140 ਕਰੋੜ ਲੋਕ ਮਿਲ ਕੇ ਦੇਸ਼ ਵਿੱਚੋਂ ਤਾਨਾਸ਼ਾਹ ਸਰਕਾਰ ਨੂੰ ਉਖਾੜ ਸੁੱਟਣਗੇ - ਕੇਜਰੀਵਾਲ

Mar1,2026 | Jagrati Lahar Bureau | Chandigarh


ਭਾਜਪਾ ਦੇ ਲੋਕ ਸੱਤਾ ਦੀ ਰਾਜਨੀਤੀ ਕਰਨ ਅਤੇ ਅਸੀਂ ਜਨਤਾ ਲਈ ਕੰਮ ਕਰਾਂਗੇ, ਅੱਜ ਤੋਂ ਬਦਲਾਅ ਦੀ ਉਲਟੀ ਗਿਣਤੀ ਸ਼ੁਰੂ - ਕੇਜਰੀਵਾਲ
ਮੋਦੀ ਜੀ ਕਹਿੰਦੇ ਰਹੇ ਕਿ ਦਿੱਲੀ ਵਾਲਿਆਂ ਦਾ ‘ਪੁੱਤ’ ਭ੍ਰਿਸ਼ਟ ਹੈ, ਪਰ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਕੇਜਰੀਵਾਲ ਕੱਟੜ ਇਮਾਨਦਾਰ ਸੀ, ਹੈ ਅਤੇ ਰਹੇਗਾ - ਕੇਜਰੀਵਾਲ
ਮੈਨੂੰ ਗ੍ਰਿਫਤਾਰ ਕਰਕੇ ਸੁਨੇਹਾ ਦਿੱਤਾ ਗਿਆ ਕਿ ਜੇਕਰ ਕਿਸੇ ਨੇ ਇਮਾਨਦਾਰੀ ਨਾਲ ਕੰਮ ਕੀਤਾ, ਤਾਂ ਕੇਜਰੀਵਾਲ ਵਰਗਾ ਹਾਲ ਕਰ ਦੇਵਾਂਗੇ - ਕੇਜਰੀਵਾਲ
ਜੇਕਰ ਮੋਦੀ ਜੀ ਸੱਚਮੁੱਚ ਭ੍ਰਿਸ਼ਟਾਚਾਰ ਖ਼ਤਮ ਕਰਨਾ ਚਾਹੁੰਦੇ ਹਨ, ਤਾਂ ਗੁਜਰਾਤ ਵਿੱਚ ਨਜਾਇਜ਼ ਸ਼ਰਾਬ, ਜ਼ਮੀਨੀ ਸੌਦਿਆਂ ਅਤੇ ਡਿੱਗ ਰਹੇ ਪੁਲਾਂ 'ਤੇ ਐਕਸ਼ਨ ਲੈ ਕੇ ਦਿਖਾਉਣ - ਕੇਜਰੀਵਾਲ
ਕਾਂਗਰਸ ਦੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਮੋਦੀ ਜੀ ਨੂੰ ਪੂਰਨ ਬਹੁਮਤ ਦਿੱਤਾ ਸੀ, ਅੱਜ ਦੇਸ਼ ਦਾ ਹਰ ਸੈਕਟਰ ਬਰਬਾਦ ਹੈ - ਕੇਜਰੀਵਾਲ
ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਦਿੱਲੀ ਵਿੱਚ ਔਰਤਾਂ ਨੂੰ 2500 ਰੁਪਏ ਦੇਣ ਅਤੇ ਬੱਸ ਮਾਰਸ਼ਲਾਂ ਨੂੰ ਪੱਕਾ ਕਰਨ ਸਮੇਤ ਸਾਰੇ ਵਾਅਦੇ ਝੂਠੇ ਨਿਕਲੇ - ਕੇਜਰੀਵਾਲ
ਦਿੱਲੀ ਦੀ ਭਾਜਪਾ ਸਰਕਾਰ ਨੇ ਨੌਕਰੀਆਂ ਦੇਣ ਦੀ ਬਜਾਏ ਹਜ਼ਾਰਾਂ ਲੋਕਾਂ ਨੂੰ ਨੌਕਰੀਓਂ ਕੱਢ ਦਿੱਤਾ - ਕੇਜਰੀਵਾਲ
ਇਹਨਾਂ ਨੇ ਇੱਕ ਸਾਲ ਵਿੱਚ ਹੀ ਦਿੱਲੀ ਨੂੰ ਬਰਬਾਦ ਕਰ ਦਿੱਤਾ, ਸੜਕਾਂ ਟੁੱਟੀਆਂ ਹਨ, ਗੰਦਾ ਪਾਣੀ ਆ ਰਿਹਾ ਹੈ ਅਤੇ ਲੰਬੇ-ਲੰਬੇ ਪਾਵਰ ਕੱਟ ਲੱਗ ਰਹੇ ਹਨ - ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੰਤਰ-ਮੰਤਰ 'ਤੇ ਵਿਸ਼ਾਲ ਰੈਲੀ ਕਰਕੇ ਦੇਸ਼ ਨੂੰ ਸੰਬੋਧਨ ਕੀਤਾ
ਨਵੀਂ ਦਿੱਲੀ, 1 ਮਾਰਚ 2026
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਵਿਸ਼ਾਲ ਰੈਲੀ ਕਰਕੇ ਦੇਸ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ 140 ਕਰੋੜ ਲੋਕ ਮਿਲ ਕੇ ਦੇਸ਼ ਵਿੱਚੋਂ ਤਾਨਾਸ਼ਾਹ ਸਰਕਾਰ ਨੂੰ ਉਖਾੜ ਸੁੱਟਣਗੇ। ਇਹ ਲੋਕ ਸੱਤਾ ਦੀ ਰਾਜਨੀਤੀ ਕਰਨ ਅਤੇ ਅਸੀਂ ਜਨਤਾ ਲਈ ਕੰਮ ਕਰਾਂਗੇ। ਅੱਜ ਤੋਂ ਇਸ ਬਦਲਾਅ ਦੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਕਹਿੰਦੇ ਰਹੇ ਕਿ ਦਿੱਲੀ ਵਾਲਿਆਂ ਦਾ 'ਪੁੱਤਰ' ਭ੍ਰਿਸ਼ਟ ਹੈ, ਪਰ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਕੇਜਰੀਵਾਲ ਕੱਟੜ ਇਮਾਨਦਾਰ ਸੀ, ਹੈ ਅਤੇ ਰਹੇਗਾ। ਕਾਂਗਰਸ ਦੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਮੋਦੀ ਜੀ ਨੂੰ ਪੂਰਨ ਬਹੁਮਤ ਦਿੱਤਾ ਸੀ, ਪਰ ਅੱਜ ਦੇਸ਼ ਦਾ ਹਰ ਸੈਕਟਰ ਬਰਬਾਦ ਹੈ। ਇਸ ਦੌਰਾਨ ਦਿੱਲੀ, ਪੰਜਾਬ, ਗੁਜਰਾਤ, ਗੋਆ ਸਮੇਤ ਵੱਖ-ਵੱਖ ਰਾਜਾਂ ਤੋਂ ਆਏ 'ਆਪ' ਆਗੂਆਂ, ਵਰਕਰਾਂ ਅਤੇ ਹਜ਼ਾਰਾਂ ਆਮ ਲੋਕਾਂ ਨੇ ‘ਪੜ੍ਹਿਆ-ਲਿਖਿਆ ਦਮਦਾਰ ਹੈ, ਮੇਰਾ ਕੇਜਰੀਵਾਲ ਕੱਟੜ ਇਮਾਨਦਾਰ ਹੈ’ ਦੇ ਜ਼ੋਰਦਾਰ ਨਾਅਰੇ ਲਗਾਏ।
ਮੋਦੀ-ਅਮਿਤ ਸ਼ਾਹ ਨੇ ਸਾਜ਼ਿਸ਼ ਰਚ ਕੇ ਦਿੱਲੀ ਵਾਲਿਆਂ ਨੂੰ ਪਰੇਸ਼ਾਨ ਕੀਤਾ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੀਐਮ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਸਾਜ਼ਿਸ਼ ਰਚ ਕੇ ਦਿੱਲੀ ਦੇ ਲੋਕਾਂ ਨੂੰ ਬਹੁਤ ਪਰੇਸ਼ਾਨ ਅਤੇ ਦੁਖੀ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਚੋਰ ਹੈ, ਭ੍ਰਿਸ਼ਟ ਹੈ, ਕੇਜਰੀਵਾਲ ਨੇ ਸ਼ਰਾਬ ਘੁਟਾਲਾ ਕੀਤਾ ਹੈ, ਕੇਜਰੀਵਾਲ 100 ਕਰੋੜ ਖਾ ਗਿਆ—ਦਿਨ ਭਰ ਮੀਡੀਆ ਵਿੱਚ ਬਹਿਸਾਂ ਚੱਲਦੀਆਂ ਸਨ। ਦਿੱਲੀ ਦੇ ਲੋਕਾਂ ਨੂੰ ਬਹੁਤ ਦੁਖੀ ਕੀਤਾ ਗਿਆ। ਜੱਜ ਸਾਹਿਬ ਨੇ ਫੈਸਲਾ ਸੁਣਾਇਆ ਹੈ ਕਿ ਮੋਦੀ ਜੀ ਝੂਠ ਬੋਲ ਰਹੇ ਹਨ, ਕੇਜਰੀਵਾਲ ਕੱਟੜ ਇਮਾਨਦਾਰ ਹੈ। ਪੂਰਾ ਕੇਸ ਫਰਜ਼ੀ ਹੈ, ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਦੀਆਂ ਬਾਅਦ ਅਜਿਹਾ ਫੈਸਲਾ ਆਇਆ ਹੈ। ਮੋਦੀ ਜੀ ਅਤੇ ਅਮਿਤ ਸ਼ਾਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨ ਲਈ ਪੂਰੇ ਕੇਸ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰ ਰਹੇ ਸਨ ਕਿ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਸੰਜੇ ਸਿੰਘ ਛੁੱਟਣੇ ਨਹੀਂ ਚਾਹੀਦੇ। ਅਦਾਲਤ ਦਾ ਇਹ ਫੈਸਲਾ ਮੋਦੀ ਜੀ, ਅਮਿਤ ਸ਼ਾਹ ਅਤੇ ਭਾਜਪਾ ਦੇ ਗੱਲ੍ਹ 'ਤੇ ਜ਼ੋਰਦਾਰ ਚਪੇੜ ਹੈ।
ਮੈਂ ਭਾਰਤ ਮਾਂ ਨੂੰ ਬਹੁਤ ਪਿਆਰ ਕਰਦਾ ਹਾਂ, ਆਪਣਾ ਪੂਰਾ ਜੀਵਨ ਦੇਸ਼ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦਾ ਹਾਂ। ਜਦੋਂ ਮੈਂ ਆਈਆਈਟੀ ਵਿੱਚ ਪੜ੍ਹਦਾ ਸੀ, ਤਾਂ ਮੇਰੇ ਬਹੁਤ ਚੰਗੇ ਨੰਬਰ ਆਏ। ਮੈਂ ਚਾਹੁੰਦਾ ਤਾਂ ਨੌਕਰੀ ਕਰਨ ਅਮਰੀਕਾ ਜਾ ਸਕਦਾ ਸੀ। ਮੇਰੇ ਬਹੁਤ ਸਾਰੇ ਦੋਸਤ ਵਿਦੇਸ਼ ਗਏ ਹਨ। ਪਰ ਉਸ ਸਮੇਂ ਮੇਰੇ ਮਨ ਵਿੱਚ ਖਿਆਲ ਆਇਆ ਕਿ ਦੇਸ਼ ਦਾ ਬਹੁਤ ਬੁਰਾ ਹਾਲ ਹੈ। ਜੇਕਰ ਵੱਡੀਆਂ ਸੰਸਥਾਵਾਂ ਤੋਂ ਪੜ੍ਹ ਕੇ ਸਾਰੇ ਲੋਕ ਵਿਦੇਸ਼ ਚਲੇ ਜਾਣਗੇ ਤਾਂ ਆਪਣੇ ਦੇਸ਼ ਨੂੰ ਕੌਣ ਸੰਭਾਲੇਗਾ, ਕੌਣ ਠੀਕ ਕਰੇਗਾ? ਮੈਂ ਅਮਰੀਕਾ ਨਹੀਂ ਗਿਆ। ਮੈਂ ਆਪਣੇ ਦੇਸ਼ ਵਿੱਚ ਰਿਹਾ ਅਤੇ ਇਨਕਮ ਟੈਕਸ ਵਿਭਾਗ ਵਿੱਚ ਅਸਿਸਟੈਂਟ ਕਮਿਸ਼ਨਰ ਦੀ ਨੌਕਰੀ ਕਰਨ ਲੱਗਾ। ਉਨ੍ਹਾਂ ਨੇ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੇਰੇ ਕੋਲ ਇੱਕ ਸੀ.ਏ ਆਇਆ, ਉਸਨੇ ਆਪਣਾ ਕੇਸ ਕਰਵਾਇਆ ਅਤੇ ਪੁੱਛਿਆ ਕਿ 'ਸੇਵਾ ਦੱਸੋ? ਕਿੰਨੇ ਪੈਸੇ ਲੱਗਣਗੇ?' ਮੈਂ ਕਿਹਾ ਕਿ ਮੈਂ ਰਿਸ਼ਵਤ ਨਹੀਂ ਲੈਂਦਾ। ਉਸਨੇ ਕਿਹਾ ਕਿ ਤੁਹਾਡੇ ਨਾਂ 'ਤੇ ਪੈਸੇ ਲਿਆਇਆ ਹਾਂ, ਜੇ ਨਹੀਂ ਲਵੋਗੇ ਤਾਂ ਖੁਦ ਰੱਖ ਲਵਾਂਗਾ।
ਮੈਂ ਮੋਦੀ ਜੀ ਦਾ ਕੁਝ ਨਹੀਂ ਵਿਗਾੜਿਆ, ਫਿਰ ਵੀ ਉਹ ਮੇਰੇ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਹਨ? - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੌਲੀ-ਹੌਲੀ ਪੂਰੇ ਵਿਭਾਗ ਵਿੱਚ ਫੈਲ ਗਿਆ ਕਿ ਕੇਜਰੀਵਾਲ ਕੱਟੜ ਇਮਾਨਦਾਰ ਹੈ। ਇੱਕ ਪੈਸਾ ਨਹੀਂ ਲੈਂਦਾ। ਪੂਰੇ ਵਿਭਾਗ ਦੇ ਲੋਕ ਮੇਰੀ ਇਮਾਨਦਾਰੀ ਦੀਆਂ ਸਹੁੰਆਂ ਖਾਂਦੇ ਸਨ। ਫਿਰ ਕਿਸਮਤ ਨੇ ਮੈਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਦਿੱਤਾ। 10 ਸਾਲ ਦਿੱਲੀ ਦਾ ਮੁੱਖ ਮੰਤਰੀ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਤਾ ਨਹੀਂ ਕਿਉਂ ਮੇਰੇ ਨਾਲ ਨਫ਼ਰਤ ਕਰਦੇ ਹਨ? ਮੈਂ ਤਾਂ ਉਨ੍ਹਾਂ ਦਾ ਕੁਝ ਨਹੀਂ ਵਿਗਾੜਿਆ। ਇਸ ਦੇ ਬਾਵਜੂਦ ਮੋਦੀ ਜੀ ਨੇ ਮੇਰੇ ਖਿਲਾਫ ਪਤਾ ਨਹੀਂ ਕਿੰਨੀਆਂ ਜਾਂਚਾਂ ਕਰਵਾਈਆਂ। ਪਰ 10 ਸਾਲਾਂ ਦੇ ਅੰਦਰ ਇੱਕ ਰੁਪਏ ਦਾ ਭ੍ਰਿਸ਼ਟਾਚਾਰ ਨਹੀਂ ਮਿਲਿਆ। ਇਨ੍ਹਾਂ 10 ਸਾਲਾਂ ਵਿੱਚ ਪਤਾ ਨਹੀਂ ਕਿੰਨੀਆਂ ਫਾਈਲਾਂ 'ਤੇ ਦਸਤਖਤ ਕੀਤੇ ਸਨ। ਕੋਈ ਇੱਕ ਠੇਕੇਦਾਰ ਖੜ੍ਹਾ ਹੋ ਕੇ ਕਹਿ ਦੇਵੇ ਕਿ ਕੇਜਰੀਵਾਲ ਨੇ ਪੈਸੇ ਮੰਗੇ ਸਨ, ਮੈਂ ਰਾਜਨੀਤੀ ਛੱਡ ਦਿਆਂਗਾ। ਮੈਂ ਆਪਣੇ ਜੀਵਨ ਵਿੱਚ ਸਿਰਫ ਇਮਾਨਦਾਰੀ ਕਮਾਈ ਹੈ। ਕਿਉਂਕਿ ਮੈਂ ਭਾਰਤ ਨੂੰ ਬਹੁਤ ਪਿਆਰ ਕਰਦਾ ਹਾਂ। ਜਦੋਂ ਕੋਈ ਦੇਸ਼ ਨਾਲ ਗੱਦਾਰੀ ਅਤੇ ਅਪਮਾਨ ਕਰਦਾ ਹੈ ਤਾਂ ਮੇਰਾ ਖੂਨ ਖੌਲ ਉੱਠਦਾ ਹੈ।
12 ਸਾਲਾਂ ਵਿੱਚ ਮੋਦੀ ਜੀ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵਿੱਚ 2-ਜੀ, ਕਾਮਨਵੈਲਥ, ਕੋਲਾ ਸਮੇਤ ਹੋਰ ਘੁਟਾਲਿਆਂ ਤੋਂ ਲੋਕ ਪਰੇਸ਼ਾਨ ਹੋ ਗਏ ਸਨ। 2014 ਵਿੱਚ ਕਾਂਗਰਸ ਦੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਮੋਦੀ ਜੀ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣਾਈ। ਲੋਕਾਂ ਨੂੰ ਵੱਡੀ ਉਮੀਦ ਸੀ ਕਿ ਹੁਣ ਦੇਸ਼ ਬਦਲੇਗਾ, ਮੋਦੀ ਜੀ ਕੁਝ ਕਰਨਗੇ। ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਿਆਂ 12 ਸਾਲ ਹੋ ਗਏ ਹਨ, ਪਰ ਜਨਤਾ ਨੂੰ ਕੁਝ ਨਹੀਂ ਮਿਲਿਆ। ਲੋਕਾਂ ਦੀ ਜ਼ਿੰਦਗੀ ਨਹੀਂ ਸੁਧਰੀ। ਨਾ ਚੰਗੀਆਂ ਸੜਕਾਂ ਹਨ, ਨਾ ਪੀਣ ਦਾ ਪਾਣੀ ਹੈ, ਨਾ ਸੀਵਰ ਹੈ, ਨਾ 24 ਘੰਟੇ ਬਿਜਲੀ ਹੈ, ਹਵਾ ਵਿੱਚ ਪ੍ਰਦੂਸ਼ਣ ਹੈ। ਇਨ੍ਹਾਂ 12 ਸਾਲਾਂ ਵਿੱਚ ਇਨ੍ਹਾਂ ਲੋਕਾਂ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ। ਦੇਸ਼ ਦੀਆਂ ਏਅਰਲਾਈਨਜ਼, ਰੇਲਵੇ, ਬੈਂਕ, ਸਕੂਲ, ਹਸਪਤਾਲ ਸਮੇਤ ਹਰ ਸੈਕਟਰ ਬਰਬਾਦ ਹੈ।
ਦੇਸ਼ ਭਰ ਵਿੱਚ ਪੇਪਰ ਲੀਕ ਹੋ ਰਹੇ ਹਨ ਅਤੇ ਮੋਦੀ ਜੀ ‘ਪ੍ਰੀਖਿਆ 'ਤੇ ਚਰਚਾ’ ਦੀ ਨੌਟੰਕੀ ਕਰ ਰਹੇ ਹਨ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਇੱਕ ਬੱਚੇ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਮੋਦੀ ਜੀ ਹਰ ਰੋਜ਼ ਪ੍ਰੀਖਿਆ 'ਤੇ ਚਰਚਾ ਕਰਦੇ ਹਨ। ਮੈਂ ਉਨ੍ਹਾਂ ਦੀ ਪ੍ਰੀਖਿਆ 'ਤੇ ਸਾਰੀ ਚਰਚਾ ਸੁਣੀ ਹੈ। ਜਦੋਂ ਮੈਂ ਵੱਡਾ ਹੋਇਆ ਅਤੇ ਮੁਕਾਬਲੇ ਦੀ ਪ੍ਰੀਖਿਆ ਦੇਣ ਗਿਆ ਤਾਂ ਪਤਾ ਲੱਗਾ ਕਿ ਪੇਪਰ ਲੀਕ ਹੋ ਗਿਆ ਹੈ। ਮੋਦੀ ਜੀ ਨੂੰ ਪ੍ਰੀਖਿਆ 'ਤੇ ਚਰਚਾ ਦੀ ਨੌਟੰਕੀ ਬੰਦ ਕਰ ਦੇਣੀ ਚਾਹੀਦੀ ਹੈ। ਮੋਦੀ ਜੀ ਨੂੰ ਸਿਰਫ ਨੌਟੰਕੀ ਕਰਨੀ ਆਉਂਦੀ ਹੈ। ਪੂਰੇ ਦੇਸ਼ ਵਿੱਚ ਪੇਪਰ ਲੀਕ ਹੋ ਰਹੇ ਹਨ, ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਅਤੇ ਮੋਦੀ ਜੀ ਪ੍ਰੀਖਿਆ 'ਤੇ ਚਰਚਾ ਕਰ ਰਹੇ ਹਨ।
ਗਰੀਬ ਦੇਸ਼ਾਂ ਦੀਆਂ ਸੜਕਾਂ ਵੀ ਸ਼ਾਨਦਾਰ ਹਨ, ਪਰ ਭਾਜਪਾ ਸ਼ਾਸਿਤ ਗੁਜਰਾਤ ਦੀਆਂ ਸੜਕਾਂ ਵਿੱਚ ਟੋਏ ਹੀ ਟੋਏ ਹਨ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੁਬਈ, ਅਮਰੀਕਾ, ਟੋਕੀਓ, ਜਰਮਨੀ, ਫਰਾਂਸ ਸਮੇਤ ਹੋਰ ਦੇਸ਼ਾਂ ਦੀਆਂ ਸੜਕਾਂ ਬਹੁਤ ਸ਼ਾਨਦਾਰ ਹਨ। ਗੱਡੀਆਂ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਦੀਆਂ ਹਨ, ਪਰ ਗੁਜਰਾਤ ਵਿੱਚ 30 ਕਿਲੋਮੀਟਰ ਦੀ ਰਫਤਾਰ ਨਾਲ ਗੱਡੀਆਂ ਚੱਲਦੀਆਂ ਹਨ। ਰਾਜਕੋਟ ਤੋਂ ਜੂਨਾਗੜ੍ਹ 104 ਕਿਲੋਮੀਟਰ ਹੈ, ਜਿਸ ਨੂੰ ਤੈਅ ਕਰਨ ਵਿੱਚ 4 ਘੰਟੇ ਲੱਗਦੇ ਹਨ, ਕਿਉਂਕਿ ਸੜਕਾਂ ਵਿੱਚ ਟੋਏ ਹੀ ਟੋਏ ਹਨ। ਸਾਰੀ ਦੁਨੀਆ ਚੰਦ 'ਤੇ ਪਹੁੰਚ ਗਈ, ਪਰ 12 ਸਾਲਾਂ ਵਿੱਚ ਮੋਦੀ ਜੀ ਤੋਂ ਸੜਕਾਂ ਦੇ ਟੋਏ ਨਹੀਂ ਭਰੇ ਗਏ, ਸੀਵਰ ਦੇ ਢੱਕਣ ਨਹੀਂ ਲੱਗੇ। ਲੰਡਨ, ਟੋਕੀਓ, ਪੈਰਿਸ, ਨਿਊਯਾਰਕ ਵਰਗੇ ਸ਼ਹਿਰ ਬਹੁਤ ਸਾਫ਼-ਸੁਥਰੇ ਹਨ। ਸ਼੍ਰੀਲੰਕਾ, ਭੂਟਾਨ, ਮਲੇਸ਼ੀਆ, ਰਵਾਂਡਾ, ਵੀਅਤਨਾਮ ਵਰਗੇ ਗਰੀਬ ਦੇਸ਼ ਵੀ ਸਾਫ਼-ਸੁਥਰੇ ਹਨ। ਮੋਦੀ ਜੀ ਤੋਂ 12 ਸਾਲਾਂ ਵਿੱਚ ਦੇਸ਼ ਦੀ ਸਫਾਈ ਨਹੀਂ ਹੋਈ, ਲਾਹਨਤ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 2014 ਤੱਕ ਬੀਜਿੰਗ ਵਿੱਚ ਭਾਰਤ ਨਾਲੋਂ ਵੱਧ ਪ੍ਰਦੂਸ਼ਣ ਹੁੰਦਾ ਸੀ, ਪਰ 12 ਸਾਲਾਂ ਵਿੱਚ ਬੀਜਿੰਗ ਨੇ ਆਪਣਾ ਪ੍ਰਦੂਸ਼ਣ ਖ਼ਤਮ ਕਰ ਦਿੱਤਾ। ਅੱਜ ਪੂਰੇ ਉੱਤਰੀ ਭਾਰਤ ਅੰਦਰ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਮੋਦੀ ਸਰਕਾਰ ਤੋਂ ਪ੍ਰਦੂਸ਼ਣ ਠੀਕ ਨਹੀਂ ਹੋਇਆ। ਇਹ ਲੋਕ ਕਹਿੰਦੇ ਹਨ ਕਿ 'ਵਿਕਸਿਤ ਭਾਰਤ' ਬਣਾਵਾਂਗੇ। ਵਿਕਸਿਤ ਭਾਰਤ ਛੱਡੋ, ਰਹਿਣ ਯੋਗ ਭਾਰਤ ਬਣਾ ਦਿਓ, ਤਾਂ ਜੋ ਲੋਕ ਘੱਟੋ-ਘੱਟ ਸਾਹ ਤਾਂ ਲੈ ਸਕਣ।
ਪ੍ਰਧਾਨ ਮੰਤਰੀ ਵਿੱਚ ਹਿੰਮਤ ਹੈ ਤਾਂ ਅਸਲੀ ਭ੍ਰਿਸ਼ਟਾਚਾਰੀਆਂ 'ਤੇ ਐਕਸ਼ਨ ਲੈ ਕੇ ਦਿਖਾਉਣ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਕਹਿੰਦੇ ਹਨ ਕਿ ਕੇਜਰੀਵਾਲ ਭ੍ਰਿਸ਼ਟ ਹੈ, ਪਰ ਅਦਾਲਤ ਨੇ ਕਹਿ ਦਿੱਤਾ ਕਿ ਕੇਜਰੀਵਾਲ ਕੱਟੜ ਇਮਾਨਦਾਰ ਹੈ। ਜੇਕਰ ਮੋਦੀ ਜੀ ਭ੍ਰਿਸ਼ਟਾਚਾਰ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਹਿੰਮਤ ਹੈ ਤਾਂ ਕਾਰਵਾਈ ਕਰਕੇ ਦਿਖਾਓ। ਗੁਜਰਾਤ ਵਿੱਚ 20 ਹਜ਼ਾਰ ਕਰੋੜ ਰੁਪਏ ਦੀ ਕੋਕੀਨ-ਹੈਰੋਇਨ ਫੜੀ ਗਈ, ਉਨ੍ਹਾਂ 'ਤੇ ਕਾਰਵਾਈ ਕਰੋ। ਗੁਜਰਾਤ ਵਿੱਚ ਹਰ ਸਾਲ 30 ਹਜ਼ਾਰ ਕਰੋੜ ਰੁਪਏ ਦੀ ਨਕਲੀ ਸ਼ਰਾਬ ਵਿਕਦੀ ਹੈ, ਇਸ ਨੂੰ ਬੰਦ ਕਰਕੇ ਦਿਖਾਓ। ਮੋਦੀ ਜੀ ਨੇ ਆਪਣੇ ਇੱਕ ਦੋਸਤ ਨੂੰ ਅਰਬਾਂ-ਖਰਬਾਂ ਰੁਪਏ ਦੀ ਹਜ਼ਾਰ ਏਕੜ ਜ਼ਮੀਨ ਇੱਕ ਰੁਪਏ ਵਿੱਚ ਦੇ ਦਿੱਤੀ, ਉੱਥੇ ਐਕਸ਼ਨ ਲਓ। ਮੋਦੀ ਜੀ ਪੁਲਾਂ ਦਾ ਉਦਘਾਟਨ ਕਰਕੇ ਆਉਂਦੇ ਹਨ ਅਤੇ ਮਹੀਨੇ ਦੇ ਅੰਦਰ ਹੀ ਪੁਲ ਡਿੱਗ ਜਾਂਦੇ ਹਨ। ਪਰ ਮੋਦੀ ਜੀ ਉੱਥੇ ਐਕਸ਼ਨ ਨਹੀਂ ਲੈਣਗੇ ਕਿਉਂਕਿ ਮੋਦੀ ਜੀ ਖੁਦ ਉਸ ਘੁਟਾਲੇ ਵਿੱਚ ਸ਼ਾਮਲ ਹਨ ਜਾਂ ਉਨ੍ਹਾਂ ਦੀ ਪਾਰਟੀ ਦੇ ਲੋਕ ਜਾਂ ਉਨ੍ਹਾਂ ਦੇ ਦੋਸਤ ਸ਼ਾਮਲ ਹਨ।
ਜਦੋਂ ਕੋਈ ਤਾਨਾਸ਼ਾਹ ਪੜ੍ਹੇ-ਲਿਖੇ ਲੋਕਾਂ ਤੋਂ ਡਰਨ ਲੱਗ ਜਾਵੇ, ਤਾਂ ਸਮਝੋ ਉਸਦਾ ਅੰਤ ਆ ਗਿਆ ਹੈ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭ੍ਰਿਸ਼ਟਾਚਾਰੀ ਮੈਂ ਨਹੀਂ, ਸਗੋਂ ਮੋਦੀ ਜੀ ਖੁਦ ਭ੍ਰਿਸ਼ਟਾਚਾਰ ਕਰ ਰਹੇ ਹਨ। ਪਰ ਮੋਦੀ ਜੀ ਅਸਲੀ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਵਿੱਚ ਨਹੀਂ ਪਾਉਣਗੇ, ਸਗੋਂ ਸੋਨਮ ਵਾਂਗਚੁਕ, ਮੇਹਰਾਜ ਮਲਿਕ, ਨਰੇਸ਼ ਬਾਲਿਆਨ, ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਨੂੰ ਜੇਲ੍ਹ ਵਿੱਚ ਪਾਉਣਗੇ। ਸੋਨਮ ਵਾਂਗਚੁਕ ਬਹੁਤ ਵੱਡੇ ਵਿਗਿਆਨੀ ਹਨ, ਉਨ੍ਹਾਂ ਨੂੰ ਪਦਮ ਸ਼੍ਰੀ ਮਿਲਣਾ ਚਾਹੀਦਾ ਹੈ। ਪਰ ਮੋਦੀ ਜੀ ਸੋਨਮ ਵਾਂਗਚੁਕ ਤੋਂ ਡਰਦੇ ਹਨ। ਜਦੋਂ ਕੋਈ ਤਾਨਾਸ਼ਾਹ ਪੜ੍ਹੇ-ਲਿਖੇ ਵਿਗਿਆਨੀਆਂ ਤੋਂ ਡਰਨ ਲੱਗ ਜਾਵੇ ਤਾਂ ਸਮਝ ਲੈਣਾ ਕਿ ਉਸਦਾ ਅੰਤ ਆ ਗਿਆ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਅਤੇ ਅਮਿਤ ਸ਼ਾਹ ਨੇ ਮੈਨੂੰ ਗ੍ਰਿਫਤਾਰ ਕਰਕੇ ਵੱਡੇ ਸੰਦੇਸ਼ ਦਿੱਤੇ ਹਨ। ਉਨ੍ਹਾਂ ਨੇ ਸੰਦੇਸ਼ ਦਿੱਤਾ ਹੈ ਕਿ ਖ਼ਬਰਦਾਰ ਜੇਕਰ ਸਰਕਾਰ ਵਿੱਚ ਕੋਈ ਇਮਾਨਦਾਰੀ ਨਾਲ ਕੰਮ ਕਰੇਗਾ ਤਾਂ ਉਸ ਦਾ ਕੇਜਰੀਵਾਲ ਵਰਗਾ ਹਾਲ ਕਰ ਦੇਵਾਂਗੇ। ਆਮ ਆਦਮੀ ਪਾਰਟੀ ਨੇ ਆਮ ਲੋਕਾਂ ਨੂੰ ਟਿਕਟਾਂ ਦਿੱਤੀਆਂ। ਦੇਸ਼ ਦੇ ਨੌਜਵਾਨ ਆਪਣੀਆਂ ਨੌਕਰੀਆਂ ਛੱਡ ਕੇ ਰਾਜਨੀਤੀ ਵਿੱਚ ਆਏ। ਸਾਡੀ ਸੋਚ ਸੀ ਕਿ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ, ਪਰ ਮੋਦੀ ਜੀ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਜੇ ਰਾਜਨੀਤੀ ਵਿੱਚ ਆਏ ਤਾਂ ਕੇਜਰੀਵਾਲ ਵਾਲਾ ਹਾਲ ਕਰ ਦਿਆਂਗਾ।
‘ਆਪ’ ਨੇ ਦਿੱਲੀ ਵਿੱਚ ਸਕੂਲ, ਹਸਪਤਾਲ, ਬਿਜਲੀ, ਪਾਣੀ, ਸੜਕਾਂ ਠੀਕ ਕਰਕੇ ਦੇਸ਼ ਨੂੰ ਇਕ ਉਮੀਦ ਦਿੱਤੀ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਅੰਦਰ ਉਮੀਦਾਂ ਖ਼ਤਮ ਹੋ ਗਈਆਂ ਸਨ, ਲੋਕ ਕਹਿਣ ਲੱਗ ਪਏ ਸਨ ਕਿ ਇਸ ਦੇਸ਼ ਦਾ ਕੁਝ ਨਹੀਂ ਹੋ ਸਕਦਾ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਤੇ ਦੇਸ਼ ਦੇ ਲੋਕਾਂ ਨੂੰ ਇੱਕ ਉਮੀਦ ਦਿੱਤੀ। 'ਆਪ' ਦੀ ਸਰਕਾਰ ਨੇ ਦਿੱਲੀ ਵਿੱਚ ਸਕੂਲ, ਹਸਪਤਾਲ, ਬਿਜਲੀ, ਪਾਣੀ ਅਤੇ ਸੜਕਾਂ ਠੀਕ ਕੀਤੀਆਂ। ਆਮ ਆਦਮੀ ਪਾਰਟੀ ਨੇ 140 ਕਰੋੜ ਲੋਕਾਂ ਨੂੰ ਉਮੀਦ ਦਿੱਤੀ ਕਿ ਦੇਸ਼ ਸੁਧਰ ਸਕਦਾ ਹੈ। ਪਰ ਮੋਦੀ ਜੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ 140 ਕਰੋੜ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਹੀ ਝੂਠਾ ਹੋਵੇ ਤਾਂ ਦੇਸ਼ ਦੀ ਤਰੱਕੀ ਕਿਵੇਂ ਹੋਵੇਗੀ? - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਭਾਜਪਾ ਦੀ ਦਿੱਲੀ ਵਿੱਚ ਸਰਕਾਰ ਬਣੀ। ਇਸ ਇੱਕ ਸਾਲ ਵਿੱਚ ਹਜ਼ਾਰਾਂ ਲੋਕ ਭਾਜਪਾ ਦੀ ਦਿੱਲੀ ਸਰਕਾਰ ਦੇ ਸਤਾਏ ਹੋਏ ਹਨ। ਮੌਜੂਦਾ ਦਿੱਲੀ ਵਿਧਾਨ ਸਭਾ ਸਪੀਕਰ ਬਿਜੇਂਦਰ ਗੁਪਤਾ ਨੇ 11 ਨਵੰਬਰ 2024 ਨੂੰ ਟਵੀਟ ਕੀਤਾ ਸੀ ਕਿ ਮੈਂ ਸਾਰੇ ਬੱਸ ਮਾਰਸ਼ਲਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਾਜਪਾ ਦੀ ਸਰਕਾਰ ਬਣਦੇ ਹੀ 60 ਦਿਨਾਂ ਦੇ ਅੰਦਰ ਬੱਸ ਮਾਰਸ਼ਲਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਪਰ ਇੱਕ ਸਾਲ ਹੋ ਗਿਆ ਹੈ, ਇੱਕ ਵੀ ਬੱਸ ਮਾਰਸ਼ਲ ਪੱਕਾ ਨਹੀਂ ਹੋਇਆ। ਪ੍ਰਧਾਨ ਮੰਤਰੀ ਖੁਦ ਦਿੱਲੀ ਵਿੱਚ ਕਹਿ ਕੇ ਗਏ ਸਨ ਕਿ 8 ਮਾਰਚ 2025 ਤੋਂ ਦਿੱਲੀ ਦੀ ਹਰ ਔਰਤ ਦੇ ਖਾਤੇ ਵਿੱਚ 2500 ਰੁਪਏ ਆਉਣਗੇ, ਪਰ ਨਹੀਂ ਆਏ। ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਹੀ ਝੂਠਾ ਹੋਵੇ, ਤਾਂ ਦੇਸ਼ ਦੀ ਤਰੱਕੀ ਕਿਵੇਂ ਹੋ ਸਕਦੀ ਹੈ?
ਭਾਜਪਾ ਦਾ 60 ਦਿਨਾਂ ਵਿੱਚ ਬੱਸ ਮਾਰਸ਼ਲਾਂ ਨੂੰ ਪੱਕਾ ਕਰਨ ਦਾ ਵਾਅਦਾ ਵੀ ਫਰਜ਼ੀ ਨਿਕਲਿਆ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸਰਕਾਰ ਨੇ 10 ਹਜ਼ਾਰ ਬੱਸ ਮਾਰਸ਼ਲ ਕੱਢ ਦਿੱਤੇ। ਹਜ਼ਾਰਾਂ ਡੀਟੀਸੀ ਡਰਾਈਵਰਾਂ, ਕੰਡਕਟਰਾਂ ਨੂੰ ਕੱਢ ਦਿੱਤਾ ਗਿਆ। ਮੁਹੱਲਾ ਕਲੀਨਿਕ ਦੇ ਕਰਮਚਾਰੀਆਂ, ਡਿਮਸ ਦੇ ਕਰਮਚਾਰੀਆਂ ਅਤੇ ਹਸਪਤਾਲਾਂ ਦੇ ਡਾਟਾ ਐਂਟਰੀ ਆਪਰੇਟਰਾਂ ਨੂੰ ਵੀ ਕੱਢ ਦਿੱਤਾ ਗਿਆ। ਇੰਨੀ ਮਹਿੰਗਾਈ ਵਿੱਚ ਬੜੀ ਮੁਸ਼ਕਲ ਨਾਲ ਨੌਕਰੀ ਮਿਲਦੀ ਹੈ, ਜੇ ਨੌਕਰੀ ਦੇ ਨਹੀਂ ਸਕਦੇ ਤਾਂ ਕਿਸੇ ਦੀ ਨੌਕਰੀ ਖੋਹੋ ਵੀ ਨਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਤੋਂ ਪੂਰੀ ਦਿੱਲੀ ਦੁਖੀ ਹੈ। ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹਨ, ਹਰ ਪਾਸੇ ਗੰਦਗੀ ਹੈ, ਲੋਕਾਂ ਦੇ ਘਰਾਂ ਵਿੱਚ ਕਾਲਾ ਪਾਣੀ ਆ ਰਿਹਾ ਹੈ। ‘ਆਪ’ ਦੀ ਸਰਕਾਰ ਵਿੱਚ 24 ਘੰਟੇ ਬਿਜਲੀ ਮਿਲਦੀ ਸੀ, ਹੁਣ ਲੰਬੇ ਪਾਵਰ ਕੱਟ ਲੱਗ ਰਹੇ ਹਨ। ਅੱਜ ਦਿੱਲੀ ਵਾਲੇ ਯਾਦ ਕਰ ਰਹੇ ਹਨ ਕਿ ਇਨ੍ਹਾਂ ਨਾਲੋਂ ਤਾਂ ਕੇਜਰੀਵਾਲ ਹੀ ਚੰਗਾ ਸੀ। ਅੱਜ ਚੋਣਾਂ ਕਰਵਾ ਲਓ, ਭਾਜਪਾ ਦੀਆਂ 10 ਸੀਟਾਂ ਵੀ ਨਹੀਂ ਆਉਣਗੀਆਂ।
ਮੋਦੀ ਜੀ ਦੀ ਦੇਸ਼ ਜਾਂ ਸਰਕਾਰ ਚਲਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਮੋਦੀ ਜੀ ਤੋਂ ਦੇਸ਼ ਨਹੀਂ ਸੰਭਲ ਰਿਹਾ, ਕੁਝ ਕਹਿੰਦੇ ਹਨ ਕਿ ਉਨ੍ਹਾਂ ਨੂੰ ਦੇਸ਼ ਚਲਾਉਣਾ ਨਹੀਂ ਆਉਂਦਾ। ਮੇਰਾ ਮੰਨਣਾ ਹੈ ਕਿ ਮੋਦੀ ਜੀ ਦੀ ਦੇਸ਼ ਚਲਾਉਣ ਵਿੱਚ ਕੋਈ ਦਿਲਚਸਪੀ ਹੀ ਨਹੀਂ ਹੈ। ਸੱਚ ਤਾਂ ਇਹ ਹੈ ਕਿ ਮੋਦੀ ਜੀ ਨੂੰ ਦੇਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੋਦੀ ਜੀ ਨੂੰ ਸਿਰਫ ਸੱਤਾ ਦੀ ਭੁੱਖ ਹੈ। ਸਵੇਰ ਤੋਂ ਸ਼ਾਮ ਤੱਕ ਮੋਦੀ ਜੀ ਅਤੇ ਅਮਿਤ ਸ਼ਾਹ ਸਿਰਫ ਇਹੀ ਦੇਖਦੇ ਹਨ ਕਿ ਸੱਤਾ ਕਿਵੇਂ ਹਾਸਲ ਕੀਤੀ ਜਾਵੇ।
ਮੋਦੀ ਜੀ ਨੂੰ ਸਿਰਫ ਸੱਤਾ ਚਾਹੀਦੀ ਹੈ, ਇਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਹਨ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਸੱਤਾ ਲਈ ਤਰ੍ਹਾਂ-ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚਦੇ ਹਨ। ਇਸ ਲਈ ਚਾਹੇ ਵੋਟਰ ਲਿਸਟ ਵਿੱਚੋਂ ਨਾਮ ਕੱਟਣੇ ਪੈਣ, ਪੈਸੇ-ਸਾੜੀਆਂ ਵੰਡਣੀਆਂ ਪੈਣ ਜਾਂ ਲੋਕਾਂ ਨੂੰ ਹੀ ਕਿਉਂ ਨਾ ਮਰਵਾਉਣਾ ਪਵੇ ਉਹ ਸਭ ਕੁਝ ਕਰਨਗੇ, ਕਿਉਂਕਿ ਉਨ੍ਹਾਂ ਨੂੰ ਸਿਰਫ ਸੱਤਾ ਚਾਹੀਦੀ ਹੈ। ਮੋਦੀ ਜੀ ਤੁਸੀਂ ਸੱਤਾ ਲਈ ਕੰਮ ਕਰੋ, ਕੇਜਰੀਵਾਲ ਦੇਸ਼ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ 4 ਅਪ੍ਰੈਲ 2011 ਨੂੰ ਇਸੇ ਜੰਤਰ-ਮੰਤਰ 'ਤੇ ਦੇਸ਼ ਦੇ ਲੋਕਾਂ ਨੇ ਹੁੰਕਾਰ ਭਰੀ ਸੀ ਅਤੇ ਦੇਸ਼ ਵਿੱਚੋਂ ਕਾਂਗਰਸ ਦਾ ਸਫਾਇਆ ਹੋ ਗਿਆ ਸੀ। ਅੱਜ ਜੰਤਰ-ਮੰਤਰ ਦਾ ਇਹ ਦਿਨ ਵੀ ਇਤਿਹਾਸਕ ਹੈ। 1 ਮਾਰਚ 2026 ਤੋਂ ਬਾਅਦ ਦੇਸ਼ ਭਰ ਵਿੱਚੋਂ ਭਾਜਪਾ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।
 

140-Crore-Indians-Will-Unite-To-Uproot-Dictatorial-Govt-From-Country-Arvind-Kejriwal



TOP HEADLINES


*ਪੰਜਾਬ ਦੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦ
*ਮਾਨ ਸਰਕਾਰ ਦਾ ‘ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ’ ਮਹਿਲਾ ਸਸ਼ਕਤ
पंजाब सरकार ‘रंगला पंजाब’ के सपने को साकार करने के लिए
*punjab Govt Committed To Dedicated Service & Developm
*ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਸਾਲ 2026-27
ਪੰਜਾਬ ਦੇ ਇੱਕ Ips ਅਤੇ ਦੋ Pps ਅਫ਼ਸਰਾਂ ਦੇ ਤਬਾਦਲੇ
*ਗਲਾਡਾ ਦਾ ਜ਼ੀਰੋ-ਟਾਲਰੈਂਸ ਰੁਖ, ਮਨਜ਼ੂਰਸ਼ੁਦਾ ਯੋਜਨਾ ਤੋਂ ਬਾਹ
ਪੰਜਾਬ ਨੇ ਭੋਜਨ ਪਦਾਰਥਾਂ ਦੀ ਜਾਂਚ ਲਈ ਵਿਸ਼ਾਲ ਰਾਜ ਵਿਆਪੀ ਮੁਹਿ
ਜੋਧੇਵਾਲ ਪੁਲਿਸ ਵੱਲੋਂ ਟਰੱਕ ਖੋਹਣ ਵਾਲੇ 3 ਦੋਸ਼ੀ ਕਾਬੂ, ਖੋਹ ਕ
*ਜਦੋਂ ਤੱਕ ਪੰਜਾਬ ਵਿੱਚ 'ਆਪ' ਸਰਕਾਰ ਹੈ, ਮੁਫ਼ਤ ਬਿਜਲੀ ਜਾਰੀ ਰ
*ਸੱਤ ਨਵੇਂ ਮੈਡੀਕਲ ਕਾਲਜਾਂ ਨਾਲ ਉੱਨਤ ਸਿਹਤ ਸੰਭਾਲ ਢਾਂਚੇ ਦਾ ਸ
ਪੱਤਰਕਾਰ ਗੌਤਮ ਜਲੰਧਰੀ, ਬਲਰਾਜ ਖੰਨਾ ਅਤੇ ਸੱਨੀ ਖੰਨਾ ਦੀ ਮਾਤਾ
ਵਿਧਾਇਕ ਬੱਗਾ ਵੱਲੋਂ ਆਪਣਾ ਕਾਰੋਬਾਰ, ਆਪਣੀ ਪਹਿਚਾਨ ਮੁਹਿੰਮ ਤਹਿ
ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਮੱਧ ਪੂਰਬ ਵਿੱਚ ਫਸੇ ਪੰਜਾਬੀਆਂ
ਪੱਛਮੀ ਏਸ਼ੀਆ ਵਿੱਚ ਜੰਗੀ ਹਾਲਾਤਾਂ ਦਰਮਿਆਨ ਦੁਬਈ ਤੋਂ ਵਾਪਸ ਆਏ
ਪੀ.ਪੀ.ਸੀ.ਬੀ. ਵੱਲੋਂ ਐਸ.ਜੀ.ਪੀ.ਸੀ. ਦੇ ਸਹਿਯੋਗ ਸਫਲਤਾਪੂਰਵਕ ਚ
ਹਿੰਦੂ ਨਿਆ ਪੀਠ ਨੇ ਦੀਪਕ ਅਰੋੜਾ ਨੂੰ ਸੌਂਪੀ ਹਿੰਦੂ ਨਿਆ ਪੀਠ ਦੇ
ਮਾਨ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ 4,817 ਲਾਭਪਾਤਰੀਆਂ ਲਈ
ਵਿਧਾਇਕ ਬੱਗਾ ਨੇ ਗੁਰੂ ਹਰਰਾਏ ਨਗਰ ਵਿੱਚ 94 ਲੱਖ ਰੁਪਏ ਦੀ ਲਾਗਤ
ਉਦਯੋਗ ਮੰਤਰੀ ਸੰਜੀਵ ਅਰੋੜਾ ਵੱਲੋਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49387300

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us