ਸੰਸਦ ਮੈਂਬਰ ਰਾਘਵ ਚੱਢਾ ਨੇ ਸੰਸਦ 'ਚ ਉਠਾਇਆ ਸੀ ਹਵਾਈ ਅੱਡਿਆਂ 'ਤੇ ਮਹਿੰਗੇ ਖਾਣੇ ਦਾ ਮੁੱਦਾ, ਜਿਸ ਤੋਂ ਬਾਅਦ ਸਰਕਾਰ ਨੇ 'ਉਡਾਨ ਯਾਤਰੀ ਕੈਫੇ' ਸ਼ੁਰੂ ਕਰਨ ਦੀ ਯੋਜਨਾ ਬਣਾਈ
ਕੋਲਕਾਤਾ ਹਵਾਈ ਅੱਡੇ 'ਤੇ "ਉਡਾਨ ਯਾਤਰੀ ਕੈਫੇ" ਦੀ ਸ਼ੁਰੂਆਤ, ਜਿੱਥੇ ਪਾਣੀ, ਚਾਹ ਅਤੇ ਸਨੈਕਸ ਸਸਤੀਆਂ ਦਰਾਂ 'ਤੇ ਉਪਲਬਧ ਹੋਣਗੇ
ਸਾਂਸਦ ਨੇ ਸਰਕਾਰ ਨੂੰ ਯਾਦ ਦਿਵਾਇਆ ਕਿ ਹਵਾਈ ਸਫ਼ਰ ਨੂੰ ਸਸਤਾ ਬਣਾਉਣ ਦਾ ਵਾਅਦਾ ਸੀ, ਪਰ ਵਧਦੀਆਂ ਕੀਮਤਾਂ ਨੇ ਇਸ ਨੂੰ ਆਮ ਲੋਕਾਂ ਲਈ ਮੁਸ਼ਕਲ ਬਣਾ ਦਿੱਤਾ ਹੈ
ਦੇਸ਼ ਦੇ ਸਾਰੇ ਹਵਾਈ ਅੱਡਿਆਂ 'ਤੇ ਮਹਿੰਗੇ ਖਾਣੇ ਦਾ ਮੁੱਦਾ ਲੰਬੇ ਸਮੇਂ ਤੋਂ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਸੰਸਦ ਦੇ ਇਸੇ ਸਰਦ ਰੁੱਤ ਸੈਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਸੀ ਅਤੇ ਹਵਾਈ ਅੱਡਿਆਂ 'ਤੇ ਮਹਿੰਗੇ ਭਾਅ ਮਿਲਣ ਵਾਲੇ ਪਾਣੀ, ਚਾਹ ਅਤੇ ਸਨੈਕਸ ਦੀ ਸਮੱਸਿਆ ਨੂੰ ਉਜਾਗਰ ਕੀਤਾ ਸੀ। ਉਨ੍ਹਾਂ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਹੁਣ ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ''ਉਡਾਨ ਯਾਤਰੀ ਕੈਫੇ'' ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਅਤੇ ਇਸ ਦੀ ਸ਼ੁਰੂਆਤ ਕੋਲਕਾਤਾ ਏਅਰਪੋਰਟ ਤੋਂ ਕੀਤੀ ਜਾਵੇਗੀ, ਜਿੱਥੇ ਕਿਫਾਇਤੀ ਦਰਾਂ 'ਤੇ ਖਾਣਾ ਮੁਹੱਈਆ ਕਰਵਾਈਆ ਜਾਵੇਗ
ਕੋਲਕਾਤਾ ਹਵਾਈ ਅੱਡੇ ਤੋਂ ਹੋਵੇਗੀ ਸ਼ੁਰੂਆਤ
ਕੇਂਦਰੀ ਸ਼ਹਿਰੀ ਏਵੀਏਸ਼ਨ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ "ਉਡਾਨ ਯਾਤਰੀ ਕੈਫੇ" ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ ਇਹ ਇਕ ਪਾਇਲਟ ਪ੍ਰੋਜੈਕਟ ਹੋਵੇਗਾ, ਜਿਸ ਨੂੰ ਬਾਅਦ ਵਿਚ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਦੇ ਹੋਰ ਹਵਾਈ ਅੱਡਿਆਂ 'ਤੇ ਲਾਗੂ ਕੀਤਾ ਜਾਵੇਗਾ। ਇਸ ਕੈਫੇ ਵਿੱਚ ਪਾਣੀ ਦੀਆਂ ਬੋਤਲਾਂ, ਚਾਹ, ਕੌਫੀ ਅਤੇ ਸਨੈਕਸ ਵਾਜਬ ਕੀਮਤਾਂ 'ਤੇ ਉਪਲਬਧ ਹੋਣਗੇ, ਜਿਸ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ।
ਸਸਤੀਆਂ ਸਹੂਲਤਾਂ ਦੀ ਲੋੜ 'ਤੇ ਜ਼ੋਰ ਦਿੱਤਾ
ਸੰਸਦ ਮੈਂਬਰ ਰਾਘਵ ਚੱਢਾ ਨੇ ਇਸ 'ਤੇ ਖੁਸ਼ੀ ਪ੍ਰਗਟ ਕਰਦਿਆਂ ਇਸ ਨੂੰ ਸਕਾਰਾਤਮਕ ਕਦਮ ਦੱਸਿਆ ਹੈ। ਉਨ੍ਹਾਂ ਕਿਹਾ, "ਆਖ਼ਰਕਾਰ ਸਰਕਾਰ ਨੇ ਆਮ ਜਨਤਾ ਦੀ ਗੱਲ ਸੁਣ ਲਈ ਹੈ। ਭਾਵੇਂ ਇਸ ਦੀ ਸ਼ੁਰੂਆਤ ਕੋਲਕਾਤਾ ਹਵਾਈ ਅੱਡੇ ਤੋਂ ਹੋ ਗਈ ਹੈ, ਪਰ ਉਨ੍ਹਾਂ ਨੂੰ ਉਮੀਦ ਹੈ ਕਿ ਜਲਦੀ ਹੀ ਇਸ ਨੂੰ ਦੇਸ਼ ਦੇ ਹੋਰ ਹਵਾਈ ਅੱਡਿਆਂ 'ਤੇ ਵੀ ਲਾਗੂ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਹਵਾਈ ਯਾਤਰਾ ਕਰਨ ਵਾਲੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਹਵਾਈ ਅੱਡਿਆਂ 'ਤੇ ਪਾਣੀ, ਚਾਹ ਜਾਂ ਕੌਫੀ ਲਈ 100-250 ਰੁਪਏ ਨਹੀਂ ਖਰਚਣੇ ਪੈਣਗੇ।" ਉਨ੍ਹਾਂ ਅੱਗੇ ਕਿਹਾ, "ਇਹ ਆਮ ਯਾਤਰੀਆਂ ਲਈ ਅਸੁਵਿਧਾਜਨਕ ਹੈ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਯਾਤਰੀਆਂ ਨੂੰ ਵਾਜਬ ਕੀਮਤਾਂ 'ਤੇ ਬਿਹਤਰ ਸੁਵਿਧਾਵਾਂ ਮਿਲਣ।"
ਸੰਸਦ ਵਿੱਚ ਉਠਾਇਆ ਸੀ ਮੁੱਦਾ
ਸੰਸਦ 'ਚ ਹਵਾਈ ਅੱਡਿਆਂ 'ਤੇ ਮਹਿੰਗੇ ਖਾਣੇ ਦਾ ਮੁੱਦਾ ਉਠਾਉਂਦੇ ਹੋਏ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਸੀ ਕਿ ਦੇਸ਼ ਦੇ ਹਵਾਈ ਅੱਡਿਆਂ 'ਤੇ ਮਹਿੰਗੇ ਖਾਣੇ ਅਤੇ ਮਾੜੇ ਪ੍ਰਬੰਧਾਂ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। "ਏਅਰਪੋਰਟਾਂ 'ਤੇ ਪਾਣੀ ਦੀ ਇੱਕ ਬੋਤਲ 100 ਰੁਪਏ ਵਿੱਚ ਮਿਲਦੀ ਹੈ। ਚਾਹ ਦੇ ਇੱਕ ਕੱਪ ਦੀ ਕੀਮਤ ਵੀ 200-250 ਰੁਪਏ ਹੈ। ਕੀ ਸਰਕਾਰ ਹਵਾਈ ਅੱਡਿਆਂ 'ਤੇ ਸਸਤੀ ਅਤੇ ਵਾਜਬ ਕੀਮਤ ਵਾਲੀ ਕੰਟੀਨ ਨਹੀਂ ਸ਼ੁਰੂ ਕਰ ਸਕਦੀ?" ਉਨ੍ਹਾਂ ਕਿਹਾ ਸੀ, "ਸਾਡੇ ਹਵਾਈ ਅੱਡਿਆਂ ਦੀ ਹਾਲਤ ਹੁਣ ਬੱਸ ਅੱਡਿਆਂ ਨਾਲੋਂ ਵੀ ਮਾੜੀ ਹੋ ਗਈ ਹੈ। ਲੰਬੀਆਂ ਕਤਾਰਾਂ, ਭੀੜ-ਭੜੱਕੇ ਅਤੇ ਅਸੰਗਤ ਪ੍ਰਬੰਧਾਂ ਕਾਰਨ ਯਾਤਰੀ ਆਪਣੀ ਯਾਤਰਾ ਦੇ ਸ਼ੁਰੂ ਵਿੱਚ ਹੀ ਨਿਰਾਸ਼ ਹੋ ਜਾਂਦੇ ਹਨ।"
ਉਨ੍ਹਾਂ ਦੇ ਭਾਸ਼ਣ ਦੀ ਲੋਕਾਂ ਨੇ ਕੀਤੀ ਸੀ ਸ਼ਲਾਘਾ
ਸਾਂਸਦ ਰਾਘਵ ਚੱਢਾ ਨੇ ਆਮ ਆਦਮੀ ਦੀ ਇਸ ਆਵਾਜ਼ ਨੂੰ ਸੰਸਦ 'ਚ ਜ਼ੋਰਦਾਰ ਢੰਗ ਨਾਲ ਉਠਾਇਆ ਤਾਂ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਆਮ ਲੋਕਾਂ ਦੇ ਦਿਲ ਦੀ ਆਵਾਜ਼ ਦੱਸਿਆ। ਉਨ੍ਹਾਂ ਦੇ ਭਾਸ਼ਣ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਾਫੀ ਸੁਰਖੀਆਂ ਬਟੋਰੀਆਂ। ਇੱਥੋਂ ਤੱਕ ਕਿ ਚੀਨ ਦੀ ਸਰਹੱਦ ਨਾਲ ਲੱਗਦੇ ਲੱਦਾਖ ਦੇ ਚੁਸ਼ੁਲ ਦੇ ਕੌਂਸਲਰ ਕੋਂਚੋਕ ਸਟੈਨਜਿਨ ਨੇ ਵੀ ਉਨ੍ਹਾਂ ਦੀ ਗੱਲ ਦਾ ਸਮਰਥਨ ਕੀਤਾ ਅਤੇ ਲਿਖਿਆ ਕਿ ਅਸੀਂ ਬਾਕੀ ਦੇ ਹਵਾਈ ਸੰਪਰਕ ਤੋਂ ਕੱਟੇ ਹੋਏ ਹਾਂ, ਫਿਰ ਵੀ ਕਿਫਾਇਤੀ ਕਿਰਾਏ ਇੱਕ ਦੂਰ ਦਾ ਸੁਪਨਾ ਹੈ।
ਬਾਟਾ ਦੀ ਜੁੱਤੀ ਪਹਿਨਣ ਵਾਲਾ ਵਿਅਕਤੀ ਵੀ ਨਹੀਂ ਕਰ ਸਕਦਾ ਹਵਾਈ ਸਫ਼ਰ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ 'ਚ ਇੰਡੀਅਨ ਏਅਰਲਾਈਨਜ਼ ਬਿੱਲ 2024 'ਤੇ ਚਰਚਾ ਕਰਦੇ ਹੋਏ ਕਿਹਾ ਸੀ, ''ਸਰਕਾਰ ਨੇ ਵਾਅਦਾ ਕੀਤਾ ਸੀ ਕਿ ਚੱਪਲਾਂ ਪਹਿਨਣ ਵਾਲੇ ਲੋਕਾਂ ਨੂੰ ਹਵਾਈ ਜਹਾਜ਼ 'ਚ ਸਫਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਹੋ ਰਿਹਾ ਹੈ ਉਲਟ। ਅੱਜ ਚੱਪਲਾਂ ਤਾਂ ਛੱਡ ਦਿਓ ਬਾਟਾ ਦੀ ਜੁੱਤੀ ਪਹਿਨਣ ਵਾਲਾ ਵਿਅਕਤੀ ਵੀ ਹਵਾਈ ਯਾਤਰਾ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਸੀ ਕਿ ਸਿਰਫ ਇਕ ਸਾਲ ਦੇ ਅੰਦਰ ਹੀ ਹਵਾਈ ਕਿਰਾਏ 'ਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਆਮ ਜਨਤਾ 'ਤੇ ਬੋਝ ਵਧਿਆ ਹੈ। ਇਕ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਤੋਂ ਮੁੰਬਈ ਅਤੇ ਪਟਨਾ ਵਰਗੇ ਸਾਂਝੇ ਰੂਟਾਂ 'ਤੇ ਟਿਕਟਾਂ ਦੀ ਕੀਮਤ 10,000 ਤੋਂ 14,500 ਰੁਪਏ ਤੱਕ ਪਹੁੰਚ ਗਈ ਹੈ। ਉਨ੍ਹਾਂ ਮਾਲਦੀਵ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਮਾਲਦੀਵ ਦੀ ਬਜਾਏ ਲਕਸ਼ਦੀਪ ਨੂੰ ਸੈਰ-ਸਪਾਟਾ ਸਥਾਨ ਵਜੋਂ ਉਤਸ਼ਾਹਿਤ ਕਰ ਰਹੀ ਹੈ, ਪਰ ਮਾਲਦੀਵ ਦਾ ਕਿਰਾਇਆ 17 ਹਜ਼ਾਰ ਰੁਪਏ ਹੈ, ਜਦਕਿ ਲਕਸ਼ਦੀਪ ਦਾ ਕਿਰਾਇਆ 25 ਹਜ਼ਾਰ ਰੁਪਏ ਹੈ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)