ਹਿੰਦੂ ਨਿਆ ਪੀਠ ਨੇ ਦੀਪਕ ਅਰੋੜਾ ਨੂੰ ਸੌਂਪੀ ਹਿੰਦੂ ਨਿਆ ਪੀਠ ਦੇ ਜ਼ਿਲ੍ਹਾ ਚੇਅਰਮੈਨ ਦੇ ਅਹੁਦੇ ਦੀ ਜ਼ਿੰਮੇਵਾਰੀ
Mar5,2026
| Jagrati Lahar News | Ludhiana
ਲੁਧਿਆਣਾ।
ਸ਼੍ਰੀ ਹਿੰਦੂ ਨਿਆਏ ਪੀਠ ਨੇ ਆਪਣੀ ਲੁਧਿਆਣਾ ਇਕਾਈ ਦਾ ਵਿਸਤਾਰ ਕਰਦੇ ਹੋਏ ਬੱਸ ਸਟੈਂਡ ਸਕੂਟਰ ਮਾਰਕੀਟ ਦੇ ਪ੍ਰਧਾਨ ਦੀਪਕ ਅਰੋੜਾ ਨੂੰ ਹਿੰਦੂ ਨਿਆਏ ਪੀਠ ਦਾ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਹੈ। ਸ਼੍ਰੀ ਹਿੰਦੂ ਨਿਆਏ ਪੀਠ ਦੇ ਮੁੱਖ ਬੁਲਾਰੇ ਪ੍ਰਵੀਨ ਡੰਗ ਨੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਦੀਪਕ ਅਰੋੜਾ ਨੂੰ ਸ਼੍ਰੀ ਹਿੰਦੂ ਨਿਆਏ ਪੀਠ ਦੇ ਜ਼ਿਲ੍ਹਾ ਚੇਅਰਮੈਨ ਦੇ ਅਹੁਦੇ ਲਈ ਨਿਯੁਕਤੀ ਪੱਤਰ ਸੌਂਪਦਿਆਂ ਵਧਾਈ ਦਿੱਤੀ। ਇਸ ਮੌਕੇ ਬੱਸ ਸਟੈਂਡ ਸਕੂਟਰ ਮਾਰਕੀਟ ਦੇ ਚੇਅਰਮੈਨ ਪਰਮਜੀਤ ਸਿੰਘ ਚਾਵਲਾ, ਮੀਤ ਪ੍ਰਧਾਨ ਲੱਕੀ ਸੋਨਕਰ, ਐਡਵੋਕੇਟ ਗੌਰਵ ਅਰੋੜਾ, ਮਾਡਲ ਟਾਊਨ ਕਲੱਬ ਦੇ ਪ੍ਰਧਾਨ ਮਨਜੀਤ ਦਿਓਲ, ਹੈਲਫੁਲ ਐਨ.ਜੀ.ਓ ਤੋਂ ਦੀਪਕ ਗਰਗ, ਗਊਸ਼ਾਲਾ ਕੈਂਡ ਦੇ ਚੇਅਰਮੈਨ ਹਰੀਸ਼ ਛਾਬੜਾ, ਨੀਲਕਮਲ, ਜਤਿੰਦਰ ਨਾਰੰਗ, ਨਿਰਭੈ ਸਿੰਘ ਸੰਧੂ ਵੀ ਹਾਜਰ ਸਨ । ਪ੍ਰਵੀਨ ਡੰਗ ਨੇ ਸ਼੍ਰੀ ਹਿੰਦੂ ਨਿਆਏ ਪੀਠ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਿਆਏ ਪੀਠ ਦਾ ਉਦੇਸ਼ ਸਮਾਜ ਦੀ ਉੱਨਤੀ ਦੇ ਨਾਲ-ਨਾਲ ਧਰਮ ਦਾ ਪ੍ਰਚਾਰ ਕਰਨਾ ਹੈ। ਉਨ੍ਹਾਂ ਸ਼੍ਰੀ ਹਿੰਦੂ ਨਿਆਏ ਪੀਠ ਵੱਲੋਂ ਚਲਾਏ ਜਾ ਰਹੀ ਦੀਵਾਨ ਟੋਡਰ ਮੱਲ ਸੇਵਾ ਰਸੋਈ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬੂਥਾਂ ਰਾਹੀਂ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਹੀ ਸ਼੍ਰੀ ਹਿੰਦੂ ਨਿਆਏ ਪੀਠ ਦਾ ਇੱਕੋ ਇੱਕ ਟੀਚਾ ਹੈ। ਨਵ-ਨਿਯੁਕਤ ਚੇਅਰਮੈਨ ਦੀਪਕ ਅਰੋੜਾ ਨੇ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਲਈ ਸ਼੍ਰੀ ਹਿੰਦੂ ਨਿਆਏ ਪੀਠ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਸੇਵਾ ਭਾਵਨਾ ਨਾਲ ਨਿਭਾਉਣ ਦਾ ਯਤਨ ਕਰਨਗੇ। ਇਸ ਮੌਕੇ ਭੁਪਿੰਦਰ ਬੰਗਾ, ਰਾਜੇਸ਼ ਸ਼ਰਮਾ, ਜਗਦੀਸ਼ ਰਿੰਕੂ, ਅਭਿਸ਼ੇਕ ਧੀਮਾਨ, ਅਸ਼ੋਕ ਅਰੋੜਾ, ਵਿੱਕੀ ਜੋਗੀ, ਹਨੀ ਚੁੱਘ, ਸੁਰੇਸ਼ ਕੌਸ਼ਿਕ, ਵਿੱਕੀ ਕਪੂਰ, ਇੰਸਪੈਕਟਰ ਹੰਸ ਰਾਜ, ਚੰਨੀ ਖੱਤਰੀ, ਪ੍ਰਵੀਨ ਕਪੂਰ, ਸੰਜੇ ਸ਼ੁਕਲਾ, ਉੱਜਲ ਜੈਨ, ਅਸ਼ਵਨੀ ਵਧਵਾ ਅਤੇ ਹੋਰ ਵੀ ਹਾਜ਼ਰ ਸਨ।
Deepak-Arora-Appointed-Chairman-Of-Distt-Hindu-Neyae-Peeth