ਗੈਂਗਸਟਰ ਤੇ ਵਾਰ” ਤਹਿਤ ਖੰਨਾ ਪੁਲਿਸ ਵੱਲੋ ਜਾਅਲੀ ਪੁਲਿਸ ਅਫਸਰ ਬਣ ਕੇ ਭੋਲੇ-ਭਾਲੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਲੈਣ ਵਾਲੇ 2 ਦੋਸ਼ੀਆਂ ਨੂੰ ਟਰੇਸ ਕਰਕੇ ਕੀਤਾ ਗ੍ਰਿਫਤਾਰ
Jan31,2026
| Ravinder Singh Dhillon | Khanna (ludhiana)
ਗੈਂਗਸਟਰ ਤੇ ਵਾਰ” ਤਹਿਤ ਖੰਨਾ ਪੁਲਿਸ ਵੱਲੋ ਜਾਅਲੀ ਪੁਲਿਸ ਅਫਸਰ ਬਣ ਕੇ ਭੋਲੇ-ਭਾਲੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਲੈਣ ਵਾਲੇ 02 ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਅਤੇ ਉਹਨਾਂ ਪਾਸੋ 11,500/- ਰੁਪਏ ਅਤੇ ਸੋਨੇ ਦੀਆਂ ਵਾਲੀਆਂ ਬ੍ਰਾਮਦ ਕੀਤੀਆਂ।
ਡਾ. ਦਰਪਣ ਆਹਲੂਵਾਲੀਆ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਖੰਨਾ ਦੀ ਰਹਿਨੁਮਾਈ ਹੇਠ ਸ਼੍ਰੀ ਵਿਨੋਦ ਕੁਮਾਰ ਪੀ.ਪੀ.ਐਸ, ਉਪ ਕਪਤਾਨ ਪੁਲਿਸ,ਖੰਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ/ਸਨੈਚਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਮੁਕੱਦਮਾ ਦਰਜ ਕੀਤਾ
ਸੰਖੇਪ ਹਲਾਤ ਮੁਕੱਦਮਾ ਇਸ ਪ੍ਰਕਾਰ ਹਨ ਕਿ ਯਾਦਵਿੰਦਰ ਸਿੰਘ ਨੇ ਆਪਣਾ ਬਿਆਨ ਲਿਖਾਇਆ ਕਿ ਉਹ ਆਪਣੀ ਦੋਸਤ ਸਮੇਤ ਕਾਰ ਵਿੱਚ ਨੇੜੇ ਖਾਟੂ ਧਾਮ ਮੰਦਿਰ ਰੋਡ ਪਰ ਖੜੇ ਸੀ ਤਾਂ ਇਸੇ ਦੌਰਾਨ ਇੱਕ ਆਰਟਿਗਾ ਕਾਰ ਰੰਗ ਚਿੱਟਾ ਆ ਕੇ ਸਾਡੇ ਪਾਸ ਰੁਕੀ ਜਿਸ ਵਿੱਚ 2 ਨੋਜਵਾਨ ਸਵਾਰ ਸਨ, ਜਿਹਨਾ ਨੇ ਆ ਕੇ ਉਹਨਾ ਨੂੰ ਕਿਹਾ ਕਿ ਅਸੀਂ ਪੁਲਿਸ ਮੁਲਾਜਮ ਹਾਂ ਸੀ.ਆਈ.ਏ ਸਟਾਫ ਵਿੱਚ ਲੱਗੇ ਹੋਇਆ ਹਾਂ ਤੁਸੀ ਆਪਣੇ ਮਾਤਾ ਪਿਤਾ ਨੂੰ ਫੋਨ ਕਰਕੇ ਬੁਲਾਓ। ਇਨਾਂ ਦੋਵਾਂ ਨੌਜਵਾਨਾ ਨੇ ਮੁਦੱਈ ਮੁਕੱਦਮਾ ਅਤੇ ਉਸਦੀ ਦੋਸਤ ਹੱਥੇ ਜਬਰਦਸਤੀ ਮੋਬਾਇਲ ਫੋਨ ਖੋਹ ਲਏ ਅਤੇ ਕਾਰ ਦੀ ਚਾਬੀ ਵੀ ਜਬਰਦਸਤੀ ਫੜ੍ਹ ਲਈ। ਫਿਰ ਜਬਰਦਸਤੀ ਆਪਣੀ ਕਾਰ ਆਰਟਿਗਾ ਵਿੱਚ ਬੈਠਣ ਲਈ ਦਬਾਅ ਪਾਉਣ ਲੱਗੇ ਕਿ ਆਪ ਨੂੰ ਥਾਣਾ ਵਿਖੇ ਲੈ ਕੇ ਜਾਣਾ ਹੈ ਅਤੇ ਕਿਹਾ ਕਿ ਜੇਕਰ ਸੇਵਾ ਪਾਣੀ ਕਰਦੇ ਹੋ ਤਾਂ ਆਪ ਨੂੰ ਛੱਡ ਦਿੰਦੇ ਹਾਂ। ਜਿਹਨਾ ਉਹਨਾ ਪਾਸੋਂ ਗੁਗਲ ਪੇਅ ਖਾਤੇ ਵਿੱਚੋਂ 6700 ਰੁਪਏ ਆਪਣੇ ਖਾਤੇ ਵਿੱਚ ਪਵਾ ਲਏ ਅਤੇ ਮੁਦੱਈ ਦੀ ਜੇਬ ਵਿੱਚੋਂ ਜਬਰਦਸਤੀ 4800 ਰੁਪਏ ਪੈਸੇ ਕੱਢ ਲਏ ਅਤੇ ਉਸਦੀ ਦੋਸਤ ਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਸੋਨਾ ਵੀ ਜਬਰਦਸਤੀ ਉਤਾਰ ਲਈਆਂ। ਜਿਸਤੇ ਥਾਣੇਦਾਰ ਅਵਤਾਰ ਸਿੰਘ ਵੱਲੋਂ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਦੌਰਾਨੇ ਤਫਤੀਸ਼ ਉਕਤ ਗੂਗਲ ਪੇ ਤੋਂ ਟਰੇਸ ਕਰਦੇ ਹੋਏ ਅਗਲੀ ਕਾਰਵਾਈ ਆਰੰਭ ਕਰ ਦਿੱਤੀ
Powered by Froala Editor
Akali-leaders-attending-weddings-of-gangsters-families