰ ਦਿੱਤੀ ਗਈ ਹੈ। ਇਸ ਦੌਰਾਨ ਚੰਡੀਗੜ੍ਹ ਦੇ ਸੈਕਟਰ-35 ਸਥਿਤ ਪੰਜਾਬ ਲੋਕਲ ਬਾਡੀ ਦੇ ਹੈਡ ਆਫਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਚੰਡੀਗੜ੍ਹ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਐਮ. ਸੀ. ਭਵਨ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ। ਸੁਰੱਖਿਆ ਦੇ ਮੱਦੇਨਜ਼ਰ ਇਮਾਰਤ ਦੇ ਅੰਦਰ ਮੌਜੂਦ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ। ਬੰਬ ਡਿਸਪੋਜ਼ਲ ਸਕੁਐਡ ਅਤੇ ਡੌਗ ਸਕੁਐਡ ਦੀਆਂ ਟੀਮਾਂ ਇਮਾਰਤ ਦੇ ਅੰਦਰ ਬਾਰੀਕੀ ਨਾਲ ਜਾਂਚ ਕੀਤੀ ਗਈ।
Powered by Froala Editor
Bomb-Hoax-Punjab-Civil-Secretariat-Chandigarh-