ਕਲਕੱਤਾ ਹਾਈਕੋਰਟ ਦੇ ਬੋਲ ਖੋਲ੍ਹ ਗਏ ਤੁਸ਼ਟੀਕਰਨ ਦੀ ਪੋਲ
May24,2024
| Gautam Jalandhari | Chandigarh
ਬੋਲੇ ਚੈਨੀ; ਉੱਚ ਅਦਾਲਤ ਦੇ ਫੈਸਲੇ ਦੇ ਮੱਦੇਨਜ਼ਰ ਪੰਜਾਬ ਚ ਸੰਭਲ ਕੇ ਚੱਲੇ ਆਪ ਸਰਕਾਰ
ਪੰਜਾਬ ਚ ਵਸਦੇ ਪੱਛੜੀਆਂ ਸ਼੍ਰੇਣੀਆਂ ਦੇ ਵਰਗਾਂ ਦੇ ਹੱਕਾਂ ਲਈ ਭਾਜਪਾ ਦੇ ਥੱਲੇ ਤਹਿਤ ਲੜਾਂਗੇ: ਕਨਵਰਦੀਪ
ਚੰਡੀਗੜ੍ਹ, 24 ਮਈ : 'ਬੀਤੇ ਕੱਲ੍ਹ ਕਲਕੱਤਾ ਹਾਈਕੋਰਟ ਵੱਲੋਂ ਮਮਤਾ ਬੈਨਰਜੀ ਸਰਕਾਰ ਦੇ ਓਬੀਸੀ ਕੈਟਾਗਰੀਆਂ ਨੂੰ ਜਾਰੀ ਸਾਰੇ ਸਰਟੀਫਿਕੇਟ ਰੱਦ ਕਰਨ ਦੇ ਫੈਸਲਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਲਈ ਅਗਾਊਂ ਚੇਤਾਵਨੀ ਹੈ ਕਿ ਉਹ ਵੀ ਸੂਬੇ ਚ ਸੰਭਲ ਸੰਭਲ ਕੇ ਪੈਰ ਧਰੇ।'
ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾਈ ਬੁਲਾਰੇ ਐਸਐਸ ਚੈਨੀ ਨੇ ਇਸ ਮਸਲੇ ਸਬੰਧੀ ਪੈਦਾ ਹੋਏ ਸਵਾਲਾਂ ਨੂੰ ਚਰਚਾ ਚ ਲਿਆਉਂਦੇ ਹੋਏ ਪ੍ਰੈੱਸ ਕਾਨਫਰਸ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਪੰਜਾਬ ਓਬੀਸੀ ਮੋਰਚਾ ਦੇ ਜਨਰਲ ਸਕੱਤਰ ਕਨਵਰਦੀਪ ਮੰਜ਼ਿਲ ਤੇ ਪੰਜਾਬ ਭਾਜਪਾ ਮੀਡੀਆ ਸੈਲ ਦੀ ਮੁਖੀ ਵਿਨੀਤ ਜੋਸ਼ੀ ਵੀ ਹਾਜ਼ਰ ਸਨ।
ਇਸ ਮੌਕੇ ਐੱਸਐੱਸ ਚੈਨੀ ਨੇ ਦੱਸਿਆ ਕਿ ਕਲਕੱਤਾ ਹਾਈਕੋਰਟ ਨੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਵੱਲੋਂ ਤੁਸ਼ਟੀਕਰਨ ਦੀ ਰਾਜਨੀਤੀ ਤਹਿਤ ਮੁਸਲਮਾਨ ਭਾਈਚਾਰੇ ਨੂੰ ਜਾਰੀ ਕੀਤੇ ਗਏ ਓਬੀਸੀ ਸਰਟੀਫਿਕੇਟ ਰੱਦ ਕਰਨ ਦਾ ਫੈਸਲਾ ਅਸਲ ਚ ਇੰਡੀਆ ਅਲਾਇੰਸ ਦੀਆਂ ਭਾਈਵਾਲ ਤ੍ਰਿਣਮੂਲ ਕਾਂਗਰਸ, ਆਲ ਇੰਡੀਆ ਕਾਂਗਰਸ ਪਾਰਟੀ ਤੇ ਆਪ ਲਈ ਇੱਕ ਸਬਕ ਹੈ, ਜੋ ਆਨੇ ਬਹਾਨੇ ਮੁਸਲਮਾਨ ਭਾਈਚਾਰੇ ਦੀ ਵੋਟ ਬੈਂਕ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਓਬੀਸੀ ਕੈਟਾਗਰੀ ਦਾ ਕਾਰਡ ਖੇਡਦੀਆਂ ਹਨ।
ਚੈਨੀ ਨੇ ਕਿਹਾ ਕਿ ਇਸ ਨਾਲ ਦੁਸ਼ਟੀ ਕਰਨ ਦੀ ਰਾਜਨੀਤੀ ਉੱਤੇ ਅਦਾਲਤੀ ਰੋਕ ਲੱਗੀ ਹੈ ਕਿਉਂ ਜੋ ਇੰਡੀਆ ਅਲਾਇਸ ਦੀਆਂ ਗੱਠਜੋੜ ਸਿਆਸੀ ਪਾਰਟੀਆਂ
ਦਲਿਤਾਂ, ਓਬੀਸੀ ਤੇ ਆਦਿਵਾਸੀਆਂ ਦੇ ਹੱਕ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀਆਂ ਹਨ।
ਇਸ ਮੌਕੇ ਪੰਜਾਬ ਭਾਜਪਾ ਓਬੀਸੀ ਮੋਰਚਾ ਦੇ ਜਨਰਲ ਸਕੱਤਰ ਕਨਵਰਦੀਪ ਮੰਜ਼ਿਲ ਨੇ ਕਿਹਾ ਕਿ ਜਦੋਂ ਤਕ ਭਾਜਪਾ ਹੈ, ਉਹ ਦਲਿਤਾਂ, ਓਬੀਸੀ ਤੇ ਆਦਿਵਾਸੀਆਂ ਦੇ ਅਧਿਕਾਰਾਂ ਦੀ ਪ੍ਰਵਾਹ ਨਹੀਂ ਕਰੇਗੀ।
ਕਿਸੇ ਨੂੰ ਵੀ ਓਬੀਸੀ ਭਾਈਚਾਰੇ ਦੇ ਹੱਕਾਂ ਡਕੈਤੀ ਨਹੀਂ ਕਰਨ ਦਿਆਂਗੇ।
ਕਨਵਰਦੀਪ ਨੇ ਕਿਹਾ ਕਲਕੱਤਾ ਹਾਈ ਕੋਰਟ ਨੇ ਕਿਹਾ ਕਿ ਸੀਐਮ ਮਮਤਾ ਬੈਨਰਜੀ ਨੇ ਬਿਨਾਂ ਕੋਈ ਸਰਵੇਖਣ ਕੀਤੇ 118 ਮੁਸਲਿਮ ਜਾਤੀਆਂ ਨੂੰ ਓਬੀਸੀ ਕੈਟਾਗਰੀ ਦੇ ਕਾਰਡ ਵੰਡੇ ਹਨ।
ਸਾਰੇ ਮੁਸਲਮਾਨਾਂ ਨੂੰ ਸਿੱਧੇ ਤੌਰ 'ਤੇ ਓਬੀਸੀ ਸ਼੍ਰੇਣੀ ਚ ਸ਼ਾਮਲ ਕਰਕੇ ਰਾਖਵੇਂਕਰਨ ਦਾ ਲਾਭ ਦਿੱਤਾ, ਜੋ ਕਿ ਸੰਵਿਧਾਨ ਦੀ ਮੂਲ ਭਾਵਨਾ ਦੀ ਪੂਰੀ ਤਰ੍ਹਾਂ ਉਲੰਘਣਾ ਸੀ।
ਕਨਵਰਦੀਪ ਮੰਜ਼ਿਲ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਪੰਜਾਬ ਚ ਵਸਦੀਆਂ ਪੱਛੜੀਆਂ ਸ਼੍ਰੇਣੀਆਂ ਦੇ ਨਾਗਰਿਕਾਂ ਨੂੰ ਉਨਾਂ ਦੇ ਸੰਵਿਧਾਨਿਕ ਹੱਕਾਂ ਤੋਂ ਵਾਂਝੇ ਕਰਨ ਤੋਂ ਗੁਰੇਜ ਕਰੇ, ਕਿਉਂ ਜੋ ਸੂਬੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਸਿਆਸੀ ਗੱਠਜੋੜ ਤਹਿਤ ਲੋਕ ਸਭਾ ਚੋਣਾਂ ਲੜ ਰਹੀਆਂ ਹਨ। ਇਸ ਲਈ ਪੰਜਾਬ ਦੇ ਪੱਛੜੀਆਂ ਸ਼੍ਰੇਣੀਆਂ ਦੇ ਵਰਗਾਂ ਦੇ ਲੋਕਾਂ ਨੂੰ ਕਾਂਗਰਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਤੋਂ ਵੀ ਚੌਕਸ ਰਹਿਣ ਦੀ ਲੋੜ ਹੈ, ਤਾਂ ਜੋ ਉਹਨਾਂ ਦੇ ਸੰਵਿਧਾਨਿਕ ਹੱਕ ਸੁਰੱਖਿਅਤ ਰਹਿਣ।
ਇਸ ਮੌਕੇ ਪੰਜਾਬ ਭਾਜਪਾ ਮੀਡੀਆ ਸੈਲ ਦੇ ਮੁਖੀ ਵਿਨਿਤ ਜੋਸ਼ੀ ਨੇ ਕਿਹਾ ਕਿ
ਇੰਡੀਆ ਅਲਾਇੰਸ ਦੀ ਭਾਈਵਾਲ ਤ੍ਰਿਣੀਮੂਲ ਕਾਂਗਰਸ ਦੀ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛੜੀਆਂ ਸ਼੍ਰੇਣੀਆਂ ਦੇ ਅਧਿਕਾਰਾਂ 'ਤੇ ਡਾਕਾ ਮਾਰਿਆ ਤੇ ਸੂਬੇ ਦੀ ਮੁਸਲਮਾਨ ਭਾਈਚਾਰੇ ਨੂੰ ਖੁਸ਼ ਕਰਨ ਲਈ ਪੱਛੜੀਆਂ ਸ਼੍ਰੇਣੀਆਂ, ਦਲਿਤਾਂ ਤੇ ਆਦਿਵਾਸੀਆਂ ਦੇ ਹੱਕਾਂ ਪੱਛੜੀਆਂ ਸ਼੍ਰੇਣੀਆਂ ਦਲਿਤਾਂ ਅਤੇ ਆਦਵਾਸੀਆਂ ਨੂੰ ਉਨਾਂ ਦੇ ਸੰਵਿਧਾਨਿਕ ਹੱਕਾਂ ਤੋਂ ਵਾਂਝਿਆਂ ਕੀਤਾ।
ਅੰਤ ਚ ਪੰਜਾਬ ਭਾਜਪਾ ਦੇ ਸੂਬਾਈ ਬੁਲਾਰੇ ਐਸਐਸ ਚੈਨੀ, ਭਾਜਪਾ ਪੰਜਾਬ ਓਬੀਸੀ ਮੋਰਚਾ ਦੇ ਜਨਰਲ ਸਕੱਤਰ ਕਨਵਰਦੀਪ ਮੰਜ਼ਿਲ ਤੇ ਪੰਜਾਬ ਭਾਜਪਾ ਮੀਡੀਆ ਸੈਲ ਦੀ ਮੁਖੀ ਵਿਨੀਤ ਜੋਸ਼ੀ ਨੇ ਪੰਜਾਬ ਚ ਓਬੀਸੀ ਭਾਈਚਾਰੇ ਦੇ ਹੱਕਾਂ ਨੂੰ ਭਾਜਪਾ ਦੇ ਝੰਡੇ ਤਹਿਤ ਸੁਰੱਖਿਅਤ ਰੱਖਣ ਦਾ ਪ੍ਰਣ ਲਿਆ।
Powered by Froala Editor
India-Bloc-Cong-aap-Will-Follow-Mamata-Banerjee-To-Trim-Obc-Quota-For-Muslims-Bjp