ਜ਼ਿਲਾਂ ਕਾਂਗਰਸ ਕਮੇੇਟੀ (ਸ਼ਹਿਰੀ) ਲੁਧਿਆਣਾ ਵੱਲੋਂ ਅੱਜ ਜ਼ਿਲਾਂ ਪ੍ਰਧਾਨ ਸੰਜੇ ਤਲਵਾੜ (ਸਾਬਕਾ ਵਿਧਾਇਕ) ਜੀ ਦੀ ਅਗਵਾਈ ਹੇਠ ਜਗਰਾਉ ਪੁੱਲ ਵਿਖੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਜੀ, ਸ਼ਿਵਰਾਮ ਹਰੀ ਰਾਜਗੁਰੂ ਜੀ, ਸੁਖਦੇਵ ਥਾਪਰ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਸ਼ਰਧਾਜ਼ਲੀ ਸਮਾਰੋਹ ਕਰਵਾਇਆ ਗਿਆ।ਇਸ ਮੌਕੇ ਤੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਜੀ, ਸ਼ਿਵਰਾਮ ਹਰੀ ਰਾਜਗੁਰੂ ਜੀ, ਸੁਖਦੇਵ ਥਾਪਰ ਜੀ ਦੇ ਬੂੱਤਾ ਉੱਪਰ ਫੂੱਲਾ ਦੀਆ ਮਾਲਾਵਾ ਚੜਾਕੇ ਉਹਨਾਂ ਨੂੰ ਸ਼ਰਧਾਜ਼ਲੀ ਭੇਟ ਕੀਤੀ ਗਈ।ਉਹਨਾਂ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਸੰਜੇ ਤਲਵਾੜ ਅਤੇ ਸੁਰਿੰਦਰ ਡਾਵਰ ਨੇ ਦੱਸਿਆ ਕਿ ਅੱਜ ਦਾ ਦਿਨ ਇਤਿਹਾਸ ਦੇ ਪੰਨਿਆ ਵਿੱਚ ਹਮੇਸ਼ਾ ਲਈ ਕੈਦ ਹੋ ਚੁੱਕਾ ਹੈ।ਅੱਜ਼ ਦਾ ਦਿਨ ਸਾਰਾ ਭਾਰਤ ਸ਼ਹੀਦੀ ਦਿਵਸ ਦੇ ਤੌਰ ਤੇ ਇਹਨਾਂ ਮਹਾਨ ਸ਼ਹੀਦਾ ਨੂੰ ਸ਼ਰਧਾਜਲੀ ਭੇਟ ਕਰਕੇ ਮਨਾਉਂਦਾ ਹੈ, ਕਿਉਕਿ ਇਹਨਾਂ ਸ਼ਹੀਦਾ ਨੇ ਅੱਜ ਦੇ ਦਿਨ ਫਾਂਸੀ ਦੇ ਰੱਸੇ ਨੂੰ ਚੁੰਮਕੇ ਦੇਸ਼ ਲਈ ਫਾਂਸੀ ਤੇ ਚੱੜਕੇ ਸ਼ਹੀਦੀ ਦਿੱਤੀ ਸੀ।ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਇਹਨਾਂ ਸ਼ਹੀਦਾ ਦੇ ਸੁਪਨਿਆ ਨੂੰ ਸਕਾਰ ਕਰਨ ਵਿੱਚ ਅਸਫਲ ਨਜ਼ਰ ਆ ਰਹੀਆ ਹਨ।ਪੰਜਾਬ ਵਿੱਚ ਬੇਸ਼ੱਕ ਭਗਵੰਤ ਮਾਨ ਨੇ ਖਟਕੜ ਕਲਾਂ੍ਹ ਵਿਖੇ ਮੁੱਖ ਮੰਤਰੀ ਦੇ ਅਹੁੱਦੇ ਦੀ ਸੋਹ ਚੁੱਕ ਕੇ ਅਤੇ ਸਰਕਾਰੀ ਦਫਤਰਾ ਵਿੱਚ ਸ਼ਹੀਦ ਭਗਤ ਸਿੰਘ ਜੀ ਦੀਆ ਤਸਵੀਰਾ ਲਗਾਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆ ਨੂੰ ਪੂਰਾ ਕਰਨ ਦਾ ਪੰਜਾਬ ਦੀ ਜਨਤਾ ਨੂੰ ਵਿਸ਼ਵਾਸ ਦਿਵਾਇਆ ਸੀ, ਪਰ ਜਮੀਨੀ ਪੱਧਰ ਤੇ ਲੋਕ ਪੱਖੀ ਅਤੇ ਇਨਸਾਫ ਪਸੰਦ ਰਾਜ ਦੀ ਕੋਈ ਸੰਭਾਵਨਾ ਅੱਜੇ ਤੱਕ ਸਰਕਾਰ ਵੱਲੋਂ ਲੋਕਾਂ ਨੂੰ ਨਜ਼ਰ ਨਹੀ ਆ ਰਹੀ।ਨੌਕਰੀਆ ਮੰਗ ਰਹੇ ਬੇਰੋਜਗਾਰਾ ਨੂੰ ਸੋਟੀਆ ਨਾਲ ਕੁੱਟਿਆ ਜਾ ਰਿਹਾ ਹੈ, ਕੱਤਲ ਅਤੇ ਖੁਦਕੁਸ਼ੀਆ ਵੱਧ ਰਹੀਆ ਹਨ, ਚਿੱਟਾ ਸ਼ਰੇਆਮ ਵਿੱਕ ਰਿਹਾ ਹੈ, ਗੈਗਸ਼ਟਰਾ ਦਾ ਰਾਜ ਚੱਲ ਰਿਹਾ ਹੈ ਅਤੇ ਵਿਦੇਸ਼ੀ ਕੰਪਨਿਆ ਨੂੰ ਪੰਜਾਬ ਦੇ ਲੋਕਾਂ ਦੀ ਲੁੱਟ ਕਰਨ ਲਈ ਸੱਦਿਆ ਜਾ ਰਿਹਾ ਹੈ।ਮੱਤਲਬ ਇਹ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਨਾਮ ਵਰਤ ਕੇ ਗੁਮਰਾਹ ਕੀਤਾ ਜਾ ਰਿਹਾ ਹੈ।ਅੱਜ ਪੰਜਾਬ ਦੇ ਲੋਕ ਪੰਜਾਬ ਦੇ ਖਰਾਬ ਹੋ ਰਹੇ ਹਲਾਤਾ ਦੇ ਕਾਰਣ ਡਰ ਦੇ ਮਹੋਲ ਵਿੱਚ ਸਾਹ ਲੈਣ ਲਈ ਮਜਬੂਰ ਹਨ ਅਤੇ ਸਰਕਾਰ ਤੋ ਦੁੱਖੀ ਹਨ ਦੇਸ਼ ਅਤੇ ਪੰਜਾਬ ਦੇ ਲੋਕਾਂ ਦੀ ਅੱਜ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹੀਦੇ ਆਜ਼ਮ ਸ. ਭਗਤ ਸਿੰਘ ਜੀ, ਸ਼ਿਵਰਾਮ ਹਰੀ ਰਾਜਗੁਰੂ ਜੀ, ਸੁਖਦੇਵ ਥਾਪਰ ਜੀ ਦੇ ਅਸਲ ਅਜ਼ਾਦੀ ਦੇ ਸੁਪਨਿਆ ਨੂੰ ਸਕਾਰ ਕਰਨ ਲਈ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਤਾਕਤਾ ਦਾ ਡੱਟਕੇ ਵਿਰੋਧ ਕਰਨ ਅਤੇ ਆਪਸੀ ਭਾਇਚਾਰੇ ਨੂੰ ਮਜ਼ਬੂਤ ਕਰਕੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣ ਲਈ ਆਪਣਾ ਯੋਗਦਾਨ ਦੇਣ, ਕਿਉਕਿ ਦੇਸ਼ ਵਾਸੀਆ ਦੇ ਯੋਗਦਾਨ ਤੋਂ ਬਿਨਾਂ ਸ਼ਹੀਦਾ ਦੇ ਸੁਪਨਿਆ ਨੂੰ ਸਾਕਾਰ ਕਰਨਾ ਮੁਸ਼ਕਿਲ ਹੈ।ਇਸ ਸ਼ਰਧਾਜ਼ਲੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰਾ ਅਤੇ ਵਰਕਰਾ ਨੇ ਸ਼ਾਮਿਲ ਹੋ ਕੇ ਇਹਨਾਂ ਮਹਾਨ ਸ਼ਹੀਦਾ ਨੂੰ ਸ਼ਰਧਾ ਦੇ ਫੂੱਲ ਭੇਟ ਕੀਤੇ।
Sanjay-Talwar-Dcc-President-Ludhiana-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)