ਲੰਘੀ 24ਮਈ ਨੂੰ ਸਰਹਿੰਦ ਨਹਿਰ ਕਿਨਾਰੇ ਵਾਪਰੇ ਭਿਆਨਕ ਸਡ਼ਕ ਹਾਦਸੇ ਵਿਚ 4 ਸ਼ਰਧਾਲੂਆਂ ਦੀ ਮੌਤ ਨਾਲ ਛਾਈ ਸੋਗ ਦੀ ਲਹਿਰ ’ਚੋਂ ਲੋਕ ਅਜੇ ਉੱਭਰੇ ਹੀ ਨਹੀਂ ਸਨ ਕਿ ਫਿਰ ਦੇਰ ਰਾਤ ਇਸ ਸਡ਼ਕ ਉੱਪਰ ਇੱਕ ਹੋਰ ਦਰਦਨਾਕ ਸਡ਼ਕ ਹਾਦਸਾ ਵਾਪਰ ਗਿਆ ਜਿਸ ਵਿਚ ਨੌਜਵਾਨ ਨਿਖਿਲ ਸ਼ਰਮਾ (23) ਵਾਸੀ ਨੂਰਪੁਰ ਬੇਦੀ ਦੀ ਮੌਤ ਹੋ ਗਈ ਜਦਕਿ ਉਸਦਾ ਇੱਕ ਸਾਥੀ ਅਕਾਸ਼ਦੀਪ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਿਖਿਲ ਸ਼ਰਮਾ ਜੋ ਕਿ ਰੈਡੀਮੇਡ ਦੀ ਦੁਕਾਨ ਕਰਦਾ ਹੈ ਜੋ ਕੱਲ੍ਹ ਆਪਣੇ ਸਾਥੀ ਅਕਾਸ਼ਦੀਪ ਨਾਲ ਕਾਰ ’ਤੇ ਸਵਾਰ ਹੋ ਕੇ ਲੁਧਿਆਣਾ ਵਿਖੇ ਦੁਕਾਨ ਦਾ ਸਮਾਨ ਖਰੀਦਣ ਜਾ ਰਹੇ ਸਨ। ਰਾਤ ਕਰੀਬ 9 ਵਜੇ ਜਦੋਂ ਉਹ ਰੋਪਡ਼ ਤੋਂ ਸਰਹਿੰਦ ਨਹਿਰ ਕਿਨਾਰੇ ਬਣੀ ਸਡ਼ਕ ’ਤੇ ਜਦੋਂ ਪਵਾਤ ਪੁਲ ਨੇਡ਼੍ਹੇ ਪੁੱਜੇ ਤਾਂ ਇੱਕ ਟ੍ਰੈਕਟਰ-ਟਰਾਲੀ ਜਿਸ ਵਿਚ ਲੱਕਡ਼ ਭਰੀ ਹੋਈ ਸੀ ਅਤੇ ਉਨ੍ਹਾਂ ਦੀ ਕਾਰ ਉਸਦੇ ਪਿੱਛੇ ਜਾ ਟਕਰਸਾਈ। ਇਸ ਟ੍ਰੈਕਟਰ-ਟਰਾਲੀ ਵਿਚ ਲੱਕਡ਼ ਬਾਹਰ ਤੱਕ ਭਰੀ ਹੋਈ ਸੀ ਅਤੇ ਪਿੱਛੇ ਕੋਈ ਵੀ ਰਿਫਲੈਕਟਰ ਨਹੀਂ ਲੱਗਿਆ ਸੀ। ਟ੍ਰੈਕਟਰ-ਟਰਾਲੀ ਚਾਲਕ ਨੇ ਇੱਕਦਮ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਪਿੱਛੋਂ ਆ ਰਹੀ ਨਿਖਿਲ ਸ਼ਰਮਾ ਦੀ ਕਾਰ ਇਸ ਨਾਲ ਟਕਰਾ ਗਈ। ਇਸ ਹਾਦਸੇ ਵਿਚ ਨਿਖਿਲ ਸ਼ਰਮਾ ਤੇ ਉਸਦੇ ਨਾਲ ਬੈਠਾ ਸਾਥੀ ਅਕਾਸ਼ਦੀਪ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਲਿਆਂਦਾ ਗਿਆ। ਇਲਾਜ ਦੌਰਾਨ ਡਾਕਟਰਾਂ ਨੇ ਨਿਖਿਲ ਸ਼ਰਮਾ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਜਦਕਿ ਅਕਾਸ਼ਦੀਪ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗਡ਼੍ਹ ਰੈਫ਼ਰ ਕਰ ਦਿੱਤਾ ਗਿਆ। ਮਾਛੀਵਾਡ਼ਾ ਪੁਲਸ ਵਲੋਂ ਮ੍ਰਿਤਕ ਨਿਖਿਲ ਸ਼ਰਮਾ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾ ਨੂੰ ਸੌਂਪ ਦਿੱਤਾ ਗਿਆ ਅਤੇ ਟ੍ਰੈਕਟਰ-ਟਰਾਲੀ ਨੂੰ ਕਬਜ਼ੇ ’ਚ ਕਰ ਉਸਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)