*ਨਸ਼ਿਆਂ ਦੀ ਆਦਤ ਤੋਂ ਰੁਜ਼ਗਾਰ ਤੱਕ: ਨਸ਼ਿਆਂ ਤੋਂ ਉਭਰਨ ਦੀਆਂ ਕਹਾਣੀਆਂ ਭਗਵੰਤ ਮਾਨ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ੀਲਤਾ ਦਾ ਪ੍ਰਤੱਖ ਪ੍ਰਮਾਣ*

Mar20,2026 | Jagrati Lahar Bureau | Chandigarh



ਪੰਜਾਬ ਵਿੱਚ ਵਿੱਢੀ ਨਸ਼ਿਆਂ ਵਿਰੁੱਧ ਜੰਗ ਸਦਕਾ ਸਪੱਸ਼ਟ ਬਦਲਾਅ ਸਾਹਮਣੇ ਆ ਰਹੇ ਹਨ ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਤਹਿਤ ਲਾਗੂਕਰਨ ਤੋਂ ਅੱਗੇ ਵਧ ਕੇ ਮੁੜ ਵਸੇਬੇ ਅਤੇ ਮੁੜ ਏਕੀਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਿਆਂ ਵਿੱਚ, ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀ ਸਥਿਰ ਜੀਵਨ ਵੱਲ ਵਾਪਸ ਆ ਰਹੇ ਹਨ ਅਤੇ ਨਸ਼ਿਆਂ ਤੋਂ ਉਭਰਣ ਵਿੱਚ ਰੁਜ਼ਗਾਰ ਅਹਿਮ ਭੂਮਿਕਾ ਨਿਭਾ ਰਹੇ ਹਨ।

ਅਭਿਸ਼ੇਕ ਕੁਮਾਰ (ਨਾਮ ਬਦਲਿਆ ਗਿਆ) ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਇਸ ਬਦਲਾਅ ਦਾ ਖੁਦ ਅਨੁਭਵ ਕੀਤਾ ਹੈ। ਕੁਝ ਸਾਲ ਪਹਿਲਾਂ, ਨਸ਼ੇ ਨੇ ਉਸਦੀ ਜ਼ਿੰਦਗੀ ਨੂੰ ਇਸ ਹੱਦ ਤੱਕ ਤਬਾਹ ਕਰ ਦਿੱਤਾ ਸੀ ਕਿ ਰੋਜ਼ਾਨਾ ਦੇ ਕੰਮ ਵੀ ਮੁਸ਼ਕਲ ਹੋ ਗਏ ਸਨ ਅਤੇ ਉਸਦੇ ਪਰਿਵਾਰ ਨੂੰ ਡਰ ਸੀ ਕਿ ਉਹ ਨਸ਼ਿਆਂ ਦੀ ਬਲੀ ਚੜ੍ਹ ਜਾਵੇਗਾ। ਅੱਜ, ਉਹ ਇੱਕ ਸਥਿਰ ਨੌਕਰੀ ਕਰਦਾ ਹੈ ਅਤੇ ਆਪਣੇ ਪਰਿਵਾਰ ਵਿੱਚ ਦੁਬਾਰਾ ਵਿਚਰਨ ਲੱਗ ਗਿਆ ਹੈ। ਉਸਨੇ ਕਿਹਾ, "ਨੌਕਰੀ ਦੁਬਾਰਾ ਮਿਲਣ ਨਾਲ ਸਭ ਕੁਝ ਬਦਲ ਗਿਆ। ਇਸ ਨੇ ਮੈਨੂੰ ਸਹੀ ਰਸਤਾ ਅਪਣਾਉਣ ਦਾ ਕਾਰਨ ਦਿੱਤਾ।"

ਉਹ ਨਸ਼ਿਆਂ ਤੋਂ ਅਚਾਨਕ ਹੀ ਨਹੀਂ ਉਭਰਿਆ। ਉਸਦੇ ਪਰਿਵਾਰ ਵੱਲੋਂ ਨਿਰੰਤਰ ਉਤਸ਼ਾਹ, ਢਾਂਚਾਗਤ ਡਾਕਟਰੀ ਇਲਾਜ, ਸਲਾਹ, ਅਤੇ ਯੁੱਧ ਨਸ਼ਿਆਂ ਵਿਰੁੱਧ ਨਾਲ ਜੁੜੀਆਂ ਪਹਿਲਕਦਮੀਆਂ ਰਾਹੀਂ ਮਿਲੇ ਮੁੜ ਵਸੇਬੇ ਤੋਂ ਬਾਅਦ ਰੁਜ਼ਗਾਰ ਸਹਾਇਤਾ ਸਦਕਾ ਅਭਿਸ਼ੇਕ ਸਥਿਰਤਾ ਅਤੇ ਆਤਮਵਿਸ਼ਵਾਸ ਦੋਵਾਂ ਨੂੰ ਮੁੜ ਪ੍ਰਾਪਤ ਕਰਨ ਦੇ ਯੋਗ ਬਣਿਆ।

ਨਵਦੀਪ ਕੁਮਾਰ (ਬਦਲਿਆ ਹੋਇਆ ਨਾਮ) ਲਈ, ਉਸ ਦੇ ਜੀਵਨ ਦਾ ਨਿਰਣਾਇਕ ਮੋੜ ਉਸਦੇ ਘਰ ਤੋਂ ਸ਼ੁਰੂ ਹੋਇਆ। ਲਗਾਤਾਰ ਝਗੜਿਆਂ ਅਤੇ ਭਾਵਨਾਤਮਕ ਦੂਰੀ ਨੇ ਉਸ ਨੂੰ ਉਸ ਨੁਕਸਾਨ ਦਾ ਅਹਿਸਾਸ ਕਰਵਾਇਆ ਜੋ ਨਸ਼ਿਆਂ ਕਾਰਨ ਉਸ ਨੂੰ ਹੋਇਆ। ਉਸਨੇ ਕਿਹਾ, "ਮੇਰੀ ਮਾਂ ਨੇ ਮੈਨੂੰ ਸਹੀ ਰਸਤੇ 'ਤੇ ਵਾਪਸ ਲਿਆਂਦਾ।"

ਇਲਾਜ ਪੂਰਾ ਕਰਨ ਤੋਂ ਬਾਅਦ, ਨਵਦੀਪ ਨੂੰ ਰੁਜ਼ਗਾਰ ਸਹਾਇਤਾ ਮਿਲੀ ਅਤੇ ਹੁਣ ਉਹ ਨਿੱਜੀ ਖੇਤਰ ਵਿੱਚ ਕੰਮ ਕਰ ਰਿਹਾ ਹੈ। ਉਹ ਦੁਬਾਰਾ ਰੁਜ਼ਾਗਰ ਮਿਲਣ ਨੂੰ ਉਸ ਪਲ ਵਜੋਂ ਦਰਸਾਉਂਦਾ ਹੈ ਜਿਸ ਨੇ ਉਸਦੀ ਜ਼ਿੰਦਗੀ ਵਿੱਚ ਅਨੁਸ਼ਾਸਨ ਲਿਆਂਦਾ ਅਤੇ ਉਸ ਨੂੰ ਆਪਣਾ ਮਕਸਦ ਦੁਬਾਰਾ ਘੜ੍ਹਨ ਵਿੱਚ ਮਦਦ ਕੀਤੀ।

ਗੁਰਜਿੰਦਰ ਸਿੰਘ (ਬਦਲਿਆ ਹੋਇਆ ਨਾਮ) ਦੀ ਕਹਾਣੀ ਰਿਕਵਰੀ ਦੇ ਇੱਕ ਹੋਰ ਪਹਿਲੂ ਨੂੰ ਦਰਸਾਉਂਦੀ ਹੈ। ਨਸ਼ਿਆਂ ਨੇ ਨਾ ਸਿਰਫ਼ ਉਸਦੀ ਸਿਹਤ ਨੂੰ, ਸਗੋਂ ਉਸਦੇ ਪਰਿਵਾਰ ਵਿੱਚ ਉਸਦੀ ਵਿੱਤੀ ਸਥਿਰਤਾ ਅਤੇ ਭਰੋਸੇਯੋਗਤਾ ਨੂੰ ਵੀ ਖਤਮ ਕਰ ਦਿੱਤਾ ਸੀ। ਮੁੜ ਵਸੇਬਾ ਸੇਵਾਵਾਂ ਅਤੇ ਉਸਦੇ ਮਾਪਿਆਂ ਦੇ ਨਿਰੰਤਰ ਸਮਰਥਨ ਨਾਲ, ਉਹ ਹੌਲੀ ਹੌਲੀ ਰਿਕਵਰੀ ਵੱਲ ਵਧਿਆ। ਅੱਜ, ਉਹ ਦੁਬਾਰਾ ਨੌਕਰੀ ਕਰਦਾ ਹੈ ਅਤੇ ਉਸ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਅਤੇ ਪਰਿਵਾਰਕ ਸਬੰਧ ਵੀ ਬਿਹਤਰ ਹੋਏ ਹਨ।

ਨਸ਼ਾ ਪੀੜਤਾਂ ਦਾ ਰਿਕਵਰੀ ਵੱਲ ਇਹ ਸਫਰ 'ਆਪ' ਸਰਕਾਰ ਵੱਲੋਂ ਅਪਣਾਈ ਗਈ ਵਿਆਪਕ ਪਹੁੰਚ ਨੂੰ ਦਰਸਾਉਂਦਾ ਹੈ, ਜਿਸ ਤਹਿਤ ਨਸ਼ਿਆਂ ਵਿਰੁੱਧ ਜੰਗ ਸਿਰਫ ਤਸਕਰਾਂ ਵਿਰੁੱਧ ਕਾਰਵਾਈ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਹ ਯਕੀਨੀ ਬਣਾਉਂਦੀ ਹੈ ਕਿ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਜਾਵੇ।

ਇਸ ਮੁਹਿੰਮ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੜਵਸੇਬੇ, ਸਲਾਹ ਅਤੇ ਢਾਂਚਾਗਤ ਸਹਾਇਤਾ ਪ੍ਰਣਾਲੀਆਂ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਹ ਮੰਨਿਆ ਗਿਆ ਹੈ ਕਿ ਆਰਥਿਕ ਸਥਿਰਤਾ ਤੋਂ ਬਿਨਾਂ ਰਿਕਵਰੀ ਅਧੂਰੀ ਰਹਿੰਦੀ ਹੈ।

ਸਾਰੇ ਮਾਮਲਿਆਂ ਵਿੱਚ ਇਹ ਦੇਖਿਆ ਗਿਆ ਹੈ ਕਿ ਰੁਜ਼ਗਾਰ ਸਿਰਫ਼ ਰਿਕਵਰੀ ਤੋਂ ਬਾਅਦ ਦਾ ਇੱਕ ਕਦਮ ਨਹੀਂ ਹੈ ਸਗੋਂ ਇਹ ਨਸ਼ਾ-ਮੁਕਤ ਜੀਵਨ ਨੂੰ ਯਕੀਨੀ ਬਣਾਉਣ ਦੀ ਨੀਂਹ ਹੈ। ਇੱਕ ਸਥਿਰ ਨੌਕਰੀ ਵਿੱਤੀ ਸੁਤੰਤਰਤਾ ਪ੍ਰਦਾਨ ਕਰਦੀ ਹੈ, ਮਾਣ-ਸਨਮਾਨ ਨੂੰ ਬਹਾਲ ਕਰਦੀ ਹੈ ਅਤੇ ਵਿਅਕਤੀਆਂ ਨੂੰ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਨਾਲ ਦੁਬਾਰਾ ਜੁੜਨ ਦੇ ਯੋਗ ਬਣਾਉਂਦੀ ਹੈ। ਅਭਿਸ਼ੇਕ ਨੇ ਕਿਹਾ, "ਕਦੇ ਵੀ ਨਸ਼ਿਆਂ ਦਾ ਸੇਵਨ ਨਾ ਕਰੋ। ਇਹ ਨੁਕਸਾਨਦੇਹ ਲੱਗ ਸਕਦਾ ਹੈ ਪਰ ਇਹ ਸਭ ਕੁਝ ਤਬਾਹ ਕਰ ਸਕਦਾ ਹੈ।"

ਜਿਵੇਂ-ਜਿਵੇਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਵਿਸਥਾਰ ਹੁੰਦਾ ਜਾ ਰਿਹਾ ਹੈ, ਨਸ਼ਾ ਪੀੜਤਾਂ ਦੀਆਂ ਇਹ ਕਹਾਣੀਆਂ ਵਿਆਪਕ ਬਦਲਾਅ ਨੂੰ ਦਰਸਾਉਂਦੀਆਂ ਹਨ, ਜਿੱਥੇ ਨਸ਼ਿਆਂ ਤੋਂ ਰਿਕਵਰੀ ਨੂੰ ਹੁਣ ਅੰਤਿਮ ਉਦੇਸ਼ ਵਜੋਂ ਨਹੀਂ ਦੇਖਿਆ ਜਾਂਦਾ ਸਗੋਂ ਇਸ ਨੂੰ ਇੱਕ ਸਥਿਰ ਅਤੇ ਸਨਮਾਨਜਨਕ ਜੀਵਨ ਵੱਲ ਵਾਪਸ ਆਉਣ ਦੀ ਸ਼ੁਰੂਆਤ ਵਜੋਂ ਦੇਖਿਆ ਜਾਂਦਾ ਹੈ।

From-Addiction-To-Employment-



TOP HEADLINES


ਸਰਕਾਰਾਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਕਰ ਰਹੀਆਂ ਹਨ ਕੋਝ
ਆਮ ਆਦਮੀ ਪਾਰਟੀ : ਮਿਉਂਸਿਪਲ ਕਾਰਪੋਰੇਸ਼ਨ ਚੋਣਾਂ ਹੁਸ਼ਿਆਰਪੁਰ ਲਈ,
ਬਲੈਕਮੇਲਿੰਗ ਅਤੇ ਮਾਨਸਿਕ ਤੰਗ-ਪਰੇਸ਼ਾਨੀ ਕਾਰਨ ਨਵ-ਵਿਆਹੇ ਜੋੜੇ
ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਨਿਵਾਇਆ ਕਿਉਂਕਿ ਇਹ ਹਰ
ਪੰਜਾਬ ਦੇ ਪਿੰਡ ਦੇਸ਼ ਵਿੱਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾ
*ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿ
*ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨ
*ਨਿਤਿਨ ਨਬੀਨ ਦੇ ਪੰਜਾਬ ਦੌਰੇ ਦੌਰਾਨ ਭਾਜਪਾ ਦੀ ਦਲਿਤ-ਵਿਰੋਧੀ ਮ
ਸੀ.ਈ.ਓ. ਅਨਿੰਦਿਤਾ ਮਿਤਰਾ ਵੱਲੋਂ ਐਸ.ਆਈ.ਆਰ. ਅਧੀਨ 25 ਜੂਨ ਤੋਂ
*ਐਂਟੀ-ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱ
*ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦਾ ਸਖ਼ਤ ਐਕਸ਼ਨ, ਕਾਲੀਆਂ ਫਿਲ
*‘ਸ੍ਰੀ ਮੁਕਤਸਰ ਸਾਹਿਬ ਵਿਖੇ ਬ੍ਰਾਈਟ ਮਾਈਂਡਜ਼ ਪੰਜਾਬ ਤਹਿਤ 1050
*ਭਗਵੰਤ ਮਾਨ ਸਰਕਾਰ ਦੀ ਕੂੜੇ-ਕਰਕਟ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਪਹ
*ਵਿਜੀਲੈਂਸ ਬਿਊਰੋ ਵੱਲੋਂ ਇੰਸਪੈਕਟਰ 70,000 ਰੁਪਏ ਅਤੇ ਜੂਨੀਅਰ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀ.ਐਸ.ਪੀ.ਸੀ.ਐਲ. ਵਿੱਚ ਨਿਯ
· ਨਗਰ ਕੌਂਸਲ ਮਾਲੇਰਕੋਟਲਾ: ਅਖਤਰੀ ਖਾਤੂਨ ਬਣੇ ਚੇਅਰਪਰਸ
ਪੰਜਾਬ ਰਾਜ ਖੁਰਾਕ ਕਮਿਸ਼ਨ ਅਤੇ ਰੀਜਨਰੇਟਿੰਗ ਪੰਜਾਬ ਨੇ ਮਿੱਟੀ ਦ
*ਦਿਵਿਆਂਗਾਂ ਦੀ ਆਰਥਿਕ ਸੁਰੱਖਿਆ ਲਈ ਮਾਨ ਸਰਕਾਰ ਵਚਨਬੱਧ; ਚਾਲੂ
*4 ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ ਤੋਂ ਬਾਅਦ, ਵਿੱਤ ਮੰਤਰੀ ਹਰ
ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਨੇ ਲੁਧਿਆਣਾ ਪੁਲਿਸ ਨੂੰ ਫੈਕਟ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50580595

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us