ਰਾਜਸਥਾਨ ਫੀਡਰ ਤੇ ਨਵੇਂ ਲਿਫਟ ਪੰਪਾ ਦੀ ਮੰਜੂਰੀ ਤੇ ਦਿਤਾ ਜਾਵੇ ਜੋਰ
ਬਠਿੰਡਾ, 19 ਜੁਲਾਈ(ਪਰਵਿੰਦਰ ਜੀਤ ਸਿੰਘ) ਸੁਬਾ ਵਿਆਪੀ ਸਮਾਜਕ ਤੇ ਰਾਜਨੀਤਿਕ ਸੰਗਠਨ ਮਿਸਲ ਸਤਲੂਜ ਨੇ ਪੰਜਾਬ ਸਰਕਾਰ ਤੋਂ ਨਿਉ ਮਾਲਵਾ ਨਹਿਰ ਪ੍ਰੌਜੈਕਟ ਦੇ ਨਿਰਮਾਣ ਦੇ ਲਈ ਫੰਡ ਆਵੰਟਨ ਤੇ ਦੂਬਾਰਾ ਵਿਚਾਰ ਕਰਣ ਦੀ ਅਪੀਲ ਕੀਤੀ ਹੈ। ਬਠਿੰਡਾ ਪ੍ਰੈਸ ਕਲਬ ਵਿਖੇ ਸ਼ੁਰਕਵਾਰ ਨੂੰ ਆਯੋਜਤ ਇਕ ਪਤਰਕਾਰ ਸੰਮੇਲਨ ਦੌਰਾਨ ਸੰਗਠਨ ਦੇ ਪਰਮੂਖ ਅਜੈਪਾਲ ਸਿੰਘ ਬਰਾੜ ਅਤੇ ਮੁੱਖ ਸਕਤਰ ਦੇਵੇਂਦਰ ਸਿੰਘ ਸੈਖੌਂ ਨੇ ਇਸ ਦੌਰਾਨ ਰਾਜਸਥਾਨ ਫੀਡਰ ਤੇ ਲਿਫਟ ਪੰਪਾਂ ਨੂੰ ਮੰਜੂਰੀ ਦਿਤੇ ਜਾਣ ਤੇ ਵੀ ਵਕਾਲਤ ਕੀਤੀ। ਉਨ੍ਹਾਂ ਨੇ ਨਹਿਰ ਦੇ ਨਿਰਮਾਣ ਤੋਂ ਜੁਣੇ ਹੋਰ ਮਹਤਵਪੂਰਨ ਮੁਦਿਆਂ ਤੇ ਗਹਿਣਤਾ ਨਾਲ ਵਿਚਾਰ ਵਟਾਉਂਦਰਾ ਕੀਤਾ ਤਾਂ ਜੋ ਨਿਰਮਾਣ ਕੰਮ ਤੇ ਲਾਏ ਜਾਣ ਵਾਲਾ ਸਰਕਾਰ ਅਤੇ ਜਨਤਾ ਦਾ ਪੈਦਾ ਸਹਿਜਤਾ ਨਾਲ ਇਸਤੇਮਾਲ ਕੀਤਾ ਜਾ ਸਕੇ।
ਦੇਵੇਂਦਰ ਸਿੰਘ ਸੈਖੌਂ ਨੇ ਇਸ ਗਲ੍ਹ ਤੇ ਜੋਰ ਦੇ ਕੇ ਕਿਹਾ ਕਿ ਨਿਉ ਮਾਲਵਾ ਨਹਿਰ ਪ੍ਰੌਜੈਕਟ 200,000 ਏਕੜ ਦੇ ਕਮਾਂਡ ਖੇਤਰ ਦੇ ਲਈ ਪੂਰਾ ਨਹੀਂ ਵਾਪਰਦਾ ਹੈ। ਨਹਿਰ ਦਾ ਜਲ ਵਿਤਰਣ (ਵਾਟਰ ਡਿਸ਼ਟ੍ਰੀਬਿਯੂਸ਼ਨ), ਜੋ ਕਿ ਬ੍ਰਿਿਟਸ਼ ਕਾਲ ਦੇ 3.05 ਕਿਯੂਸਿਕ ਦੇ ਮਾਣਕ ਅਨੁਸਾਰ ਤੇ ਅਧਾਰਤ ਹੈ, ਹੁਣ ਪੁਰਾਣਾ ਹੋ ਚੁਕਿਆ ਹੈ। ਵੱਡੇ ਪੱਧਰ ਤੇ ਚਾਵਲ ਦੀ ਖੇਤੀ ਦੇ ਕਾਰਣ ਵੱਧ ਰਹੀ ਮੰਗ ਦੇ ਨਾਲ, ਵਰਤਮਾਨ ਨਹਿਰ ਦੀ ਸ਼ਮਤਾ ਦੇ ਕਿਸਾਨਾਂ ਦੀ ਲੌੜਾਂ੍ਹ ਨੂੰ ਪੂਰਾ ਨਹੀਂ ਕਰ ਸਕਦੀ ਹੈ।
ਪ੍ਰਧਾਨ ਅਜੈਪਾਲ ਸਿੰਘ ਬਰਾੜ ਨੇ ਪੰਜਾਬ ਸਰਕਾਰ ਤੇ ਮੰਡਰਾਉਂਦੇ ਵਿੱਤੀ ਸਕੰਟ ਤੇ ਚਾਨੰਣਾ ਪਾਉਂਦੇ ਉਨਾਂ੍ਹ ਨੇ ਸਰਕਾਰ ਤੋਂ ਨਵੀਂ ਨਹਿਰ ਦੇ ਨਿਰਮਾਣ ਦੇ ਲਈ ਫੰਡ ਆਵੰਟਨ ਤੇ ਦੂਬਾਰਾ ਵਿਚਾਰ ਕਰਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਅਪਣੀ ਰਾਏ ਦਿੰਦੇੇ ਕਿਹਾ ਕਿ ਬਜਾਏ ਇਸਦੇ ਰਾਜਸਥਾਨ ਫੀਡਰ ਤੇ ਨਵੇਂ ਲਿਫਟ ਪੰਪਾਂ ਦੀ ਮੰਜੂਰੀ ਦੀ ਵਕਾਲਤ ਕੀਤੀ। ਇਹ ਪਹਿਲ ਨਵੇਂ ਖੇਤਰਾਂ ਨੂੰ ਪਾਣੀ ਉਪਲੱਬਧ ਕਰਵਾਉਣ ਦੇ ਲਈ ਜਿਆਦਾ ਕਿਫਾਇਤੀ ਅਤੇ ਕੁਸ਼ਲ ਸਮਾਧਾਨ ਪੇਸ਼ ਕਰਣ ਵਿਚ ਸਾਰਥਕ ਸਿੱਧ ਹੋਵੇਗਾ। ਉਨ੍ਹਾਂ ਜੌਰ ਦਿਤਾ ਕਿ ਸਰਕਾਰ ਦੀ ਇਹ ਅਪਰੋਚ ਕਿਸਾਨਾਂ ਨੂੰ ਤੱਤਕਾਲ ਪਾਣੀ ਦੀ ਲੌੜ੍ਹਾਂ ਨੂੰ ਸੰਬੋਧਤ ਕਰਦੇ ਹੋਏ ਸਰਕਾਰ ਤੇ ਵਿੱਤੀ ਬੋਝ ਨੂੰ ਘੱਟ ਕਰਣ ਵਿਚ ਮਦਦ ਕਰੇਗਾ।
ਮਿਸਲ ਸਤਲੁਜ ਨੇ ਸ਼ਿਫਾਰਿਸ ਕੀਤੀ ਹੈ ਕਿ ਜੇਕਰ ਰਾਜਸਥਾਨ ਫੀਡਰ ਦਾ ਨਵਾਂ ਪੁਲ ਬਣਨਾ ਜੋ ਕਿ ਬਹੁਤ ਹੀ ਜਰੂਰੀ ਹੈ, ਉਸਨੂੰ 10 ਸਤੰਬਰ ਤੋਂ 30 ਅਪਰੈਲ ਦੇ ਵਿਚਕਾਰ ਦੀ ਅਵਧਿ ਦੇ ਦੌਰਾਨ ਨਿਰਮਾਣ ਕਾਰਜ ਪੂਰਾ ਕਰ ਦੇਣਾ ਚਾਹਿਦਾ ਹੈ। ਇਹ ਸਮੇ ਸੀਮਾ ਪੈਦਾ ਹੋਣ ਵਾਲੀ ਰੁਕਾਵਟਾਂ ਅਤੇ ਅੜਚਨਾਂ ਨੂੰ ਘੱਟ ਕਰੇਗਾ ਅਤੇ ਇਹ ਸਹਿਜ ਟ੍ਰਾਂਸਜਿਸ਼ਨ ਨੂੰ ਸੁਨਿਸ਼ਚਿਤ ਕਰੇਗੀ। ਇਸਦੇ ਇਲਾਵਾ ਉਨ੍ਹਾਂ ਨੇ ਸਰਕਾਰ ਦੀ ਇਸ ਅਵਧਿ ਦੇ ਦੌਰਾਨ ਰਾਜਸਥਾਨ ਫੀਡਰ ਤੋਂ ਲਿਫਟ ਪੰਪਾਂ ਨੰੁ ਸੰਚਾਲਤ ਕਰਣ ਦੇ ਲਈ ਟੈਂਪਰੇਰੀ ਮੰਜੂਰੀ ਦਿਤੇ ਜਾਣ ਦੀ ਅਪੀਲ ਕੀਤੀ ਤਾਂ ਜੋ ਪ੍ਰਭਾਵਿਤ ਖੇਤਰਾਂ ਵਿਚ ਲਗਾਤਾਰ ਪਾਣੀ ਦੀ ਸਪਲਾਈ ਦੀ ਗਾਰੰਟੀ ਹੋ ਸਕੇ ।
ਮਿਸਲ ਸਤਲੂਜ ਨੇ ਸਰਕਾਰ ਤੋਂ ਇਨ੍ਹਾਂ ਜਵਲੰਤ ਮੁਦਿਆਂ ਦੇ ਮੱਦੇਨਜਰ ਮੌਜੂਦਾ ਨਹਿਰ ਪ੍ਰੌਜੈਕਟ ਤੇ ਦੂਬਾਰਾ ਪੁਨਰਵਿਚਾਰ ਕਰਣ ਦੀ ਅਪੀਲ ਕੀਤੀ। ਉਨ੍ਹਾਂ ਅਨੁਸਾਰ ਇਸ ਦਾ ਸਮਾਧਾਨ ਪ੍ਰੇਕਟਿਕਲ ਅਤੇ ਫਾਈਨੈਂਸ਼ਿਅਲ (ਵਿੱਤੀ) ਰੁਪ ਵਿੱਚ ਸਾਰਥਕ ਹੋਣਾ ਚਾਹਿਦਾ ਹੈ ਜੋ ਪੰਜਾਬ ਦੇ ਕਿਸਾਨਾਂ ਦੀ ਤੁਰੰਤ ਲੌੜਾਂ੍ਹ ਨੂੰ ਪੂਰਾ ਸਕੇ ਅਤੇ ਟਿਕਾਉ ਵਾਟਰ ਮੈਨੇਜਮੇਂਟ ਯਕੀਨੀ ਬਣਾ ਸਕੇ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)