ਕਾਂਗਰਸ ਪਾਰਟੀ ਵੱਲੋਂ ਜਗਰਾਓ ਨਗਰ ਕੌਂਸਲ ਦੀਆਂ ਚੋਣਾਂ ਵਾਸਤੇ ਉਮੀਦਵਾਰਾਂ ਦਾ ਐਲਾਨ
May14,2026
| Rajesh Jain / Bhagwan Bhangu | Jagraon
ਜਗਰਾਓ ਨਗਰ ਕੌਂਸਲ ਦੀ ਚੋਣਾਂ ਵਾਸਤੇ ਕਾਂਗਰਸ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਅਬਜਰਵਰ ਪਵਨ ਦੀਵਾਨ ਵੱਲੋਂ ਅੱਜ ਜਗਰਾਉਂ ਵਿਖੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਸੀਨੀਅਰ ਆਗੂ ਰਾਜੇਸ਼ਵਰ ਸਿੱਧੂ, ਬਲਾਕ ਸ਼ਹਿਰੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਬਲਾਕ ਦਿਹਾਤੀ ਦੇ ਪ੍ਰਧਾਨ ਨਵਦੀਪ ਸਿੰਘ ਗਰੇਵਾਲ ਦੀ ਮੌਜੂਦਗੀ ਵਿੱਚ ਪ੍ਰੈਸ ਕਾਨਫਰਸ ਦੌਰਾਨ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਵਨ ਦੀਵਾਨ ਨੇ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਗਰਾਓ ਨਗਰ ਕੌਂਸਲ ਚੋਣਾਂ ਵਾਸਤੇ ਵਾਰਡ ਨੰਬਰ 1 ਤੋਂ ਗੁਰਪ੍ਰੀਤ ਕੌਰ (ਜਨਰਲ ਮਹਿਲਾ), ਵਾਰਡ ਨੰਬਰ 2 ਤੋਂ ਅਵਤਾਰ ਸਿੰਘ ਵਿਰਕ (ਜਨਰਲ), ਵਾਰਡ ਨੰਬਰ 3 ਤੋਂ ਰਜਿੰਦਰ ਕੌਰ (ਜਨਰਲ ਮਹਿਲਾ), ਵਾਰਡ ਨੰਬਰ 4 ਤੋਂ ਬਲਵੀਰ ਸਿੰਘ (ਜਨਰਲ), ਵਾਰਡ ਨੰਬਰ 5 ਤੋਂ ਸਰੋਜ ਰਾਣੀ (ਜਨਰਲ ਮਹਿਲਾ), ਵਾਰਡ ਨੰਬਰ 6 ਤੋਂ ਜਰਨੈਲ ਸਿੰਘ (ਐੱਸ.ਸੀ), ਵਾਰਡ ਨੰਬਰ 7 ਤੋਂ ਮਨਜੀਤ ਕੌਰ (ਐੱਸ.ਸੀ ਮਹਿਲਾ), ਵਾਰਡ ਨੰਬਰ 8 ਤੋਂ ਵਿੱਕੀ ਸਿੰਘ (ਐੱਸ.ਸੀ), ਵਾਰਡ ਨੰਬਰ 9 ਤੋਂ ਪਰਮਿੰਦਰ ਕੌਰ (ਐੱਸ.ਸੀ ਮਹਿਲਾ), ਵਾਰਡ ਨੰਬਰ 10 ਤੋਂ ਬਹਾਦਰ ਸਿੰਘ ਜੋਧਾਂ (ਜਨਰਲ), ਵਾਰਡ ਨੰਬਰ 11 ਤੋਂ ਵਿਕਰਮ ਜੱਸੀ (ਬੀ.ਸੀ), ਵਾਰਡ ਨੰਬਰ 13 ਤੋਂ ਅਨੀਤਾ ਰਾਣੀ (ਜਨਰਲ ਮਹਿਲਾ), ਵਾਰਡ ਨੰਬਰ 14 ਤੋਂ ਸੁਖਚੈਨ ਸਿੰਘ ਧਾਲੀਵਾਲ (ਜਨਰਲ), ਵਾਰਡ ਨੰਬਰ 15 ਤੋਂ ਗਗਨ ਸੱਭਰਵਾਲ (ਜਨਰਲ ਮਹਿਲਾ), ਵਾਰਡ ਨੰਬਰ 16 ਤੋਂ ਰਵਿੰਦਰਪਾਲ ਸਿੰਘ (ਜਨਰਲ), ਵਾਰਡ ਨੰਬਰ 17 ਤੋਂ ਸੁਧਾ ਰਾਣੀ (ਜਨਰਲ ਮਹਿਲਾ), ਵਾਰਡ ਨੰਬਰ 18 ਤੋਂ ਪਰਮਜੀਤ ਸਿੰਘ ਲੱਧੜ (ਐਸ.ਸੀ), ਵਾਰਡ ਨੰਬਰ 19 ਤੋਂ ਕਰਮਜੀਤ ਕੌਰ (ਐੱਸ.ਸੀ ਮਹਿਲਾ), ਵਾਰਡ ਨੰਬਰ 20 ਤੋਂ ਜਤਿੰਦਰਪਾਲ (ਜਨਰਲ), ਵਾਰਡ ਨੰਬਰ 21 ਤੋਂ ਕਵਿਤਾ ਰਾਣੀ (ਜਨਰਲ ਮਹਿਲਾ), ਵਾਰਡ ਨੰਬਰ 22 ਤੋਂ ਵਰਿੰਦਰ ਸਿੰਘ ਕਲੇਰ (ਜਨਰਲ) ਅਤੇ ਵਾਰਡ ਨੰਬਰ 23 ਤੋਂ ਗੁਰਮਿੰਦਰ ਕੌਰ ਸੀਵਿਆ (ਜਨਰਲ ਮਹਿਲਾ) ਨੂੰ ਊਮੀਦਵਾਰ ਐਲਾਨਿਆ ਗਿਆ ਹੈ। ਜਦਕਿ ਵਾਰਡ ਨੰਬਰ 12 ਦੇ ਉਮੀਦਵਾਰ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀਆਂ ਮਾੜੀ ਨੀਤੀਆਂ ਤੋਂ ਸਮਾਜ ਦਾ ਹਰ ਵਰਗ ਦੁਖੀ ਹੈ। ਇਹਨਾਂ ਚੋਣਾਂ ਦੌਰਾਨ ਪਾਰਟੀ ਦੇ ਉਮੀਦਵਾਰ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ, ਭਾਰੀ ਵੋਟਾਂ ਨਾਲ ਜਿੱਤ ਹਾਸਿਲ ਕਰਨਗੇ।
Congress-Announced-Jagraon-Nagar-Council-Election-Candidate-