ਜਵਾਈ ਨੇ ਕਰਵਾਇਆ ਦੂਜਾ ਵਿਆਹ, ਸੋਹਰੇ ਨੇ ਮਾਰੀ ਗੋਲੀ, ਉਤਾਰਿਆ ਮੌਤ ਦੇ ਘਾਟ- ਪੁਲਿਸ ਨੇ ਸੋਹਰੇ ਸਮੇਤ ਸਾਥੀ ਨੂੰ ਵੀ ਕੀਤਾ ਗ੍ਰਫਤਾਰ
Apr24,2025
| Surinder Arora Soni | Ludhiana
ਨਾਜਾਇਜ਼ ਅਸਲਾ ਵੀ ਕੀਤਾ ਬਰਾਮਦ
ਲੁਧਿਆਣਾ ਦੇ ਈਸ਼ਰ ਨਗਰ ਨਜ਼ਦੀਕ ਬੀਤੇ ਦਿਨਾਂ ਇੱਕ ਗੋਲ ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਸੋਨੂ ਨਾਮਕ ਯੁਵਕ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸਦੀ ਅਸਲ ਵਜਾ ਸਾਹਮਣੇ ਨਹੀਂ ਆਈ ਸੀ ਪਰ ਇਸ ਮਾਮਲੇ ਨੂੰ ਪੁਲਿਸ ਨੇ ਗੰਭੀਰਤਾ ਨਾਲ ਦੇਖਦੇ ਹੋਏ ਮਾਮਲੇ ਨੂੰ ਹੱਲ ਕਰ ਦੋ ਆਰੋਪੀਆਂ ਨੂੰ ਕਾਬੂ ਕੀਤਾ ਹੈ ਦੱਸ ਦਈਏ ਕਿ ਇਸ ਘਟਨਾ ਨੂੰ ਸਹੁਰੇ ਨੇ ਹੀ ਅੰਜਾਮ ਦਿੱਤਾ ਸੀ ਉਧਰ ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕ ਜਵਾਈ ਸੋਨੂ ਦੇ ਵੱਲੋਂ ਦੂਸਰੀ ਲਵ ਮੈਰਿਜ ਕਰਵਾ ਲਈ ਗਈ ਸੀ ਜਿਸਦੇ ਰੋਸ਼ ਦੇ ਚਲਦਿਆਂ ਇਹ ਬਦਲਾ ਲੈਣ ਲਈ ਉਸਨੇ ਘਟਨਾ ਨੂੰ ਅੰਜਾਮ ਦਿੱਤਾ ਸੀ।
ਉਧਰ ਗੱਲਬਾਤ ਕਰਦਿਆਂ ਏਡੀਸੀਪੀ ਕਰਨਵੀਰ ਸਿੰਘ ਨੇ ਕਿਹਾ ਕਿ ਥਾਣਾ ਸਦਰ ਅਧੀਨ 23 ਤਰੀਕ ਦੀ ਰਾਤ ਨੂੰ ਇੱਕ ਮੇਲੇ ਦੌਰਾਨ ਗੋਲਗੱਪਿਆਂ ਦੀ ਰੇਹੜੀ ਵਾਲੇ ਸੋਨੂ ਨਾਮਕ ਯੁਵਕ ਨੂੰ ਗੋਲੀ ਮਾਰੀ ਗਈ ਸੀ ਜਿਸ ਨੂੰ ਤੁਰੰਤ ਹੀ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਕਿਹਾ ਕਿ ਇਸ ਮਾਮਲੇ ਸਬੰਧੀ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਬਾਅਦ ਇੰਟੈਲੀਜਂਸ ਅਤੇ ਸੀਆਈਏ ਦੀ ਟੀਮ ਦੀ ਮਦਦ ਦੇ ਨਾਲ ਜਾਂਚ ਕੀਤੀ ਗਈ ਤਾਂ ਇਸ ਜਾਂਚ ਵਿੱਚ ਸਾਹਮਣੇ ਆਇਆ ਕਿ ਉਸਦੇ ਹੀ ਸਹਰੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਕਿਹਾ ਕਿ ਸੋਨੂ ਦੇ ਵੱਲੋਂ ਦੂਸਰੀ ਲਵ ਮੈਰਿਜ ਕਰਵਾਈ ਗਈ ਸੀ। ਅਤੇ ਉਨਾਂ ਦੀ ਬੇਟੀ ਨੂੰ ਛੱਡਿਆ ਗਿਆ ਸੀ ਜਿਸ ਦੇ ਚਲਦਿਆਂ ਉਸ ਦਾ ਸੋਹਰਾ ਇਸ ਗੱਲ ਦੀ ਰੰਜਿਸ਼ ਰੱਖਦਾ ਸੀ ਉਸ ਨੇ ਬਿਹਾਰ ਤੋਂ 50 ਹਜਾਰ ਵਿੱਚ ਇੱਕ ਇਹ ਅਸਲਾ ਖਰੀਦਿਆ ਸੀ ਜਿਸ ਦੇ ਚਲਦਿਆਂ ਉਸਨੇ ਇੱਕ ਆਂਡਿਆਂ ਦੀ ਰੇੜੀ ਲਗਾਉਣ ਵਾਲੇ ਸ਼ਖਸ ਦੇ ਨਾਲ ਮਿਲੀ ਭੁਗਤ ਕਰ ਸੋਨੂ ਦੀ ਰੈਕੀ ਕਰਵਾ ਉਸਨੂੰ ਮੌਤ ਦੇ ਘਾਟ ਉਤਾਰਿਆ ਹੈ ਪੁਲਿਸ ਨੇ ਕਿਹਾ ਕਿ ਇਹਨਾਂ ਦੋਵਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਹਨਾਂ ਪਾਸੋਂ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਸੰਬੰਧੀ ਜਾਂਚ ਜਾਰੀ।
Powered by Froala Editor
Ludhiana-Police-Arrested-Accused-