ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੁੱਕਿਆ ਦੇਸ਼ ਅੰਦਰ ਫਰਟੀਲਾਈਜ਼ਰ ਦੀ ਆਮਦ ਦਾ ਮੁੱਦਾ
Mar27,2026
| Jagrati Lahar Bureau | Chandigarh/ New Delhi
ਪੁੱਛਿਆ: ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ ਦੇ ਮਦਦ ਨਾਲ ਜਦ ਸਰਕਾਰ ਦੀਆਂ ਕੀ ਹਨ ਤਿਆਰੀਆਂ
ਚੰਡੀਗੜ੍ਹ/ਨਵੀਂ ਦਿੱਲੀ, 27 ਮਾਰਚ: ਈਰਾਨ ਅਤੇ ਇਜਰਾਇਲ-ਅਮਰੀਕਾ ਵਿਚਾਲੇ ਚੱਲ ਰਹੇ ਯੁੱਧ ਦੇ ਮੱਦੇਨਜਰ ਦੇਸ਼ ਅੰਦਰ ਫਰਟੀਲਾਈਜ਼ਰ ਦੀ ਆਮਦ ਨੂੰ ਲੈ ਕੇ ਚਿੰਤਾ ਜਾਹਿਰ ਕਰਦੇ ਹੋਏ, ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਕੇਂਦਰ ਸਰਕਾਰ ਤੋਂ ਸਵਾਲ ਕੀਤਾ ਹੈ।
ਲੋਕ ਸਭਾ ਵਿੱਚ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਭਾਰਤ ਵੱਲੋਂ ਸਾਲ 2020-25 ਦੌਰਾਨ ਖਾੜੀ ਦੇਸ਼ਾਂ ਤੋਂ 11 ਬਿਲੀਅਨ ਡਾਲਰ ਦਾ ਫਰਟੀਲਾਈਜ਼ਰ ਇੰਪੋਰਟ ਕੀਤਾ ਗਿਆ ਸੀ। ਇਸੇ ਤਰ੍ਹਾਂ, 49 ਪ੍ਰਤੀਸ਼ਤ ਨਾਈਟਟਰੋਜਨ ਅਧਾਰਤ ਫਰਟੀਲਾਈਜ਼ਰ ਸਾਊਦੀ ਅਰਬ, ਓਮਾਨ, ਕਤਰ ਅਤੇ ਯੂਏਈ ਤੋਂ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿਚਾਲੇ ਚਾਰ ਹਫਤਿਆਂ ਤੋਂ ਹਾਰਮੁਜ ਸਟ੍ਰੇਟ ਬੰਦ ਪਿਆ ਹੋਇਆ ਹੈ ਅਤੇ ਮੌਜੂਦਾ ਜੰਗੀ ਹਾਲਾਤਾਂ ਦੇ ਮੱਦੇਨਜਰ ਇਸਦੇ ਜਲਦੀ ਖੁੱਲਣ ਦੇ ਕੋਈ ਆਸਾਰ ਨਜ਼ਰ ਵੀ ਨਹੀਂ ਆ ਰਹੇ ਹਨ।
ਤਿਵਾੜੀ ਨੇ ਜ਼ੋਰ ਦਿੰਦੇ ਹੋਏ, ਕਿਹਾ ਕਿ ਜੰਗੀ ਹਾਲਾਤਾਂ ਕਾਰਨ 40 ਊਰਜਾ ਉਤਪਾਦਨ ਨਾਲ ਜੁੜੇ ਸੰਸਥਾਨ ਨੁਕਸਾਨੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਕਤਰ ਵੱਲੋਂ ਸਭ ਤੋਂ ਵੱਡੀ ਫਰਟੀਲਾਈਜ਼ਰ ਨਿਰਮਾਤਾ ਕੰਪਨੀ ਕਤਲ ਫਰਟੀਲਾਈਜ਼ਰ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਭਾਰਤ ਦਾ ਲੰਬਾ ਸਮਝੌਤਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਮੌਜੂਦਾ ਖਰੀਫ ਸੀਜ਼ਨ ਵਾਸਤੇ ਤਾਂ ਸਰਕਾਰ ਕੋਲ ਫਰਟੀਲਾਈਜ਼ਰ ਦਾ ਸਟਾਕ ਮੌਜੂਦ ਹੈ, ਲੇਕਿਨ ਅਗਲੇ ਰਬੀ ਸੀਜ਼ਨ ਵਾਸਤੇ ਸਰਕਾਰ ਦੀਆਂ ਕੀ ਤਿਆਰੀਆਂ ਹਨ? ਕੀ ਸਰਕਾਰ ਵੱਲੋਂ ਖੇਤੀਬਾੜੀ ਵਿਕੇਂਦਰੀਕਰਨ ਸਬੰਧੀ ਕੋਈ ਨੀਤੀ ਬਣਾਈ ਜਾ ਰਹੀ ਹੈ? ਇਸ ਤੋਂ ਇਲਾਵਾ, ਖਾੜੀ ਦੇਸ਼ਾਂ ਤੇ ਹੋਣ ਵਾਲੀ ਬਾਕੀ ਆਮਦਨ ਨੂੰ ਲੈ ਕੇ ਸਰਕਾਰ ਦੀ ਕੀ ਯੋਜਨਾ ਹੈ।
ਜਿਸ ਬਾਰੇ ਜਵਾਬ ਦਿੰਦੇ ਹੋਏ, ਕੇਂਦਰੀ ਕੈਮੀਕਲ ਅਤੇ ਫਰਟੀਲਾਈਜ਼ਰ ਮੰਤਰੀ ਜੇ ਪੀ ਨੱਡਾ ਨੇ ਦੱਸਿਆ ਹੈ ਕਿ ਸਰਕਾਰ ਆਉਂਦੇ ਖਰੀਫ ਦੇ ਸੀਜ਼ਨ ਵਾਸਤੇ ਲੋੜੀਂਦਾ ਫਰਟੀਲਾਈਜ਼ਰ ਉਪਲਬਧ ਹੈ। ਹਾਲਾਂਕਿ ਅਗਲੇ ਰਬੀ ਦੇ ਸੀਜ਼ਨ ਵਾਸਤੇ ਫਰਟੀਲਾਈਜ਼ਰ ਦੀ ਸਪਲਾਈ ਪੁਖਤਾ ਕਰਨ ਲਈ ਸਰਕਾਰ ਵੱਲੋਂ ਨਵੀਂ ਮਾਰਕੀਟ ਖੋਜੀ ਜਾ ਰਹੀ ਹੈ ਅਤੇ ਰਾਅ ਮਟੀਰੀਅਲ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
Mp-Manish-Tewari-Raises-Concern-Over-Fertilizer-Imports-Amid-Gulf-Tensions