ਇਆਲੀ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਆਉਣ ਨਾਲ ਪਾਰਟੀ ਵਰਕਰਾਂ ਚ ਭਾਰੀ ਉਤਸਾਹ: ਲਵਲੀ

Jun11,2026 | Jagrati Lahar Bureau | Ludhiana

 ਅਕਾਲੀ ਦਲ "ਵਾਰਿਸ ਪੰਜਾਬ ਦੇ" ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ ਨੇ ਕਿਹਾ ਹੈ ਕਿ ਤਿੰਨ ਵਾਰ ਵਿਧਾਇਕ ਅਤੇ ਤਜੁਰਬੇਕਾਰ ਸਿਆਸਤਦਾਨ ਮਨਪ੍ਰੀਤ ਸਿੰਘ ਇਆਲੀ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਵਰਕਰਾਂ ਚ ਭਾਰੀ ਉਤਸਾਹ ਹੈ।  ਉਹਨਾਂ ਨੇ ਇਆਲੀ ਨੂੰ ਮਾਲਵੇ ਦਾ ਨਿਧੜਕ ਯੋਧਾ ਕਰਾਰ ਦਿੰਦੇ ਹੋਏ, ਕਿਹਾ ਕਿ ਕਈ ਵੱਡੀਆਂ ਕੌਮੀ ਪਾਰਟੀਆਂ ਨੂੰ ਛੱਡ ਕੇ ਇਹਨਾਂ ਦੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਸ਼ਾਮਿਲ ਹੋਣ ਨਾਲ ਲੋਕ ਹਿੱਤ ਵਿੱਚ ਪਾਰਟੀ ਦੀ ਨੀਤੀ ਨੂੰ ਹੋਰ ਮਜਬੂਤੀ ਮਿਲੀ ਹੈ।

ਲਵਲੀ ਨੇ ਕਿਹਾ ਕਿ ਇਆਲੀ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਜਿੱਥੇ ਉੱਪਰਲੀਆ ਸਫਾਂ ਵਿੱਚ ਪੰਜਾਬ ਦੀ ਸਿਆਸਤ ਨੇ ਰੰਗ ਬਦਲਿਆ ਹੈ। ਉੱਥੇ ਹੀ, ਪਾਰਟੀ ਵਰਕਰਾਂ ਵਿੱਚ ਇਸ ਗੱਲ ਦਾ ਉਤਸਾਹ ਹੈ ਕਿ ਸਥਾਪਨਾ ਤੋਂ ਕਰੀਬ ਦੋ ਸਾਲਾਂ ਦੇ ਅੰਦਰ ਪਾਰਟੀ ਦੋ ਸੰਸਦ ਮੈਂਬਰ ਅਤੇ ਇੱਕ ਵਿਧਾਇਕ ਬਣ ਗਏ ਹਨ। ਉਹਨਾਂ ਨੇ ਜ਼ੋਰ ਦਿੰਦੇ ਹੋਏ, ਕਿਹਾ ਕਿ ਆਉਂਦੇ ਦਿਨਾਂ ਦੌਰਾਨ ਕਈ ਹੋਰ ਲੋਕ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਸ਼ਾਮਿਲ ਹੁੰਦੇ ਨਜ਼ਰ ਆਉਣਗੇ। ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ਅੰਦਰ ਮੁੱਖ ਮੰਤਰੀ ਵਜੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇਖਣਾ ਚਾਹੁੰਦੇ ਹਨ।

ਇਸ ਤਰ੍ਹਾਂ, ਉਨ੍ਹਾਂ ਨੇ ਸੀਨੀਅਰ ਆਗੂ ਇਆਲੀ ਤੇ ਉਹਨਾਂ ਦੇ ਸਾਥੀਆਂ ਦਾ ਪਾਰਟੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਹੈ ਅਤੇ ਉਮੀਦ ਪ੍ਰਗਟਾਈ ਹੈ ਕਿ ਇਹਨਾਂ ਦਾ ਕਰੀਬ 25 ਸਾਲਾਂ ਦਾ ਸਿਆਸੀ ਤਜੁਰਬਾ ਪਾਰਟੀ ਨੂੰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

Ayali-s-Joining-Akali-Dal-Waris-Punjab-De-Has-Generated-Tremendous-Enthusiasm-Among-Party-Workers-Lovely



TOP HEADLINES


*ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਮਾਨਸੂਨ
ਐਸਆਈਟੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਸਾਬਕਾ ਜਥੇਦਾਰ ਗਿਆਨੀ ਰਘਬ
*ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹ
ਪੰਜਾਬ ਵਿੱਚ ਖੜਗੇ, ਰਾਹੁਲ ਦੀ ਅਗਵਾਈ ਹੇਠ ਚੋਣਾਂ ਲੜੇਗੀ ਕਾਂਗਰਸ
ਪਦਮਜੀਤ ਸਿੰਘ ਮਹਿਤਾ ਲਗਾਤਾਰ ਦੂਜੀ ਵਾਰ ਚੁਣੇ ਗਏ ਨਗਰ ਨਿਗਮ ਬਠਿ
ਇਆਲੀ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਆਉਣ ਨਾਲ ਪਾਰਟੀ ਵਰਕ
*ਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ
*ਬਠਿੰਡਾ ਵਿੱਚ 140 ਕੁਇੰਟਲ ਗ਼ੈਰ-ਕਾਨੂੰਨੀ ਖਾਦ ਜ਼ਬਤ; ਮਹਾਰਾਸ਼
*ਤਰੱਕੀ ਮਾਮਲਿਆਂ ‘ਚ ਹੱਕਦਾਰਾਂ ਨੂੰ ਨਿਆਂ ਦੇਣ ਲਈ ਰੋਸਟਰ ਰਜਿਸਟ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਰਮਚਾਰੀਆਂ ਦੇ ਲੰਬਿਤ ਮ
*ਅੰਮ੍ਰਿਤਸਰ ‘ਚ 30 ਕਿਲੋ ਹੈਰੋਇਨ ਬਰਾਮਦ; ਦੋ ਨਾਬਾਲਗਾਂ ਸਮੇਤ ਛ
ਲੁਧਿਆਣਾ ਵਿੱਚ ਵੱਡੇ ਜੀ.ਐਸ.ਟੀ ਧੋਖਾਧੜੀ ਰੈਕਟ ਦਾ ਪਰਦਾਫਾਸ਼, 2
*ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਭਰ ਦੀਆਂ ਅਣਅਧਿਕਾਰਤ ਕਲੋਨੀਆਂ
*ਨਗਰ ਨਿਗਮ ਨੇ 62 ਦਿਨਾਂ ਵਿੱਚ 7500 ਟਨ ਗੋਹਾ ਬੁੱਢੇ ਦਰਿਆ ਵਿੱ
*ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨ
*ਭਗਵੰਤ ਮਾਨ ਸਰਕਾਰ ਕਰਮਚਾਰੀਆਂ, ਮਜ਼ਦੂਰਾਂ ਅਤੇ ਹਾਸ਼ੀਏ 'ਤੇ ਮੌ
*ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਦੀਕਸ਼ਾ ਸ਼ਰਮਾ ਦ
ਮੇਅਰ ਬਣਦਿਆਂ ਹੀ ਐਕਸ਼ਨ ਵਿੱਚ ਆਏ ਸਰਬਜੀਤ ਸਿੰਘ ਸਮਾਣਾ ਫੇਜ਼ 1
*ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਤਸਕਰੀ ਦੇ ਵਿੱਤੀ ਢਾਂਚੇ ਨੂੰ ਨਿਸ਼ਾਨ
*ਹਰਦੀਪ ਸਿੰਘ ਮੁੰਡੀਆਂ ਨੇ 48 ਜ਼ਿਲ੍ਹਾ ਸਿਸਟਮ ਮੈਨੇਜਰਾਂ ਅਤੇ ਸ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50369156

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us