ਪੁਲਿਸ ਨੇ ਭਾਜਪਾ ਆਗੂ ਸਰਪੰਚ ਤੋ 50 ਲੱਖ ਰੁਪਏ ਦੀ ਫਰੌਤੀ ਮੰਗਣ ਦੇ ਦੋਸ਼ ਚ ਗਰੋਹ ਦੇ 5 ਮੈਂਬਰਾਂ ਨੂੰ ਕੀਤਾ ਕਾਬੂ, ਪੁਲਿਸ ਦੀ ਫੁਰਤੀ ਨੇ 48 ਘੰਟੇ ਚ ਹੀ ਫਿਰੌਤੀ ਦਾ ਮਾਮਲਾ ਸੁਲਝਾਇਆ
Apr23,2026
| Ravinder Singh Dhilllon | Samrala
-
ਪੁਲਿਸ ਨੇ ਸਮਰਾਲਾ ਹਲਕੇ ਦੇ ਪਿੰਡ ਮਜਾਲੀ ਕਲਾਂ ਦੇ ਸਰਪੰਚ, ਜੋ ਕਿ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਾ ਪੱਧਰ ਦਾ ਅਹੁਦੇਦਾਰ ਵੀ ਹੈ, ਨੂੰ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ ਇੱਕ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਕਥਿਤ ਤੌਰ ਤੇ ਇਸ ਪ੍ਰਾਪਤ ਦੇ ਮਾਮਲੇ ਨੂੰ ਸੁਲਝਾ ਲਿਆ ਹੈ।
ਡੀਐਸਪੀ ਪ੍ਰਿਤਪਾਲ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਟੈਕਨੀਕਲ ਬਰਾਂਚ ਦੇ ਸਹਿਯੋਗ ਨਾਲ ਪਿੰਡ ਮਜਾਲੀ ਕਲਾਂ ਦੇ ਸਰਪੰਚ ਬਲਜੀਤ ਸਿੰਘ ਤੋਂ ਫੋਨ ਕਰਕੇ 50 ਲੱਖ ਰੁਪਏ ਦੀ ਫਰੌਤੀ ਮੰਗਣ ਅਤੇ ਗੋਲੀਆਂ ਮਾਰਨ ਦੀ ਧਮਕੀ ਸਬੰਧੀ ਦਰਜ ਕੀਤੇ ਕੇਸ ਦੀ ਟੈਕਨੀਕਲ ਪੜਤਾਲ ਅਤੇ ਭਰੋਸੇਮੰਦ ਸੂਤਰਾਂ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ ਲੋੜੀਂਦੇ ਦੋਸ਼ੀਆ ਨਿਰਮਲ ਸਿੰਘ ਅਤੇ ਰਾਣੀ ਵਾਸੀ ਛੋਟਾ ਸੁਰਤਾਪੁਰ ਥਾਣਾ ਚਮਕੌਰ ਸਾਹਿਬ ਨੂੰ ਕਾਬੂ ਕਰਕੇ ਪੁੱਛ -ਗਿੱਛ ਕੀਤੀ ਜਿਸ ਤੋਂ ਸਾਹਮਣੇ ਆਇਆ ਕਿ ਉਸ ਨੇ ਇਹ ਸਿਮ ਕਾਕੂ ਵਾਸੀ ਮੁਹੱਲਾ ਹਰਕ੍ਰਿਸ਼ਨ ਬਿਹਾਰ ਨੇੜੇ ਕੰਡਾ ਮੇਹਰਬਾਨ, ਥਾਣਾ ਮਿਹਰਬਾਨ( ਲੁਧਿਆਣਾ) ਨੂੰ ਲੈ ਕੇ ਦਿੱਤਾ ਸੀ । ਇਸ ਤੇ ਪੁਲਿਸ ਨੇ ਕਾਕੂ ਨੂੰ ਗ੍ਰਿਫਤਾਰ ਕਰਕੇ ਜਦੋਂ ਡੂੰਘਾਈ ਨਾਲ ਪੁੱਛ- ਗਿੱਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਇਹ ਫੋਨ ਅਤੇ ਸਿਮ ਸ਼ਰੀਫ ਅਲੀ ਪੁੱਤਰ ਰੋਸ਼ਨ ਦੀਨ ਵਾਸੀ ਬਾਂਦੇਵਾਲ ਜਿਲ੍ਹਾ ਰੋਪੜ ਅਤੇ ਪਿੰਡ ਮੰਜਲੀਆਂ ਦੇ ਹੀ ਵਸਨੀਕ ਹਰਦੀਪ ਸਿੰਘ ਲਾਡੀ ਉਰਫ ਆਜ਼ਾਦ ਬਾਬਾ ਨੂੰ ਦਿੱਤਾ ਸੀ ਜਿਸ ਫੋਨ ਰਾਹੀਂ ਕਥਿਤ ਤੌਰ ਤੇ ਸਰਪੰਚ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਅਤੇ ਗੋਲੀਆਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਨੂੰ ਕੇਸ ਵਿੱਚ ਪੁਲਿਸ ਨੇ ਲਗਭਗ ਸਾਰੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਐਸਪੀ ਸਮਰਾਲਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ਼ਰੀਫ ਅਲੀ ਤੇ ਹਰਦੀਪ ਸਿੰਘ 14 ਅਪ੍ਰੈਲ ਨੂੰ ਪਾਇਲ ਵਿਖੇ ਕੀਤੀ ਇਕ ਫਾਇਰਿੰਗ ਦੇ ਮਾਮਲੇ ਵਿੱਚ ਵੀ ਲੋੜੀਂਦੇ ਸਨ ਅਤੇ ਪੁਲਿਸ ਨੂੰ ਪੁੱਛ ਕੇ ਆਪਣਾ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ। ਉਹਨਾਂ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਤੇ ਪਹਿਲਾਂ ਵੀ ਸਮਰਾਲਾ ਪਾਇਲ ਅਤੇ ਮਿਹਰਬਾਨ ਥਾਣਿਆ ਵਿਚ ਵੱਖ ਵੱਖ ਕੇਸਾਂ ਵਿੱਚ ਮੁਕਦਮੇ ਦਰਜ ਹਨ।
Khanna-police-arrested-accused