local advertisement banners

ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਆਰ.ਟੀ.ਆਈ. ਦੀ ਦੁਰਵਰਤੋਂ ਵਿਰੁੱਧ ਅਪਣਾਇਆ ਸਖ਼ਤ ਰੁਖ

Nov13,2025 | Jagrati Lahar Bureau | Chandigarh

ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਇੱਕ ਅਹਿਮ ਅਤੇ ਮਿਸਾਲੀ ਫੈਸਲਾ ਲੈਂਦਿਆਂ ਲੁਧਿਆਣਾ ਦੇ ਇੱਕ ਅਪੀਲਕਰਤਾ ਸ੍ਰੀ ਗੁਰਮੇਜ ਲਾਲ ਵੱਲੋਂ ਸੂਬੇ ਭਰ ਦੀਆਂ ਕਈ ਜਨਤਕ ਅਥਾਰਟੀਆਂ ਤੋਂ ਅਸਪੱਸ਼ਟ ਅਤੇ ਭਾਰੀ ਗਿਣਤੀ ਵਿੱਚ ਜਾਣਕਾਰੀ ਦੀ ਮੰਗ ਕਰਨ ਲਈ ਦਾਇਰ ਕੀਤੀਆਂ 75 ਸੈਕਿੰਡ ਅਪੀਲਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।

ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਚੇਅਰਮੈਨ ਸ. ਇੰਦਰਪਾਲ ਸਿੰਘ ਧੰਨਾ ਨੇ ਦੱਸਿਆ ਕਿ ਰਾਜ ਸੂਚਨਾ ਕਮਿਸ਼ਨਰ ਸ਼੍ਰੀ ਸੰਦੀਪ ਸਿੰਘ ਧਾਲੀਵਾਲ ਨੇ ਅੰਤਿਮ ਹੁਕਮ ਸੁਣਾਉਂਦਿਆਂ ਕਿਹਾ ਕਿ ਅਪੀਲਕਰਤਾ ਨੂੰ ਆਰ.ਟੀ.ਆਈ. ਐਕਟ, 2005 ਦੇ ਉਪਬੰਧਾਂ ਅਨੁਸਾਰ ਸੂਚਨਾ ਅਧਿਕਾਰ (ਆਰ.ਟੀ.ਆਈ.) ਅਰਜ਼ੀਆਂ ਨੂੰ ਖਾਸ ਅਤੇ ਪੁਆਇੰਟਾਂ ਦੇ ਆਧਾਰ ‘ਤੇ ਮੁੜ ਤਿਆਰ ਕਰਨ ਲਈ ਕਈ ਮੌਕੇ ਦਿੱਤੇ ਗਏ ਸਨ। ਹਾਲਾਂਕਿ, ਕਈ ਅੰਤਰਿਮ ਹੁਕਮਾਂ ਰਾਹੀਂ ਵਾਰ-ਵਾਰ ਨਿਰਦੇਸ਼ ਜਾਰੀ ਕਰਨ ਦੇ ਬਾਵਜੂਦ ਅਪੀਲਕਰਤਾ ਇਸ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਿਹਾ।

ਕਮਿਸ਼ਨ ਨੇ ਪਾਇਆ ਕਿ ਅਪੀਲਕਰਤਾ ਦੀਆਂ ਆਰ.ਟੀ.ਆਈ. ਅਰਜ਼ੀਆਂ ਵੱਡੇ ਪੱਧਰ 'ਤੇ ਟੈਂਪਲੇਟ-ਅਧਾਰਤ ਸਨ, ਜਿਨ੍ਹਾਂ ਵਿੱਚ ਅਜਿਹੇ ਸਵਾਲ ਸਨ ਜੋ ਵਾਰ-ਵਾਰ ਦੁਹਰਾਏ ਗਏ ਸਨ ਅਤੇ ਜ਼ਰੂਰੀ ਨਹੀਂ ਸਨ, ਜਿਹਨਾਂ ਵਿੱਚ ਨਾ ਸਿਰਫ਼ ਤੀਜੀ-ਧਿਰ ਦੇ ਰਿਕਾਰਡ ਸ਼ਾਮਲ ਸਨ ਬਲਕਿ ਵਿਭਾਗਾਂ ਵਿੱਚ ਵਿਆਪਕ ਡੇਟਾ ਦੇ ਸੰਗ੍ਰਹਿ ਦੀ ਵੀ ਲੋੜ ਸੀ। ਅਜਿਹੀਆਂ ਮੰਗਾਂ ਆਰ.ਟੀ.ਆਈ. ਐਕਟ ਦੀ ਧਾਰਾ 7(9) ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ, ਜੋ ਕਿਸੇ ਜਨਤਕ ਅਥਾਰਟੀ ਦੇ ਸਰੋਤਾਂ ਦੀ ਦੁਰਵਰਤੋਂ ਸਬੰਧੀ ਜਾਣਕਾਰੀ ਦੇ ਖੁਲਾਸੇ ‘ਤੇ ਰੋਕ ਲਗਾਉਂਦੀ ਹੈ।

ਚਿੰਤਾ ਪ੍ਰਗਟ ਕਰਦਿਆਂ, ਕਮਿਸ਼ਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਰ.ਟੀ.ਆਈ. ਵਿਧੀ ਦੀ ਅਜਿਹੀ ਗੈਰ-ਵਾਜ਼ਬ ਵਰਤੋਂ ਜਨਤਕ ਸੂਚਨਾ ਅਧਿਕਾਰੀਆਂ (ਪੀ.ਆਈ.ਓਜ਼) ਦੇ ਦਫਤਰਾਂ 'ਤੇ ਬੇਲੋੜਾ ਬੋਝ ਪਾਉਂਦੀ ਹੈ ਅਤੇ ਕਮਿਸ਼ਨ ਦੇ ਕੀਮਤੀ ਸਮੇਂ ਦੀ ਬੇਲੋੜੀ ਬਰਬਾਦੀ ਕਰਦੀ ਹੈ। ਇਸ ਨਾਲ, ਅਸਲ ਅਪੀਲਾਂ ਦੇ ਨਿਪਟਾਰੇ ਵਿੱਚ ਦੇਰੀ ਹੁੰਦੀ ਹੈ ਅਤੇ ਲੰਬਿਤ ਮਾਮਲਿਆਂ ਦੀ ਗਿਣਤੀ ਵਧਦੀ ਹੈ, ਜਿਸ ਨਾਲ ਆਰ.ਟੀ.ਆਈ. ਐਕਟ ਤਹਿਤ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਢਾਹ ਲਗਦੀ ਹੈ।

ਕਮਿਸ਼ਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੂਚਨਾ ਦਾ ਅਧਿਕਾਰ ਪਾਰਦਰਸ਼ਤਾ ਲਈ ਪ੍ਰਦਾਨ ਕੀਤਾ ਜਾਂਦਾ ਹੈ ਨਾ ਕਿ ਪਰੇਸ਼ਾਨੀ ਪੈਦਾ ਕਰਨ ਲਈ। ਬਿਨੈਕਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਜਿਹੀ ਜਾਣਕਾਰੀ ਮੰਗਣ ਜੋ ਸਪੱਸ਼ਟ, ਖਾਸ ਅਤੇ ਸਿੱਧੇ ਤੌਰ 'ਤੇ ਉਨ੍ਹਾਂ ਦੀ ਸ਼ਿਕਾਇਤ ਜਾਂ ਜਨਤਕ ਹਿੱਤ ਨਾਲ ਸਬੰਧਤ ਹੋਵੇ। ਸੈਂਕੜੇ ਅਸਪੱਸ਼ਟ ਅਰਜ਼ੀਆਂ ਦਾਇਰ ਕਰਕੇ ਕਾਨੂੰਨ ਦੀ ਦੁਰਵਰਤੋਂ ਸਿਸਟਮ ਨੂੰ ਮਜ਼ਬੂਤ ਕਰਨ ਦੀ ਬਜਾਏ ਇਸ ਦੇ ਕੰਮਕਾਜ ਵਿੱਚ ਵਿਘਨ ਪਾਉਣ ਦਾ ਕੰਮ ਕਰਦੀਆਂ ਹਨ।

ਕਾਰਵਾਈ ਦੀ ਸਮਾਪਤੀ ਕਰਦਿਆਂ, ਰਾਜ ਸੂਚਨਾ ਕਮਿਸ਼ਨਰ ਸ੍ਰੀ ਸੰਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਹੁਕਮ ਆਰ.ਟੀ.ਆਈ. ਦੀ ਮੰਗ ਕਰਨ ਵਾਲਿਆਂ ਲਈ ਇਕ ਸਬਕ ਬਣੇਗਾ ਕਿ ਉਹ ਕਾਨੂੰਨ ਦੇ ਉਦੇਸ਼ ਅਤੇ ਜਨਤਕ ਅਥਾਰਟੀਆਂ ਦੇ ਪ੍ਰਬੰਧਕੀ ਸਰੋਤਾਂ ਦੋਵਾਂ ਦਾ ਸਤਿਕਾਰ ਕਰਦਿਆਂ ਜ਼ਿੰਮੇਵਾਰੀ ਅਤੇ ਨਿਆਂਪੂਰਨਤਾ ਨਾਲ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ।

Powered by Froala Editor

Punjab-State-Information-Commission-Sets-Again-A-Strong-Example-Against-Misuse-Of-Rti-Mechanism



TOP HEADLINES


*ਚਾਰ ਦਹਾਕੇ ਪੁਰਾਣੇ ਉਦਯੋਗਿਕ ਵਿਵਾਦਾਂ ਦਾ ਹੱਲ: ਮਾਨ ਸਰਕਾਰ ਨੇ
*ਪੰਜਾਬ ਵਿੱਚ ਖੇਡਾਂ ਦਾ ਸੁਨਹਿਰੀ ਯੁੱਗ, ਮਾਨ ਸਰਕਾਰ ਦੇ ਯਤਨਾਂ
ਕੌਮੀ ਗੱਤਕਾ ਰਿਫਰੈਸ਼ਰ ਕੋਰਸ : ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ
*3,000 ਖੇਡ ਮੈਦਾਨਾਂ ਨਾਲ ਬਦਲੇਗੀ ਨੌਜਵਾਨੀ ਦੀ ਤਸਵੀਰ: ਆਪ ਸਰਕ
*ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ
*ਮਾਨ ਸਰਕਾਰ ਦਾ ਮਾਣ: ਅਬੋਹਰ ਦੀ 'ਆਭਾ ਲਾਇਬ੍ਰੇਰੀ' ਸਮੇਤ 275 ਆ
​ਮੁੱਖਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੀਤੀ ਜਾ ਰਹੀ ਪ੍ਰੈਸ
ਰਾਜਪਾਲ ਨੇ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਸੇਧ
*ਡੋਮੀਨੋਜ਼ ਏਜੰਸੀ ਦਿਵਾਉਣ ਦੇ ਨਾਮ ਪਰ ਸਾਈਬਰ ਧੋਖਾਧੜੀ ਕਰਨ ਵਾਲਾ
ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ
ਐਸ.ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ ਵੱਲੋਂ ਮੁੱਖ ਮੰਤਰੀ ਭਗਵੰਤ ਸ
ਇੰਨੋਸੈਂਟ ਹਾਰਟਸ ਵਿੱਚ ਮੈਟਾਵਰਸਿਸ ਸੈਸ਼ਨ: ਭਵਿੱਖ ਦੀਆਂ ਤਕਨੀਕਾ
ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਟੀਮ ਵੱਲੋ ਅਬੋਹਰ ਵਿਖੇ ਸਕੂਲੀ ਵ
ਚੋਣਾਂ ਨੂੰ ਨਿਰਪੱਖ ਅਤੇ ਸੁਰੱਖਿਅਤ ਬਣਾਉਣ ਲਈ ਮਾਲੇਰਕੋਟਲਾ ਪੁਲਿ
राज्य चुनाव आयोग ने ज़िला परिषद और पंचायती समितियों के
*ਰਾਜ ਚੋਣ ਕਮਿਸ਼ਨ ਨੇ Ias / ਸੀਨੀਅਰ Pcs ਅਫਸਰਾਂ ਨੂੰ ਜ਼ਿਲ੍ਹਾ
*ਆਪ ਸਰਕਾਰ ਬਦਲਾਅ ਲਿਆਉਂਦੀ ਹੈ: ਸੰਸਦ ਮੈਂਬਰ ਸੰਤ ਸੀਚੇਵਾਲ ਦੀ
*ਮਾਨ ਸਰਕਾਰ ਦਾ ਗ੍ਰੀਨਿੰਗ ਪੰਜਾਬ ਮਿਸ਼ਨ : ਰਿਕਾਰਡ 12,55,700 ਰ
*ਮਾਨ ਸਰਕਾਰ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ (pilbs), ਮੋਹਾਲੀ
ਮਾਨ ਸਰਕਾਰ ਦੀ ਪ੍ਰੇਰਣਾ ਨਾਲ ਸੋਸ਼ਲ ਮੀਡੀਆ 'ਤੇ ਗੂੰਜੀ ਮਾਂ-ਬੋਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 48306098

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us