ਮੈਂ ਹੈਰਾਨ ਹਾਂ ਕਿ ਜਿਹੜਾ ਬੰਦਾ ਕਿਸਾਨੀ ਦੀ ਆਮਦਨੀ ਵਧਾਉਣ ਦੀ ਗੱਲ ਕਰਦਾ ਹੈ, ਉਸ ਦੇ ਘਰ ਦੇ ਬਾਹਰ ਘਿਰਾਓ ਲਈ ਇਹ ਲੋਕ ਉੱਠ ਖੜੇ ਹੁੰਦੇ ਹਨ।
ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਸਾਨ ਦੇ ਪ੍ਰਦਰਸ਼ਨ ’ਤੇ ਟਿੱਪਣੀ ਕਰਦਿਆਂ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਕਿਸਾਨ ਪਰਿਵਾਰ ਦਾ ਹਾਂ, ਜੋ ਅਸਲੀ ਕਿਸਾਨ ਹਨ ਉਹ ਸਾਡੇ ਭਰਾ ਹਨ l ਪਰ ਕੁਝ ਲੋਕ ਕਿਸਾਨ ਜਥੇਬੰਦੀਆਂ ਦੇ ਨਾਂ ’ਤੇ ਨੇਤਾਗਿਰੀ ਚਮਕਾਉਣ ਲਈ ਅਜਿਹਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਅਖੌਤੀ ਜਥੇਬੰਦੀਆਂ ਤੋਂ ਡਰਨ ਵਾਲਾ ਬਿਲਕੁਲ ਨਹੀਂ ਹਾਂ। ਮੇਰਾ ਪਿਛੋਕੜ ਕੁਰਬਾਨੀ ਵਾਲੇ ਪਰਿਵਾਰ ਨਾਲ ਹੈ ਇਹ ਸਭ ਤੁਸੀਂ ਭਲੀਭਾਂਤ ਜਾਣਦੇ ਹੋ । ਕੇਵਲ ਆਪਣੀ ਲੀਡਰੀ ਚਮਕਾਉਣ ਲਈ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਇਹ ਇਹਨਾਂ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ। ਇਹ ਲੋਕ ਇਹ ਭੁੱਲ ਜਾਣ ਕਿ ਸਮੁੰਦਰੀ ਪਰਿਵਾਰ ਨੂੰ ਤੁਸੀਂ ਡਰਾ ਲਉਗੇ। ਹਾਂ ਜੇਕਰ ਮੁੱਦਿਆਂ ’ਤੇ ਗੱਲ ਕਰਨੀ ਹੈ ਤਾਂ ਮੈਂ ਹਮੇਸ਼ਾਂ ਤਿਆਰ ਹਾਂ
ਸੰਧੂ ਸਮੁੰਦਰੀ ਨੇ ਕਿਹਾ, ਮੈਂ ਕਿਸਾਨਾਂ ਦੇ ਵਿਸ਼ੇ ਉੱਤੇ ਬਿਲਕੁਲ ਸਪਸ਼ਟ ਹਾਂ, ਮੈਂ ਕਿਸਾਨਾਂ ਦੀ ਆਮਦਨ ਵਧਾਉਣ ’ਚ ਵਿਸ਼ਵਾਸ ਰੱਖਦਾ ਹਾਂ। ਇਹ ਆਮਦਨੀ ਇੰਡਸਟਰੀ ਵਧਾਵੇ, ਕੋਆਪਰੇਟਿਵ ਜਾਂ ਫਿਰ ਯੂਨੀਅਨ ਵਧਾਵੇ, ਮੈਂ ਸਵਾਗਤ ਕਰਾਂਗਾ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਬੰਦਾ ਕਿਸਾਨੀ ਦੀ ਆਮਦਨੀ ਵਧਾਉਣ ਦੇ ਉੱਤੇ ਗੱਲ ਕਰਦਾ ਹੈ, ਉਸ ਦੇ ਘਰ ਦੇ ਬਾਹਰ ਘਿਰਾਓ ਲਈ ਇਹ ਲੋਕ ਉੱਠ ਖੜੇ ਹੁੰਦੇ ਹਨ। ਪਰ ਕੀ ਅੱਜ ਤੱਕ ਇਹਨਾਂ ਵਿੱਚੋਂ ਕਿਸੇ ਨੇ ਵੀ ਮੌਜੂਦਾ ਐਮਪੀ ਨੂੰ ਇਹ ਪੁੱਛਿਆ, ਜੋ ਪਿਛਲੇ ਅੱਠ ਸਾਲ ਤੋਂ ਐਗਰੀਕਲਚਰ ਕਮੇਟੀ ਦੇ ਮੈਂਬਰ ਹੁੰਦਿਆਂ ਉਨ੍ਹਾਂ ਨੇ ਕਿਸਾਨਾਂ ਲਈ ਕੁਛ ਕੀਤਾ? ਧਰਨੇ ਦੇ ਉੱਤੇ ਤਾਂ ਬਹਿ ਜਾਣਗੇ ਪਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣਗੇ, ਐੱਮ ਪੀ ਸਾਹਿਬ ਸੱਤ ਕੇਂਦਰੀ ਯੋਜਨਾ ਤਹਿਤ ਕਿਸੇ ਇਕ ਵੀ ਪਿੰਡ ਨੂੰ ਅਪਣਾਇਆ ਹੋਵੇ? ਜਦੋਂ ਮੈਂ ਮਜੀਠੇ ਜਾਂਦਾ ਹਾਂ ਤਾਂ ਬਿਕਰਮ ਮਜੀਠੇ ਨੂੰ ਇਸ ਬਾਰੇ ਪਤਾ ਹੁੰਦਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਉੱਥੇ ਨਸ਼ੇ ਕਿਵੇਂ ਵਿਕ ਰਹੇ ਹਨ। ਨੌਜਵਾਨ ਬੱਚੇ ਨਸ਼ਿਆਂ ਨਾਲ ਮਰ ਰਹੇ ਹਨ । ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਕਿ ਕੱਲ੍ਹ ਮੈਂ ਮਜੀਠੇ ਦੇ ਇੱਕ ਪਿੰਡ ਵਿੱਚ ਇੱਕ ਐਸੀ ਪਰਿਵਾਰ ਦੇ ਕੋਲ ਅਫ਼ਸੋਸ ਕਰਨ ਗਿਆ ਜਿਨ੍ਹਾਂ ਦਾ ਨੌਜਵਾਨ ਲੜਕਾ ਨਸ਼ਿਆਂ ਕਾਰਨ ਮਾਰਿਆ ਗਿਆ ਸੀ, ਉੱਥੇ ਵੀ ਇਨ੍ਹਾਂ ਕੁਝ ਲੋਕਾਂ ਨੇ ਮੇਰਾ ਵਿਰੋਧ ਕੀਤਾ ਜਦੋਂ ਕਿ ਉਹਨਾਂ ਦਾ ਫ਼ਰਜ਼ ਸੀ ਕਿ ਉਹ ਉਸ ਪੀੜਤ ਪਰਿਵਾਰ ਨੂੰ ਮਿਲ ਕੇ ਉਹਨਾਂ ਦਾ ਦੁੱਖ ਵੰਡਾਉਣ ਦਾ।
ਮੈਂ ਕਿਸਾਨਾਂ ਨੂੰ ਹਰ ਰੋਜ਼ ਮਿਲਦਾ ਹਾਂ, ਜਦੋਂ ਮੈਂ ਸਰਹੱਦੀ ਪਿੰਡਾਂ ’ਚ ਗਿਆ ਤਾਂ ਉੱਥੇ ਮੈਨੂੰ ਕਿਸਾਨਾਂ ਵੱਲੋਂ ਕੰਡਿਆਲੀਆਂ ਤਾਰਾਂ ਸੰਬੰਧੀ ਸਮੱਸਿਆਵਾਂ ਦੀ ਗੱਲ ਕੀਤੀ, ਮੈਂ ਉਨ੍ਹਾਂ ਸਮੱਸਿਆ ਨੂੰ ਢੁਕਵੇਂ ਮੰਚ ’ਤੇ ਉਠਾਇਆ ਤੇ ਮਸਲਾ ਹੱਲ ਕਰਾਇਆ। ਜਿਹੜਾ ਵੀ ਕੋਈ ਕਿਸਾਨ ਭਰਾ ਸਮੱਸਿਆ ਲੈ ਕੇ ਆਉਂਦਾ ਹੈ ਮੈਂ ਉਸ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ । ਪਰ ਇਹ ਜੋ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ, ਇਹ ਲੀਡਰੀ ਚਮਕਾਉਣ ਲਈ ਸਿਆਸਤ ਕਰ ਰਹੀਆਂ ਹਨ। ਲੋਕਾਂ ਨੂੰ ਪਰੇਸ਼ਾਨ ਕਰਦੇ ਹਨ। ਅਸਲ ਕਿਸਾਨ ਖੇਤਾਂ ’ਚ ਕੰਮ ਕਰ ਰਹੇ ਹਨ। ਇਹ ਜੋ ਮਜ਼ਦੂਰਾਂ ਦੇ ਨਾਮ ’ਤੇ ਸਿਆਸਤ ਕਰ ਦੇ ਹਨ, ਇਨ੍ਹਾਂ ਲੋਕਾਂ ਨੇ ਕਦੀ ਵੀ ਐਸ ਸੀ ਭਾਈਚਾਰੇ ਤੋਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਜਾਣਦੀ ਵੀ ਕੋਸ਼ਿਸ਼ ਨਹੀਂ ਕੀਤੀ। ਮੈਂ ਆਪਣੇ ਮਕਸਦ ਅਤੇ ਇਰਾਦੇ ਵਿੱਚ ਸਪਸ਼ਟ ਹਾਂ। ਮੈਂ ਅੰਮ੍ਰਿਤਸਰ ਦਾ ਵਿਚੋਲਾ ਬਣਨ ਨੂੰ ਤਿਆਰ ਹਾਂ। ਅੰਮ੍ਰਿਤਸਰ ਦੇ ਕਿਸਾਨਾਂ ਦੀਆਂ ਆਮਦਨੀਆਂ ਵਧਣੀਆਂ ਚਾਹੀਦੀਆਂ ਹਨ। ਇੱਥੇ ਅਸੀਂ ਫਲ਼ ਫਰੂਟ ਉਗਾਉਂਦੇ ਹਾਂ। ਇਨ੍ਹਾਂ ਨੂੰ ਕਾਰਗੋ ਰਾਹੀਂ ਐਕਸਪੋਰਟ ਕਰਨ ਦੀ ਮੈਂ ਗਲ ਕੀਤੀ, ਹੁਣ ਤਿੰਨ ਦਿਨ ਪਹਿਲਾਂ ਲੂਲੂ ਗਰੁੱਪ ਨੇ ਇਥੇ ਆਪਣਾ ਕਾਰੋਬਾਰ ਸਥਾਪਿਤ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੋਈ ਹੈ। ਮੈਂ ਪਰਾਲੀ ਦੇ ਹੱਲ ਬਾਰੇ ਦੱਸਿਆ ਪਰ ਕਿਸੇ ਨੇ ਵੀ ਹਨੀਵੈਲ ਕੰਪਨੀ ਜੋ ਪਰਾਲੀ ਤੋਂ ਜਹਾਜ਼ਾਂ ਦਾ ਈਂਧਨ ਤਿਆਰ ਕਰਦੇ ਹਨ, ਉਨ੍ਹਾਂ ਨਾਲ ਸੰਪਰਕ ਕੀਤੀ? ਮੈਂ ਕਿਸੇ ਵੀ ਕਿਸਾਨ ਭਰਾ ਨੂੰ ਮਿਲਣ ਤੋਂ ਇਨਕਾਰ ਨਹੀਂ ਕੀਤਾ। ਮੈਂ ਰੋਜ਼ਾਨਾ ਹੀ ਉਹਨਾਂ ਨੂੰ ਮਿਲਦਾ ਹਾਂ ਤੇ ਆਪਣਾ ਵਿਜ਼ਨ ਉਹਨਾਂ ਨੂੰ ਦੱਸਦਾ ਹਾਂ । ਜੇਕਰ ਕਿਸੇ ਨੇ ਸੰਜੀਦਗੀ ਨਾਲ ਗੱਲ ਕਰਨੀ ਹੈ ਤਾਂ ਮੈਂ ਉਸ ਦਾ ਸਵਾਗਤ ਕਰਾਂਗਾ । ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਕਿਸਾਨਾਂ ਦੀ ਫ਼ਸਲ ਐਮਐਸਪੀ ’ਤੇ ਖ਼ਰੀਦ ਰਹੀ ਹੈ। ਸਬਸਿਡੀ ਵੀ ਦਿੱਤੀ ਜਾ ਰਹੀ ਹੈ, ਖਾਦ ਦੇ ਇਕ ਤੋੜੇ ਉੱਤੇ ਹੀ 2280 ਰੁਪੈ ਸਬਸਿਡੀ ਦਿੱਤੀ ਜਾ ਰਹੀ ਹੈ।
ਸੰਧੂ ਸਮੁੰਦਰੀ ਨੇ ਕਿਹਾ ਕਿ ਮੈਂ ਸਥਾਨਕ ਮੁੱਦਿਆਂ ਨੂੰ ਅੰਤਰਰਾਸ਼ਟਰੀ ਸੰਪਰਕ ਅਤੇ ਪਹੁੰਚ ਸਦਕਾ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਕੂੜਾ ਡੰਪ ’ਤੇ ਗਿਆ ਤਾਂ ਐਨ ਆਰ ਆਈ ਭਰਾਵਾਂ ਨੇ ਨੋਟਿਸ ਲਿਆ , ਉਨ੍ਹਾਂ ਦਾ ਵਫ਼ਦ ਆਇਆ ਉਨ੍ਹਾਂ ਡੰਪ ਦਾ ਮੁਆਇਨਾ ਕੀਤਾ, ਮੈਡੀਕਲ ਕੈਪ ਲਾਈਟਾਂ। ਹੁਣ ਉਹ ਨਵੀਂ ਤਕਨੀਕ ਨਾਲ ਇਸ ’ਤੇ ਕਾਬੂ ਪਾਉਣਗੇ।
ਆਪ ਮੰਤਰੀ ਦੀ ਇਕ ਅਸ਼ਲੀਲ ਵੀਡੀਓ ਬਾਰੇ ਪੁੱਛੇ ਜਾਣ’ਤੇ ਸੰਧੂ ਸਮੁੰਦਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਸਾਫ਼ ਸੁਥਰੀ ਹੋਣ ਦਾ ਦਿਖਾਵਾ ਕਰਦੇ ਹਨ। ਪਰ ਅਜਿਹੀਆਂ ਵੀਡੀਓਜ਼ ਉਨ੍ਹਾਂ ਦੇ ਕਰੈਕਟਰ ਅਤੇ ਨੈਤਿਕ ਦਾ ਦਾ ਪਤਾ ਦਸ ਰਹੇ ਹਨ।
ਉਨ੍ਹਾਂ ਅੰਮ੍ਰਿਤਸਰ ਦੇ ਵਿਕਾਸ ਲਈ ਇੱਕਜੁੱਟ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਭਾਜਪਾ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ।
Powered by Froala Editor
Bjp-Candidate-From-Amritsar-Taranjit-Singh-Sandhu-Samundri-Farmer-Protest-Is-Motivated-By-Politics
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)