*ਸੱਚਾਈ ਅਤੇ ਇਮਾਨਦਾਰੀ ਦੀ ਸਭ ਤੋਂ ਵੱਡੀ ਜਿੱਤ, ਕੋਰਟ ਦੇ ਫੈਸਲੇ ਨੇ ਤਾਨਾਸ਼ਾਹੀ ਤਾਕਤਾਂ ਦੇ ਮੂੰਹ 'ਤੇ ਜੜਿਆ ਕਰਾਰਾ ਤਮਾਚਾ: ਹਰਜੋਤ ਬੈਂਸ*

Feb27,2026 | Jagrati Lahar Bureau | Chandigarh


*ਭਾਜਪਾ ਨੇ 100 ਕਰੋੜ ਦੇ ਘੁਟਾਲੇ ਦਾ ਸ਼ੋਰ ਮਚਾਇਆ ਪਰ ਇੱਕ ਚਵੰਨੀ ਵੀ ਨਹੀਂ ਮਿਲੀ, ਇਹ ਕੇਜਰੀਵਾਲ ਨੂੰ ਰੋਕਣ ਲਈ ਸਿਰਫ਼ ਘਟੀਆ ਸਿਆਸੀ ਸਾਜ਼ਿਸ਼ ਸੀ: ਬੈਂਸ*

*ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਸੀਂ 2022 ਦੇ ਆਪਣੇ ਹੀ ਰਿਕਾਰਡ ਨੂੰ ਤੋੜਾਂਗੇ, 2029 ਵਿੱਚ ਅਰਵਿੰਦ ਕੇਜਰੀਵਾਲ ਸੰਭਾਲਣਗੇ ਦੇਸ਼ ਦੀ ਕਮਾਨ: ਬੈਂਸ*

*ਚੰਡੀਗੜ੍ਹ, 27 ਫਰਵਰੀ 2026*

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਫੈਸਲੇ 'ਤੇ ਕਿਹਾ ਕਿ ਅੱਜ ਦਾ ਦਿਨ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ 'ਸੱਚਾਈ ਅਤੇ ਇਮਾਨਦਾਰੀ' ਦੀ ਸਭ ਤੋਂ ਵੱਡੀ ਜਿੱਤ ਵਜੋਂ ਦਰਜ ਹੋਵੇਗਾ।

ਮੰਤਰੀ ਬੈਂਸ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ  ਆਪ ਆਗੂਆਂ ਨੂੰ ਅਦਾਲਤ ਵੱਲੋਂ ਬਰੀ ਕੀਤਾ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਜਾਂਚ ਏਜੰਸੀਆਂ ਕੋਲ ਕੋਈ ਠੋਸ ਆਧਾਰ ਨਹੀਂ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ 100 ਕਰੋੜ ਦੇ ਫਰਜ਼ੀ ਘੁਟਾਲੇ ਦਾ ਸ਼ੋਰ ਮਚਾਇਆ, ਪਰ ਜ਼ਮੀਨੀ ਪੱਧਰ 'ਤੇ ਇੱਕ ਚਵੰਨੀ ਵੀ ਬਰਾਮਦ ਨਹੀਂ ਹੋਈ। ਇਹ ਸਪੱਸ਼ਟ ਹੋ ਗਿਆ ਹੈ ਕਿ ਪੂਰਾ ਕੇਸ ਸਿਰਫ਼ ਅਰਵਿੰਦ ਕੇਜਰੀਵਾਲ ਦੀ ਵਧਦੀ ਲੋਕਪ੍ਰਿਯਤਾ ਨੂੰ ਰੋਕਣ ਲਈ ਬੁਣੀ ਗਈ ਇੱਕ ਘਟੀਆ ਸਿਆਸੀ ਸਾਜ਼ਿਸ਼ ਸੀ। ਜਾਂਚ ਏਜੰਸੀਆਂ ਦੀ ਵਰਤੋਂ ਸਿਆਸੀ ਹਥਿਆਰ ਵਜੋਂ ਕੀਤੀ ਗਈ, ਜੋ ਅੱਜ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ।

ਕੇਂਦਰ ਦੀ ਭਾਜਪਾ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਤਿੱਖਾ ਹਮਲਾ ਬੋਲਦਿਆਂ ਬੈਂਸ ਨੇ ਕਿਹਾ ਕਿ ਕੇਂਦਰ ਦੀ ਸ਼ਹਿ 'ਤੇ ਮਨੀਸ਼ ਸਿਸੋਦੀਆ ਨੂੰ ਦੋ ਸਾਲ ਅਤੇ ਅਰਵਿੰਦ ਕੇਜਰੀਵਾਲ ਨੂੰ ਛੇ ਮਹੀਨੇ ਤੱਕ ਸਲਾਖਾਂ ਪਿੱਛੇ ਰੱਖਿਆ ਗਿਆ। ਇਨ੍ਹਾਂ ਲੋਕਾਂ ਨੇ ਇਹ ਵੀ ਨਹੀਂ ਸੋਚਿਆ ਕਿ ਮਨੀਸ਼ ਸਿਸੋਦੀਆ ਦੀ ਪਤਨੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਸੀ ਅਤੇ ਅਰਵਿੰਦ ਕੇਜਰੀਵਾਲ ਸ਼ੂਗਰ ਦੇ ਮਰੀਜ਼ ਹਨ। ਰਾਜਨੀਤੀ ਆਪਣੀ ਜਗ੍ਹਾ ਹੈ, ਪਰ ਵਿਰੋਧੀਆਂ ਨੇ ਅਣਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਅੱਜ ਅਦਾਲਤ ਦੇ ਫੈਸਲੇ ਨੇ ਇਨ੍ਹਾਂ ਤਾਨਾਸ਼ਾਹੀ ਤਾਕਤਾਂ ਦੇ ਮੂੰਹ 'ਤੇ ਕਰਾਰਾ ਤਮਾਚਾ ਜੜਿਆ ਹੈ।

ਮੰਤਰੀ ਬੈਂਸ ਨੇ ਕਿਹਾ ਕਿ ਪੂਰਾ ਦੇਸ਼ ਹੁਣ ਸਮਝ ਚੁੱਕਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ 'ਕੰਮ ਦੀ ਰਾਜਨੀਤੀ' ਹੈ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣਾ ਅਤੇ ਵਿਸ਼ਵ ਪੱਧਰੀ ਹਸਪਤਾਲਾਂ ਦੀ ਉਸਾਰੀ ਹੀ ਉਹ ਅਸਲੀ 'ਅਪਰਾਧ' ਸੀ, ਜਿਸ ਦੀ ਸਜ਼ਾ ਉਨ੍ਹਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਗੁਰੂ ਸਾਹਿਬ  ਦੀ ਕਿਰਪਾ ਸਦਕਾ ਸੱਚ ਦੀ ਜਿੱਤ ਹੋਈ।

ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਵਿਰੋਧੀਆਂ ਨੂੰ ਚੇਤਾਵਨੀ ਦਿੰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਇਹ ਫੈਸਲਾ ਆਉਣ ਵਾਲੇ ਸਮੇਂ ਲਈ ਇੱਕ ਸ਼ੁਭ ਸੰਕੇਤ ਹੈ। ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਸੀਂ 2022 ਦੇ ਆਪਣੇ ਹੀ ਰਿਕਾਰਡ ਨੂੰ ਧਵਸਤ ਕਰ ਦਿਆਂਗੇ। ਜਨਤਾ ਵਿਰੋਧੀਆਂ ਦੇ ਹਰ ਜ਼ੁਲਮ ਦਾ ਹਿਸਾਬ ਵੋਟ ਦੀ ਚੋਟ ਨਾਲ ਲਵੇਗੀ। ਉਨ੍ਹਾਂ ਕਿਹਾ ਕਿ 2029 ਵਿੱਚ ਦੇਸ਼ ਦੀ ਰਾਜਨੀਤੀ ਦੀ ਕਮਾਨ ਅਰਵਿੰਦ ਕੇਜਰੀਵਾਲ ਸੰਭਾਲਣਗੇ ਅਤੇ  ਭਾਰਤ ਨੂੰ 'ਆਪ' ਦੇ ਦਿੱਲੀ-ਪੰਜਾਬ ਮਾਡਲ ਦੀ ਤਰਜ਼ 'ਤੇ ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਲੈ ਕੇ ਜਾਣਗੇ।

Biggest-Victory-Of-Truth-And-Honesty-Court-s-Verdict-A-Slap-To-Dictatorial-Forces-Harjot-Bains



TOP HEADLINES


*ਪੰਜਾਬ ਦੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦ
*ਮਾਨ ਸਰਕਾਰ ਦਾ ‘ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ’ ਮਹਿਲਾ ਸਸ਼ਕਤ
पंजाब सरकार ‘रंगला पंजाब’ के सपने को साकार करने के लिए
*punjab Govt Committed To Dedicated Service & Developm
*ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਸਾਲ 2026-27
ਪੰਜਾਬ ਦੇ ਇੱਕ Ips ਅਤੇ ਦੋ Pps ਅਫ਼ਸਰਾਂ ਦੇ ਤਬਾਦਲੇ
*ਗਲਾਡਾ ਦਾ ਜ਼ੀਰੋ-ਟਾਲਰੈਂਸ ਰੁਖ, ਮਨਜ਼ੂਰਸ਼ੁਦਾ ਯੋਜਨਾ ਤੋਂ ਬਾਹ
ਪੰਜਾਬ ਨੇ ਭੋਜਨ ਪਦਾਰਥਾਂ ਦੀ ਜਾਂਚ ਲਈ ਵਿਸ਼ਾਲ ਰਾਜ ਵਿਆਪੀ ਮੁਹਿ
ਜੋਧੇਵਾਲ ਪੁਲਿਸ ਵੱਲੋਂ ਟਰੱਕ ਖੋਹਣ ਵਾਲੇ 3 ਦੋਸ਼ੀ ਕਾਬੂ, ਖੋਹ ਕ
*ਜਦੋਂ ਤੱਕ ਪੰਜਾਬ ਵਿੱਚ 'ਆਪ' ਸਰਕਾਰ ਹੈ, ਮੁਫ਼ਤ ਬਿਜਲੀ ਜਾਰੀ ਰ
*ਸੱਤ ਨਵੇਂ ਮੈਡੀਕਲ ਕਾਲਜਾਂ ਨਾਲ ਉੱਨਤ ਸਿਹਤ ਸੰਭਾਲ ਢਾਂਚੇ ਦਾ ਸ
ਪੱਤਰਕਾਰ ਗੌਤਮ ਜਲੰਧਰੀ, ਬਲਰਾਜ ਖੰਨਾ ਅਤੇ ਸੱਨੀ ਖੰਨਾ ਦੀ ਮਾਤਾ
ਵਿਧਾਇਕ ਬੱਗਾ ਵੱਲੋਂ ਆਪਣਾ ਕਾਰੋਬਾਰ, ਆਪਣੀ ਪਹਿਚਾਨ ਮੁਹਿੰਮ ਤਹਿ
ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਮੱਧ ਪੂਰਬ ਵਿੱਚ ਫਸੇ ਪੰਜਾਬੀਆਂ
ਪੱਛਮੀ ਏਸ਼ੀਆ ਵਿੱਚ ਜੰਗੀ ਹਾਲਾਤਾਂ ਦਰਮਿਆਨ ਦੁਬਈ ਤੋਂ ਵਾਪਸ ਆਏ
ਪੀ.ਪੀ.ਸੀ.ਬੀ. ਵੱਲੋਂ ਐਸ.ਜੀ.ਪੀ.ਸੀ. ਦੇ ਸਹਿਯੋਗ ਸਫਲਤਾਪੂਰਵਕ ਚ
ਹਿੰਦੂ ਨਿਆ ਪੀਠ ਨੇ ਦੀਪਕ ਅਰੋੜਾ ਨੂੰ ਸੌਂਪੀ ਹਿੰਦੂ ਨਿਆ ਪੀਠ ਦੇ
ਮਾਨ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ 4,817 ਲਾਭਪਾਤਰੀਆਂ ਲਈ
ਵਿਧਾਇਕ ਬੱਗਾ ਨੇ ਗੁਰੂ ਹਰਰਾਏ ਨਗਰ ਵਿੱਚ 94 ਲੱਖ ਰੁਪਏ ਦੀ ਲਾਗਤ
ਉਦਯੋਗ ਮੰਤਰੀ ਸੰਜੀਵ ਅਰੋੜਾ ਵੱਲੋਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49387301

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us