ਬਰੇਟਾ ਨਗਰ ਕੌਂਸਲ ਦੇ ਆਏ ਚੋਣ ਨਤੀਜਿਆਂ ਵਿੱਚ ਵਾਰਡ ਨੰਬਰ 1 ਤੋਂ ਸਰਬਜੀਤ ਕੌਰ, 2 ਤੋਂ ਆਮ ਆਦਮੀ ਪਾਰਟੀ ਦੇ ਸੰਦੀਪ ਸਿੰਘ, 3 ਤੋਂ ਸਰੀਤਾ ਗੁਪਤਾ, 4 ਤੋਂ ਵਿਕਾਸ ਕੁਮਾਰ ਮਿੱਤਲ, 5 ਤੋਂ ਅਭਿਤਾਸ਼ ਗੋਇਲ, 6 ਤੋਂ ਜੁਗਰਾਜ ਸਿੰਘ ਕਾਲਾ, 7 ਤੋਂ ਅਮਰਜੀਤ ਦੇਵੀ, 8 ਤੋਂ ਗਗਨਦੀਪ ਸਿੰਘ, 9 ਤੋਂ ਗਗਨਦੀਪ ਕੌਰ, 10 ਤੋਂ ਲਖਵਿੰਦਰ ਕੁਮਾਰ ਲੱਕੀ, 11 ਤੋਂ ਆਮ ਆਦਮੀ ਪਾਰਟੀ ਦੇ ਸੰਦੀਪ ਕੌਰ, 12 ਤੋਂ ਮਨਪ੍ਰੀਤ ਕੌਰ ਅਤੇ ਵਾਰਡ ਨੰਬਰ 13 ਤੋਂ ਕੈਪਟਨ ਅੰਮ੍ਰਿਤਪਾਲ ਸਿੰਘ ਜੇਤੂ ਰਹੇ ਹਨ।ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ 6 ਉਮੀਦਵਾਰਾਂ ਵਿਚੋਂ 2 ਜੇਤੂ ਰਹੇ ਹਨ।ਬਾਕੀ 11 ਵਾਰਡਾਂ ਵਿੱਚ ਆਜਾਦ ਉਮੀਦਵਾਰਾਂ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ।