ਕਾਦੀਆਂ 17 ਜਨਵਰੀ (ਤਾਰੀ)ਕਾਦੀਆਂ ਸਥਿਤ ਬੁੱਟਰ ਰੋਡ ਤੇ ਗੁਰਲਾਲ ਜਨਰਲ ਸਟੋਰ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸੰਜੀਵ ਕੁਮਾਰ ਨੇ ਕਿਹਾ ਕਿ ਅਸੀਂ ਰਾਤ ਨੂੰ ਦੁਕਾਨ ਬੰਦ ਕਰਕੇ ਗਏ ਹਾਂ ਅਤੇ ਰਾਤ ਨੂੰ ਹੀ ਫੋਨ ਆ ਗਿਆ ਕਿ ਤੁਹਾਡੀ ਦੁਕਾਨ ਵਿੱਚ ਅੱਗ ਲੱਗ ਗਈ ਹੈ। ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਦੁਕਾਨ ਵਿੱਚ ਭਿਆਨਕ ਅੱਗ ਲੱਗੀ ਹੋਈ ਸੀ। ਦੁਕਾਨਦਾਰ ਨੇ ਕਿਸੇ ਵੱਲੋਂ ਸ਼ਰਾਰਤ ਕਰਨ ਦੇ ਦੋਸ਼ ਲਗਾਏ ਹਨ। ਇਸ ਬਾਰੇ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਸਾਨੂੰ ਰਾਤ ਸੂਚਨਾ ਮਿਲੀ ਕਿ ਗੁਰਲਾਲ ਜਨਰਲ ਸਟੋਰ ਨੂੰ ਅੱਗ ਲੱਗ ਗਈ ਹੈ ਅਸੀਂ ਤੁਰੰਤ ਐਸਐਚਓ ਨਿਰਮਲ ਸਿੰਘ ਸਹਿਤ ਆਪਣੀ ਪੂਰੀ ਟੀਮ ਨਾਲ ਪਹੁੰਚ ਗਏ। ਰਾਤ ਨੂੰ ਮੌਕੇ ਤੇ ਜਮਾਤ ਅਹਿਮਦੀਆ ਦੀ ਫਾਇਰ ਬ੍ਰਿਗੇਡ ਟੀਮ ਵੀ ਪਹੁੰਚੀ ਅਤੇ ਅੱਗ ਨੂੰ ਕਾਬੂ ਪਾਇਆ ਅਤੇ ਨਾਲ ਹੀ ਬਟਾਲਾ ਦੀ ਟੀਮ ਵੀ ਪਹੁੰਚ ਗਈ। ਨਗਰ ਕੌਂਸਲ ਕਾਦੀਆਂ ਦੀ ਫਾਇਰ ਬ੍ਰਿਗੇਡ ਟੀਮ ਵੀ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ ਲੋਕਾਂ ਨੇ ਇਸ ਮੌਕੇ ਵੱਡਾ ਸਹਿਯੋਗ ਦਿੱਤਾ। ਦੁਕਾਨਦਾਰ ਵੱਲੋਂ ਲਗਭਗ ਦੋ ਕਰੋੜ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਸ ਤੋਂ ਪੁੱਛਗਿੱਛ ਜਾਰੀ ਹੈ। ਇਸ ਮੌਕੇ ਨਗਰ ਕੌਂਸਲ ਦੇ ਯੋ ਭੁਪਿੰਦਰ ਸਿੰਘ ਨੇ ਕਿਹਾ ਕਿ ਕਾਦੀਆਂ ਵਿੱਚ ਫਾਇਰ ਬ੍ਰਿਗੇਡ ਦੀ ਇੱਕ ਛੋਟੀ ਗੱਡੀ ਹੈ ਜੋ ਨਗਰ ਕੌਂਸਲ ਕੋਲ ਹੈ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਸਾਨੂੰ ਇੱਕ ਵੱਡੀ ਗੱਡੀ ਵੀ ਦਿੱਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ਤੇ ਕਾਬੂ ਪਾਇਆ ਜਾਏ ਅਤੇ ਜਿਆਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)